Home / ਘਰੇਲੂ ਨੁਸ਼ਖੇ / ਘਰ ਚ ਬਣਾਓ ਆਟੇ ਦੀ ਪੰਜੀਰੀ ਕਮਰ ਦਰਦ ਤੋ ਛੁਟਕਾਰਾ ਪਾਉਣ ਲਈ ਸੱਭ ਤੋਂ ਪੱਕਾ ਇਲਾਜ਼

ਘਰ ਚ ਬਣਾਓ ਆਟੇ ਦੀ ਪੰਜੀਰੀ ਕਮਰ ਦਰਦ ਤੋ ਛੁਟਕਾਰਾ ਪਾਉਣ ਲਈ ਸੱਭ ਤੋਂ ਪੱਕਾ ਇਲਾਜ਼

ਆਟੇ ਦੀ ਪੰਜੀਰੀ ਖਾਣ ਨਾਲ ਕਮਰ ਦਰਦ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇਹ ਜਿਆਦਾਤਰ ਸਰਦੀਆਂ ਦੇ ਮੌਸਮ ਵਿਚ ਵਰਤੀ ਜਾਂਦੀ ਹੈ। ਆਟੇ ਦੀ ਪੰਜੀਰੀ ਬਣਾਉਣ ਦੀ ਵਿਧੀ ਬਹੁਤ ਜਿਆਦਾ ਆਸਾਨ ਹੈ।

ਰੋਜ਼ਾਨਾ ਦੁੱਧ ਨਾਲ ਇਸ ਦੀ ਵਰਤੋਂ ਕਰਨ ਨਾਲ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਰਸੋਈ ਦੇ ਵਿਚੋਂ ਕੁਝ ਘਰੇਲੂ ਸਾਮਾਨ ਵਰਤ ਕੇ ਅਸਾਨੀ ਨਾਲ ਹੀ ਤਿਆਰ ਕੀਤੀ ਜਾ ਸਕਦੀ ਹੈ। ਆਟੇ ਦੀ ਪੰਜੀਰੀ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ

ਇੱਕ ਕਿੱਲੋ ਦੇਸੀ ਖੰਡ, ਬਾਦਾਮ, ਦੇਸੀ ਘਿਓ, ਕਣਕ ਦਾ ਆਟਾ, ਕਾਜੂ, ਫੁੱਲ ਸਪਾਰੀ, ਨਾਰੀਅਲ ਦਾ ਬੂਰਾ, ਮਗ਼ਜ਼, ਗੂੰਦ, ਅਜਵਾਇਣ, ਬਿੱਲ ਗਿਰੀ, ਸੰਘੜੇ ਅਤੇ ਸਿਰਕਾ ਚਾਹੀਦਾ ਹੈ।ਆਟੇ ਦੀ ਪੰਜੀਰੀ ਬਣਾਉਣ ਲਈ ਸਭ ਤੋਂ ਪਹਿਲਾਂ ਬਾਦਾਮ, ਕਾਜੂ, ਫੁੱਲ ਸਪਾਰੀ, ਮਗ਼ਜ਼, ਗੂੰਦ, ਅਜਵਾਇਣ, ਬਿੱਲ ਗਿਰੀ, ਸੰਘੜੇ ਅਤੇ ਸਿਰਕਾ ਮਿਕਸੀ ਵਿਚ ਪਾ ਕੇ ਪੀਸ ਲਓ।

ਇਨ੍ਹਾਂ ਦਾ ਇੱਕ ਪਾਊਡਰ ਤਿਆਰ ਕਰਕੇ ਇਸ ਨੂੰ ਇੱਕ ਬਰਤਨ ਵਿੱਚ ਪਾ ਲਵੋ। ਹੁਣ ਇੱਕ ਬਰਤਨ ਵਿੱਚ ਦੇਸੀ ਘਿਓ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ। ਹੁਣ ਇਸ ਵਿਚ ਕਣਕ ਦਾ ਆਟਾ ਪਾ ਲਵੋ।

ਆਟੇ ਨੂੰ ਚੰਗੀ ਤਰ੍ਹਾਂ ਧੋ ਲਵੋ। ਹੁਣ ਇਸ ਵਿਚ ਦੇਸੀ ਖੰਡ ਮਿਲਾ ਦਵੋ। ਇਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਗਰਮ ਕਰ ਲਓ ਜਦੋਂ ਤੱਕ ਇਹ ਰੰਗ ਨਾ ਬਦਲੇ ਉਦੋਂ ਤੱਕ ਇਸ ਨੂੰ ਹਿਲਾਈ ਜਾਓ। ਹੁਣ ਇਸ ਵਿਚ ਗੂੰਦ ਮਿਲਾ ਦਵੋ।

ਕੁਝ ਸਮੇਂ ਤੱਕ ਇਸ ਨੂੰ ਗਰਮ ਕਰਨ ਤੋਂ ਬਾਅਦ ਇਸ ਵਿੱਚ ਡ੍ਰਾਈ ਫ਼ੂਡ ਦਾ ਪੀਸ ਕੇ ਬਣਾਇਆ ਹੋਇਆ ਪਾਊਡਰ ਮਿਲਾ ਦਵੋ। ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਹੁਣ ਇਸ ਵਿੱਚ ਨਾਰੀਅਲ ਦਾ ਬੂਰਾ ਮਿਲਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ।

ਹੁਣ ਇਸ ਵਿੱਚ ਸੰਘੜੇ ਪਾ ਦਵੋ ਅਤੇ ਚੰਗੀ ਤਰ੍ਹਾਂ ਗਰਮ ਕਰੋ। ਇਸ ਨੂੰ ਗਰਮ ਕਰੋ। ਹੁਣ ਇਸ ਵਿਚ ਲੋੜ ਅਨੁਸਾਰ ਕਾਲੀ ਮਿਰਚ ਪਾ ਦਿਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਵਿਚ ਫੁਲ ਸਪਾਰੀ ਅਤੇ ਬਿੱਲ ਗਿਰੀ ਮਿਲਾ ਲਵੋ। ਹੁਣ ਇਹ ਆਟੇ ਦੀ ਪੰਜੀਰੀ ਬਣ ਕੇ ਤਿਆਰ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।