ਇਸ ਸਮੇਂ ਵਿੱਚ ਹਰ ਇਨਸਾਨ ਆਪਣੇ ਵਿਅਸਤ ਜੀਵਨ ਐਨਾ ਕੁ ਜਿਆਦਾ ਰੁਝਿਆ ਹੋਇਆ ਹੈ ਕਿ ਉਸ ਇਨਸਾਨ ਕੋਲ ਆਪਣੇ ਸ਼ਰੀਰ ਦੀ ਦੇਖਭਾਲ ਲਈ ਸਮਾਂ ਨਹੀਂ ਬਚਦਾ। ਜਿਸ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਂ ਫਿਰ ਉਸ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਪਰ ਸਰੀਰ ਦੀ ਦੇਖਭਾਲ ਨਾ ਕਰਨ ਕਰਕੇ ਉਸ ਸਰੀਰ ਵਿਚ ਬੀਮਾਰੀਆਂ ਨਾਲ ਲੜਨ ਦੀ ਤਾਕਤ ਨਹੀਂ ਰਹਿੰਦੀ। ਇਸੇ ਤਰ੍ਹਾਂ ਛੋਟੀ ਉਮਰ ਦੇ ਵਿੱਚ ਵਾਲ ਸਫੇਦ ਹੋ ਜਾਂਦੇ ਹਨ ਜਾਂ ਫਿਰ ਝੜਨੇ ਸ਼ੁਰੂ ਹੋ ਜਾਂਦੇ ਹਨ।
ਜਿਸ ਕਾਰਨ ਖੂਬਸੂਰਤੀ ਦੇ ਵਿਚ ਕਮੀ ਆਉਂਦੀ ਹੈ। ਵਾਲਾਂ ਸਬੰਧੀ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਦੋ ਪਿਆਜ਼ ਲੈ ਲਵੋ। ਹੁਣ ਪਿਆਜ਼ ਨੂੰ ਛਿਲ ਲਵੋ।
ਹੁਣ ਇਸ ਨੂੰ ਮਿਕਸੀ ਵਿਚ ਪਾ ਕੇ ਪੀਸ ਲਵੋ। ਇਸ ਵਿੱਚ 1 ਚਮਚ ਸਰੋਂ ਦਾ ਤੇਲ ਮਿਲਾ ਲਵੋ। ਹੁਣ ਇਸ ਵਿਚ ਲਸਨ ਨੂੰ ਛਿੱਲ ਕੇ ਪਾ ਦਵੋ। ਅਤੇ ਮਿਕਸੀ ਵਿਚ ਉਸ ਨੂੰ ਪੀਸ ਲਵੋ। ਹੁਣ ਇਸ ਵਿੱਚ ਕੜ੍ਹੀ ਪੱਤੇ ਮਿਲਾਓ ਇਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਪੀਸ ਲਵੋ।
ਇਹਨਾਂ ਦਾ ਇੱਕ ਪੇਸਟ ਤਿਆਰ ਕਰ ਲਵੋ। ਹੁਣ ਇੱਕ ਬਰਤਨ ਲਵੋ ਉਸ ਵਿੱਚ ਸਰੋਂ ਦਾ ਤੇਲ ਪਾ ਲਵੋ।ਹੁਣ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਉਸ ਵਿਚ ਪੇਸਟ ਪਾ ਦਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਚੰਗੀ ਤਰ੍ਹਾਂ ਭੁੰਨੋ।
ਜਦੋਂ ਇਨ੍ਹਾਂ ਦਾ ਰੰਗ ਬਦਲ ਜਾਵੇ ਫਿਰ ਅੱਗ ਨੂੰ ਘਟਾ ਦਿਓ। ਹਲਕਾ ਜਿਹਾ ਠੰਡਾ ਹੋਣ ਤੇ ਇਸ ਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਸੁਣ ਲਵੋ। ਹੁਣ ਇਕ ਤੇਲ ਤਿਆਰ ਹੋ ਜਾਵੇਗਾ ਜਿਸ ਦੀ ਵਰਤੋਂ ਕਰਨੀ ਚਾਹੀਦੀ ਹੈ। ਹੁਣ ਰੋਜ਼ਾਨਾ ਇਸ ਤੇਲ ਦੀ ਵਾਲਾਂ ਵਿੱਚ ਮਾਲਿਸ਼ ਕਰੋ।
ਇਸ ਦੀ ਮਦਦ ਨਾਲ ਵਾਲਾਂ ਸੰਬੰਧੀ ਹਰ ਤਰ੍ਹਾਂ ਦੀ ਦਿੱਕਤ ਤੋਂ ਆਸਾਨੀ ਨਾਲ ਛੁਟਕਾਰਾ ਮਿਲ ਜਾਵੇਗਾ। ਵਾਲ ਲੰਬੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਸਫ਼ੇਦ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।
