Home / ਤਾਜਾ ਜਾਣਕਾਰੀ / ਘੁਮਣ ਗਏ ਜੋੜੇ ਨੇ ਸੈਲਫੀ ਚ ਰਿਕਾਰਡ ਕੀਤਾ ਕੁਝ ਅਜਿਹਾ – ਜੋ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ , ਸਾਰੇ ਪਾਸੇ ਹੋ ਰਹੀ ਚਰਚਾ

ਘੁਮਣ ਗਏ ਜੋੜੇ ਨੇ ਸੈਲਫੀ ਚ ਰਿਕਾਰਡ ਕੀਤਾ ਕੁਝ ਅਜਿਹਾ – ਜੋ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ , ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜ਼ਾ ਵੱਡੀ ਖਬਰ 

ਅਕਸਰ ਇਹ ਕਿਹਾ ਜਾਂਦਾ ਹੈ ਕਿ ਸੈਲਫੀ ਲੈਣ ਦੇ ਨਾਲ ਕਈ ਵਾਰੀ ਦੁਰਘਟਨਾਵਾਂ ਹੋ ਚੁੱਕੀਆਂ ਹਨ ਕਿਉਂਕਿ ਕਈ ਵਾਰੀ ਲੋਕ ਸੈਲਫੀ ਲੈਣ ਦੇ ਚੱਕਰ ਵਿੱਚ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਦਿੰਦੇ ਹਨ। ਪਰ ਫਿਰ ਵੀ ਸੈਲਫੀ ਲੈਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਤਰ੍ਹਾਂ ਕਈ ਵਾਰੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ। ਕਿਉਂਕਿ ਕਈ ਵਾਰੀ ਕਿਸੇ ਨਾਲ ਵੀ ਅਜਿਹਾ ਅਚਨਚੇਤ ਵਾਪਰ ਜਾਂਦਾ ਹੈ ਜਿਸ ਤੋਂ ਬਾਅਦ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦੇ ਹਨ। ਅਜਿਹੀ ਹੀ ਇਕ ਅਨੋਖੀ ਘਟਨਾ ਇਸ ਜੋੜੇ ਨਾਲ ਵਾਪਰੀ ਜਦੋਂ ਉਨ੍ਹਾਂ ਨੇ ਸੈਲਫੀ ਕਲਿੱਕ ਕੀਤੀ ਅਤੇ ਉਹ ਸੈਲਫੀ ਉਨ੍ਹਾਂ ਲਈ ਨਵੀਂ ਜ਼ਿੰਦਗੀ ਦੀ ਤਰ੍ਹਾਂ ਸਾਬਿਤ ਹੋਈ।

ਦਰਅਸਲ ਇਹ ਅਜਿਹਾ ਅਨੋਖਾ ਕਾਰਾ ਛੁੱਟੀਆਂ ਮਨਾਉਣ ਲਈ ਗਏ ਜੋੜੇ ਨਾਲ ਵਾਪਰਿਆ ਹੈ। ਦਰਅਸਲ ਸੋਫੀ ਅਤੇ ਰਿਚਰਡ ਛੁੱਟੀਆਂ ਮਨਾਉਣ ਲਈ ਸਕਾਟਲੈਂਡ ਗਏ ਹੋਏ ਸੀ। ਜਿੱਥੇ ਬਰਸਾਤ ਦਾ ਮੌਸਮ ਹੋਣ ਕਾਰਨ ਲਗਾਤਾਰ ਮੀਂਹ ਪੈ ਰਿਹਾ ਸੀ। ਜਿਸ ਦੇ ਚਲਦਿਆਂ ਉਨ੍ਹਾਂ ਦੋਵਾਂ ਨੇ ਵਧੀਆ ਮੌਸਮ ਹੋਣ ਕਾਰਨ ਸੈਲਫੀ ਲੈਣ ਦੀ ਯੋਜਨਾ ਬਣਾਈ। ਪਰ ਜਦੋਂ ਉਨ੍ਹਾਂ ਨੇ ਸੈਲਫੀ ਕਲਿੱਕ ਕੀਤੀ ਤਾਂ ਉਨ੍ਹਾਂ ਨੇ ਕੁਝ ਅਜਿਬ ਹੀ ਮਹਿਸੂਸ ਕੀਤੀ। ਦਰਆ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਹੁਣ ਉਨਹਾਂ ਨਾਲ ਕੁਝ ਗ਼ਲਤ ਹੋ ਸਕਦਾ ਹੈ।

ਅਸਲ ਵਿਚ ਜਦੋਂ ਸੋਫੀ ਨੇ ਸੈਲਫੀ ਕਲਿੱਕ ਕੀਤੀ ਤਾਂ ਰਿਚਰਡ ਨੇ ਦੇਖਿਆ ਕਿ ਅਚਾਨਕ ਸੋਫੀ ਦੇ ਵਾਲ ਉੱਡਣ ਲੱਗੇ ਹਨ ਦਰਅਸਲ ਇਹ ਇਲੈਕਟਰੋਮੈਗਨੇਟਿਕ ਫੋਰਸ ਕਾਰਨ ਹੋ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਸਮਝ ਵਿੱਚ ਆਇਆ ਕਿ ਹੁਣ ਖ਼ਤਰਾ ਹੋ ਸਕਦਾ ਹੈ ਜਿਸ ਤੋਂ ਬਾਅਦ ਉਹ ਦੋਵੇਂ ਆਪਣੀ ਕਾਰ ਵੱਲ ਭੱਜ ਗਏ।

ਜਦੋਂ ਉਹ ਕਾਰ ਵਿਚ ਪਹੁੰਚੇ ਤਾਂ ਜਿਸ ਥਾਂ ਤੇ ਉਹ ਸੈਲਫੀ ਲੈ ਰਹੇ ਸੀ ਉਸ ਥਾਂ ਤੇ ਕੁਝ ਸਮੇਂ ਬਾਅਦ ਹੀ ਬਿਜਲੀ ਡਿੱਗ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਸ ਜੋੜੇ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਪਾਉਣ ਤੋਂ ਬਾਅਦ ਮਹਿਸੂਸ ਕਰ ਰਹੇ ਹਨ ਕਿ ਇਹ ਸਭ ਉਹ ਵਿਸ਼ਵਾਸਯੋਗ ਹੈ ਉਨ੍ਹਾਂ ਕਿਹਾ ਕਿ ਉਹ ਖੁਸ਼ਕਿਸਮਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸੈਲਫੀ ਦੇ ਵਿੱਚ ਦੇਖਿਆ ਸੀ।