Home / ਘਰੇਲੂ ਨੁਸ਼ਖੇ / ਗੋਡਿਆਂ ਦੇ ਦਰਦ ਤੋਂ ਜੋੜਾਂ ਦੇ ਦਰਦ ਤੋਂ ਸਿਰਫ 1 ਪੱਤੇ ਦੀ ਮਦਦ ਨਾਲ ਪਾਵੋ ਛੁਟਕਾਰਾ

ਗੋਡਿਆਂ ਦੇ ਦਰਦ ਤੋਂ ਜੋੜਾਂ ਦੇ ਦਰਦ ਤੋਂ ਸਿਰਫ 1 ਪੱਤੇ ਦੀ ਮਦਦ ਨਾਲ ਪਾਵੋ ਛੁਟਕਾਰਾ

ਜੋੜੇ ਦਾ ਦਰਦ ਹੋਣ ਅੱਜ ਦੇ ਸਮੇਂ ਵਿੱਚ ਬਹੁਤ ਆਮ ਹੋ ਗਿਆ ਹੈ। ਇਹ ਦਰਦ ਜ਼ਿਆਦਾਤਰ ਖਾਣਪੀਣ ਦੇ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਅਤੇ ਪੂਰਨ ਸੰਤੁਲਿਤ ਭੋਜਨ ਖਾਣ ਕਰਕੇ ਹੁੰਦਾ ਹੈ। ਜੋੜੇ ਦੇ ਕਈ   ਗੰ ਭੀ ਰ   ਤਰ੍ਹਾਂ ਦੀਆਂ ਦਿੱਕਤਾਂ ਆ ਜਾਂਦੀਆਂ ਹਨ।

ਹੁਣ ਇਨ੍ਹਾਂ ਦਰਦਾਂ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਦੀ ਵਿਧੀ ਬਹੁਤ ਅਸਾਨ ਹੈ। ਦਰਦ ਤੋਂ ਰਾਹਤ ਪਾਉਣ ਲਈ ਅੰਗਰੇਜ਼ੀ ਦਵਾਈਆ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ।

ਕਿਉਂਕਿ ਜ਼ਿਆਦਾਤਰ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਅੰਦਰੂਨੀ ਦਿੱਕਤਾਂ ਸਾਹਮਣੇ ਆਉਂਦੀਆਂ ਹਨ।ਕੁਹਣੀ, ਗੋਡੇ ਅਤੇ ਕਮਰ ਦੇ ਦਰਦ ਤੋਂ ਰਾਹਤ ਪਾਉਣ ਲਈ ਅੱਕ ਦੇ ਪੱਤੇ ਬਹੁਤ ਲਾਭਕਾਰੀ ਹੁੰਦੇ ਹਨ।

ਅੱਕ ਦੇ ਪੱਤਿਆਂ ਦੀ ਆਯੁਰਵੈਦਿਕ ਵਿੱਚ ਬਹੁਤ ਮਹੱਤਤਾ ਹੈ। ਇਸੇ ਤਰ੍ਹਾਂ ਹੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਅੱਕ ਦੇ ਪੱਤਿਆਂ ਦੀ ਵਰਤੋਂ ਬਹੁਤ ਲਾਭਕਾਰੀ ਸਾਬਿਤ ਹੁੰਦੀ ਹੈ। ਕਿਉਂਕਿ ਅੱਕ ਦੇ ਪੱਤਿਆਂ ਵਿਚੋਂ ਕੁਝ ਅਜਿਹੇ ਰਸਾਇਣਕ ਤੱਤ ਹੁੰਦੇ ਹਨ ਜੋ ਦਰਦ ਤੋਂ ਛੁਟਕਾਰਾ ਪਾਉਣ ਲਈ ਫਾਇਦੇਮੰਦ ਹਨ।

ਜੋੜਾਂ ਉਤੇ ਆਈ ਸੋਜ ਤੋਂ ਰਾਹਤ ਪਾਉਣ ਲਈ ਵੀ ਅੱਕ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਅੱਕ ਦੇ ਪੱਤਿਆਂ ਵਿਚੋਂ ਜੋ ਦੁੱਧ ਨਿਕਲਦਾ ਹੈ ਉਸ ਨੂੰ ਅੱਖਾਂ ਉਤੇ ਨਹੀਂ ਲਾਉਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇ ਅਸਰ ਪੈ ਸਕਦਾ ਹੈ।

ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਅੱਕ ਦੇ ਪੱਤੇ ਲੈ ਲਵੋ। ਹੁਣ ਰੋਟੀ ਬਣਾਉਣ ਵਾਲਾ ਗਰਮ ਤਵਾ ਲੈ ਲਵੋ ਉਸ ਨੂੰ ਪੁੱਠਾ ਕਰ ਲਵੋ ਅਤੇ ਉਸ ਉਤੇ ਅੱਕ ਦੇ ਪੱਤੇ ਰੱਖ ਲਵੋ। ਕਿਉਂਕਿ ਅਜਿਹਾ ਕਰਨ ਨਾਲ ਅੱਕ ਦੇ ਪੱਤੇ ਵਿਚ ਜੋ ਕੁੜੱਤਣ ਹੋਵੇਗੀ ਉਹ ਦੂਰ ਹੋ ਜਾਵੇਗੀ।

ਹੁਣ ਇਸ ਉਤੇ ਇੱਕ ਚਮਚ ਸਰੋਂ ਦਾ ਤੇਲ ਲਗਾ ਲਵੋ। ਹੁਣ ਇਸ ਨੂੰ ਹਲਕਾ ਹਲਕਾ ਗਰਮ ਕਰ ਲਵੋ। ਹੁਣ ਜਿਸ ਜੋੜ ਉਤੇ ਦਰਦ ਹੋ ਰਿਹਾ ਹੈ ਉਸ ਤੇ ਕੈਸਟਰੋਲ ਤੇਲ ਲਗਾ ਲਵੋ। ਤੇਲ ਲਗਾਉਣ ਤੋਂ ਬਾਅਦ ਉਸ ਉਤੇ ਗਰਮ ਕੀਤਾ ਹੋਇਆ ਅੱਕ ਦਾ ਪੱਤਾ ਲਪੇਟ ਦਵੋ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।