ਅੱਜ ਦੇ ਸਮੇਂ ਵਿਚ ਵਾਲਾਂ ਸੰਬੰਧੀ ਅਤੇ ਚਿਹਰੇ ਜਾਂ ਚਮੜੀ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਵੇਂ ਛੋਟੀ ਉਮਰ ਦੇ ਵਿੱਚ ਹੀ ਵਾਲ ਝੜਨੇ ਸ਼ੁਰੂ ਹੋ ਜਾਣਾ ਜਾਂ ਚਿਹਰੇ ਉੱਤੇ ਜਾਂ ਚਮੜੀ ਉੱਤੇ ਧੂੜ ਮਿੱਟੀ ਆਦਿ ਦਾ ਜਮ ਜਾਣਾ।
ਇਨ੍ਹਾਂ ਕਾਰਨਾਂ ਦੇ ਕਰਕੇ ਖੂਬਸੂਰਤੀ ਘੱਟ ਜਾਂਦੀ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਮਹਿੰਗੇ ਸ਼ੈਂਪੂ ਜਾਂ ਸਾਬਣ ਵਰਤਦੇ ਹਨ। ਪਰ ਵੱਖ-ਵੱਖ ਸੈਂਪੂ ਜਾਂ ਸਾਬਣ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ।
ਇਸ ਲਈ ਘਰੇਲੂ ਨੁਸਖਿਆਂ ਨਾਲ ਸ਼ੈਂਪੂ ਜਾਂ ਸਾਬਣ ਬਣਾਉਣੇ ਚਾਹੀਦੇ ਹਨ।ਘਰੇਲੂ ਨੁਸਖਾ ਬਨਾਉਣ ਲਈ ਸਮੱਗਰੀ ਦੇ ਰੂਪ ਵਿੱਚ ਸ਼ਿਕਾਕਾਈ, ਆਵਲਾ, ਅਲਸੀ ਅਤੇ ਸੋਪਨਟ (ਅਰੀਠਾ) ਚਾਹੀਦਾ ਹੈ।
ਸਭ ਤੋਂ ਪਹਿਲਾਂ 250 ਗ੍ਰਾਮ ਸ਼ਿਕਾਕਾਈ ਲੈ ਲਵੋ। ਹੁਣ ਇਸ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਹੁਣ 250 ਗ੍ਰਾਮ ਆਵਲਾ ਲੈ ਲਵੋ। ਹੁਣ ਇਸ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ।
ਇਸੇ ਤਰ੍ਹਾਂ 250 ਗ੍ਰਾਮ ਅਰੀਠਾ ਲੈ ਲਵੋ। ਹੁਣ ਇਸ ਨੂੰ ਮਿਕਸੀ ਵਿਚ ਚੰਗੀ ਤਰ੍ਹਾਂ ਪੀਸ ਲਵੋ। ਹੁਣ ਪੀਸੇ ਹੋਏ ਸਾਰੇ ਸਮਾਨ ਨੂੰ ਇਕੱਠਾ ਕਰਕੇ ਇੱਕ ਬਰਤਨ ਵਿੱਚ ਪਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ।
ਹੁਣ ਘਰੇਲੂ ਸ਼ੈਂਪੂ ਤਿਆਰ ਕਰਨ ਲਈ ਇੱਕ ਕਟੋਰੇ ਵਿੱਚ ਤਕਰੀਬਨ ਤਿੰਨ ਲੀਟਰ ਪਾਣੀ ਲਵੋ।ਉਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰੋ। ਹੁਣ ਇਸ ਵਿੱਚ ਪੀਸੇ ਹੋਏ ਪਾਊਡਰ ਪਾ ਲਵੋ। ਹੁਣ 200 ਗ੍ਰਾਮ ਅਲਸੀ ਲੈ ਲਵੋ।
ਹੁਣ ਇਸ ਨੂੰ ਵੀ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ। ਹੁਣ ਇਸ ਵਿਚ ਬਰਾਬਰ ਮਾਤਰਾ ਵਿਚ ਅਲਸੀ ਦਾ ਪਾਊਡਰ ਪਾ ਲਵੋ। ਇਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਹੁਣ ਇਸ ਨੂੰ ਸੂਤੀ ਕੱਪੜੇ ਦੇ ਨਾਲ ਚੰਗੀ ਤਰਾਂ ਛਾਣ ਲਵੋ।
ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਨੂੰ ਗਰਮ ਹੀ ਛਾਨਣਾ ਹੈ। ਕਿਉਂਕਿ ਅਜਿਹਾ ਕਰਨ ਨਾਲ ਆਸਾਨੀ ਨਾਲ ਛਾਣਿਆ ਜਾ ਸਕਦਾ ਹੈ। ਹੁਣ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਲਗਾਤਾਰ ਇਸ ਦੀ ਵਰਤੋ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੋਵੇਗਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।
