Home / ਘਰੇਲੂ ਨੁਸ਼ਖੇ / ਗੋਡੇ, ਮੋਢੇ ,ਗਿੱਟੇ,ਗੁੱਟ ਦੇ ਦਰਦ ਤੋਂ ਪਾਵੋ 3 ਮਿੰਟ ਵਿੱਚ ਛੁਟਕਾਰਾ 10 ਮਿੰਟ ਚ ਘਰ ਚ ਬਣਾਓ ਇਹ ਨੁਸਖਾ

ਗੋਡੇ, ਮੋਢੇ ,ਗਿੱਟੇ,ਗੁੱਟ ਦੇ ਦਰਦ ਤੋਂ ਪਾਵੋ 3 ਮਿੰਟ ਵਿੱਚ ਛੁਟਕਾਰਾ 10 ਮਿੰਟ ਚ ਘਰ ਚ ਬਣਾਓ ਇਹ ਨੁਸਖਾ

ਜੋੜਾਂ ਦਾ ਦਰਦ ਬਹੁਤ ਖ਼ਤਰਨਾਕ ਹੁੰਦਾ ਹੈ। ਜੋੜਾਂ ਵਿੱਚ ਦਰਦ ਹੋਣ ਕਾਰਨ ਬੈਠਣਾ, ਉੱਠਣਾ ਅਤੇ ਤੁਰਨਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਇਸ ਤਕਲੀਫ਼ ਦਾ ਸਮੇਂ ਰਹਿੰਦੇ ਇਲਾਜ਼ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਰੋਗ ਬਣ ਜਾਂਦੇ ਹਨ। ਗੋਡਿਆਂ ਦੀ ਦਰਦ ਜਾਂ ਹੱਡੀਆਂ ਦੇ ਵਿੱਚ ਦਰਜ ਕਰ ਤੁਰਨ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ। ਇਨ੍ਹਾਂ ਦਰਦਾਂ ਤੋਂ ਰਾਹਤ ਪਾਉਣ ਲਈ ਕਈ ਵਾਰੀ ਲੋਕ ਮਹਿੰਗੀਆਂ ਦਵਾਈਆਂ ਜਾਂ ਮਲਮਾਂ ਦੀ ਵਰਤੋਂ ਕਰਦੇ ਹਨ।

ਪਰ ਕੁੱਝ ਘਰੇਲੂ ਨੁਸਖ਼ਿਆਂ ਦੇ ਨਾਲ ਇਨ੍ਹਾਂ ਦਰਦਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਘਰੇਲੂ ਨੁਸਖ਼ੇ ਦੀ ਵਰਤੋਂ ਕਰਨ ਨਾਲ ਹੱਡੀਆਂ ਦੇ ਜੋੜਾਂ ਵਿਚ ਹੋ ਰਹੇ ਦਰਦ ਤੋਂ ਤੁਰੰਤ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨੂੰ ਬਣਾਉਣ ਦੀ ਵਿਧੀ ਬਹੁਤ ਜ਼ਿਆਦਾ ਆਸਾਨ ਹੈ। ਘਰੇਲੂ ਨੁਸਖਾ ਬਣਾਉਣ ਦੇ ਲਈ ਸਮੱਗਰੀ ਦੇ ਰੂਪ ਵਿਚ ਤਿਲਾਂ ਦਾ ਤੇਲ, ਦਾਲਚੀਨੀ, ਅਦਰਕ ਅਤੇ ਲੌਂਗ ਲਵੋ।

ਸਭ ਤੋਂ ਪਹਿਲਾਂ ਇਕ ਬਰਤਨ ਵਿਚ ਸੱਤ ਚੱਮਚ ਤਿਲਾਂ ਦਾ ਤੇਲ ਪਾਓ। ਹੁਣ ਇਸ ਨੂੰ ਅੱਗ ਉੱਤੇ ਗਰਮ ਕਰਨ ਲਈ ਰੱਖ ਲਵੋ। ਹੁਣ ਗਰਮ ਤੇਲ ਦੇ ਵਿੱਚ ਦਾਲਚੀਨੀ ਪਾਓ। ਹੁਣ ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ। ਇਸ ਤੋਂ ਬਾਅਦ ਇਸ ਦੇ ਵਿੱਚ ਕੱਟਿਆਂ ਹੋਇਆ ਅਦਰਕ ਪਾਓ। ਹੁਣ ਇਸ ਵਿਚ ਲੌਂਗ ਪਾ ਦਿਓ। ਇਹਨਾਂ ਨੂੰ ਚੰਗੀ ਤਰ੍ਹਾਂ ਗਰਮ ਕਰੋ। ਘੱਟੋ ਘੱਟ ਤਿੰਨ ਮਿੰਟ ਤੱਕ ਗਰਮ ਹੋਣ ਦਿਓ।

ਇਸ ਤੋਂ ਬਾਅਦ ਇਸ ਵਿਚ ਮੇਥੀਦਾਣਾ ਇੱਕ ਚਮਚ ਪਾਓ। ਹੁਣ ਇਸ ਵਿਚ ਕੱਟਿਆਂ ਹੋਇਆ ਲਸਣ ਪਾ ਦਿਓ। ਇਸ ਵਿੱਚ ਛੋਟੀਆਂ ਇਲਾਇਚੀਆਂ ਪਾਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ 5 ਮਿੰਟ ਤੱਕ ਚੰਗੀ ਤਰ੍ਹਾਂ ਗਰਮ ਕਰੋ। ਹੁਣ ਇਸ ਵਿੱਚ ਥੋੜੀ ਜਿਹੀ ਅਜਵਾਇਣ ਅਤੇ ਪਾਨ ਦੇ ਪੱਤੇ ਮਿਲਾਓ। ਜਦੋਂ ਇਨ੍ਹਾਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਵੇ ਉਦੋਂ ਅੱਗ ਨੂੰ ਘਟਾ ਦਿਓ। ਘੱਟ ਅੱਗ ਤੇ ਕੁਝ ਸਮਾਂ ਗਰਮ ਹੋਣ ਤੋਂ ਬਾਅਦ ਇਸ ਨੂੰ ਹੇਠਾਂ ਉਤਾਰ ਲਵੋ। ਥੋੜਾ ਜਿਹਾ ਕੋਸਾ ਹੋਣ ਦਿਓ। ਅਤੇ ਫਿਰ ਇਸ ਨੂੰ ਇਕ ਬਰਤਨ ਵਿਚ ਛਾਣ ਲਵੋ।

ਠੰਡਾ ਹੋਣ ਤੋਂ ਬਾਅਦ ਇਸ ਵਿੱਚ ਕਪੂਰ, ਮੋਮ ਅਤੇ ਨਿਲਗਿਰੀ ਦਾ ਤੇਲ ਮਿਲਾ ਲਓ। ਹੁਣ ਇਸ ਨੂੰ ਥੋੜ੍ਹਾ ਜਿਹਾ ਗਰਮ ਕਰੋ। ਗਰਮ ਕਰਨ ਤੋਂ ਬਾਅਦ ਇਸ ਨੂੰ ਇਕ ਬਰਤਨ ਵਿਚ ਕੱਢ ਲਵੋ। ਅਤੇ ਠੰਡਾ ਹੋਣ ਲਈ ਰੱਖ ਲਵੋ। ਹੁਣ ਇਹ ਇੱਕ ਕਰੀਮ ਦੀ ਤਰ੍ਹਾਂ ਬਣ ਜਾਵੇਗਾ। ਇਸ ਦੀ ਜੋੜਾਂ ਵਾਲ਼ੇ ਥਾਂ ਤੇ ਚੰਗੀ ਤਰ੍ਹਾਂ ਮਾਲਸ਼ ਕਰੋ। ਇਸ ਨਾਲ ਬਹੁਤ ਜ਼ਿਆਦਾ ਲਾਭ ਮਿਲੇਗਾ। ਹਰ ਤਰ੍ਹਾਂ ਦਾ ਜੋੜਾਂ ਦਾ ਦਰਦ ਖ਼ਤਮ ਹੋ ਜਾਵੇਗਾ।