Home / ਘਰੇਲੂ ਨੁਸ਼ਖੇ / ਗੈਸ ਹਵਾ ਤੇਜ਼ਾਬ ਪੇਟ ਫੁੱਲਣਾ ਹੁਣ ਇਸ ਨੁਸਖੇ ਨਾਲ ਜੜ ਤੋਂ ਠੀਕ ਖਾਲੀ ਪੇਟ ਵਾਲੇ ਕੈਪਸੂਲ ਤੋਂ ਵੀ ਪਾਵੋ ਛੁਟਕਾਰਾ

ਗੈਸ ਹਵਾ ਤੇਜ਼ਾਬ ਪੇਟ ਫੁੱਲਣਾ ਹੁਣ ਇਸ ਨੁਸਖੇ ਨਾਲ ਜੜ ਤੋਂ ਠੀਕ ਖਾਲੀ ਪੇਟ ਵਾਲੇ ਕੈਪਸੂਲ ਤੋਂ ਵੀ ਪਾਵੋ ਛੁਟਕਾਰਾ

ਅੱਜ ਦੇ ਸਮੇਂ ਵਿਚ ਜ਼ਿਆਦਾ ਤਲਿਆ ਹੋਇਆ ਖਾਣਾ ਖਾਣਕਾਰਨ ਜਾਂ ਫਿਰ ਖਾਣ-ਪੀਣ ਵਿਚ ਆਈਆਂ ਤਬਦੀਲੀਆਂ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ। ਸਭ ਤੋਂ ਪਹਿਲਾਂ ਇਨ੍ਹਾਂ ਦਿੱਕਤਾਂ ਦੇ ਕਾਰਨ ਪੇਟ ਪ੍ਰਭਾਵਿਤ ਹੁੰਦਾ ਹੈ।

ਪੇਟ ਵਿਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਇਲਾਵਾ ਖਾਣਾ ਹਜ਼ਮ ਹੋਣ ਦੇ ਵਿੱਚ ਦਿੱਕਤਾਂ ਆਉਂਦੀਆਂ ਹਨ। ਇਨ੍ਹਾਂ ਸਾਰੀਆਂ ਦਿੱਕਤਾਂ ਦੇ ਕਾਰਨ ਕਈ ਤਰ੍ਹਾਂ ਦੇ ਰੋਗ ਵੀ ਹੋ ਜਾਂਦੇ ਹਨ। ਇਨ੍ਹਾਂ ਸਾਰੀਆਂ ਲਿਖਤਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਕਿਉਂਕਿ ਜੇਕਰ ਜ਼ਿਆਦਾ ਦਵਾਈਆਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਹੋਰ ਦਿੱਕਤਾਂ ਹੋਣ ਦੀ ਉਮੀਦ ਰਹਿੰਦੀ ਹੈ।ਪੇਟ ਵਿੱਚ ਬਣੀ ਹੋਈ ਗੈਸ ਅਤੇ ਪੇਟ ਦਰਦ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਖਾਣ ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ।

ਤਲੇ ਹੋਏ ਭੋਜਨ ਦੀ ਵਰਤੋਂ ਘੱਟ ਕਰ ਦੇਣੀ ਚਾਹੀਦੀ ਹੈ ਅਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਕਾਲਾ ਨਮਕ, ਪੀਲੀ ਹਰੜ ਦੇ ਛਿਲਕੇ, ਸਨਾਪੱਤੀ ਚਾਹੀਦੀ ਹੈ।

ਸਭ ਤੋਂ ਪਹਿਲਾਂ ਤੀਹ ਗ੍ਰਾਮ ਕਾਲਾ ਨਮਕ ਲੈ ਲਵੋ। ਉਸ ਵਿਚ ਤੀਹ ਗ੍ਰਾਮ ਪੀਲੀ ਹਰੜ ਦੇ ਛਿਲਕੇ ਲੈ ਲਵੋ। ਹੁਣ ਉਸ ਵਿਚ ਤੀਹ ਗ੍ਰਾਮ ਸਨਾਪੱਤੀ ਪਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਮਿਲਾਉਣ ਤੋਂ ਬਾਅਦ ਹੁਣ ਇਨ੍ਹਾਂ ਨੂੰ ਇੱਕ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਕੁੱਟ ਲਵੋ। ਇੱਕ ਪਾਊਡਰ ਤਿਆਰ ਕਰ ਲਵੋ।

ਹੁਣ ਇਸ ਪਾਊਡਰ ਨੂੰ ਕੱਪੜ-ਛਾਣ ਕਰ ਲਵੋ ਭਾਵ ਕਿਸੇ ਕੱਪੜੇ ਨਾਲ ਛਾਣ ਲਵੋ। ਹੁਣ ਇਸ ਘਰੇਲੂ ਨੁਸਖੇ ਦੀ ਵਰਤੋ ਕਰੋ। ਸਵੇਰੇ ਤੋ ਲੈ ਕੇ ਸ਼ਾਮ ਤੱਕ ਭਾਵ ਇੱਕ ਦਿਨ ਵਿੱਚ 2 ਜਾਂ 3 ਗ੍ਰਾਮ ਇਸ ਦੀ ਵਰਤੋਂ ਕਰਨੀ ਹੈ।

ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਇਕ ਧਿਆਨ ਰੱਖਣਾ ਹੈ ਕਿ ਇਸ ਦੀ ਵਰਤੋਂ ਕਰਨ ਸਮੇਂ ਪਾਣੀ ਕੋਸਾ ਹੋਣਾ ਚਾਹੀਦਾ ਹੈ। ਲਗਾਤਾਰ ਇਸ ਦੀ ਵਰਤੋ ਕਰਨ ਨਾਲ ਗੈਸ ਦੀ ਦਿੱਕਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਪੇਟ ਦੇ ਵਿਚ ਦਰਦ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਖਾਣਾ ਹਜ਼ਮ ਹੋਣ ਦੇ ਵਿਚ ਵੀ ਮਦਦ ਮਿਲੇਗੀ। ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਵਿੱਚ ਕੁਝ ਹੋਰ ਘਰੇਲੂ ਨੁਸਖਿਆਂ ਬਾਰੇ ਦੱਸਿਆ ਗਿਆ ਹੈ।