Home / ਘਰੇਲੂ ਨੁਸ਼ਖੇ / ਚਮਚੇ ਨਾਲ ਕਰਲੋ ਇਹ ਕੰਮ ਹਮੇਸ਼ਾ ਰਹੋਗੇ ਜਵਾਨ ਝੁਰੜੀਆਂ ਹੋਣਗੀਆਂ ਗਾਇਬ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਚਮਚੇ ਨਾਲ ਕਰਲੋ ਇਹ ਕੰਮ ਹਮੇਸ਼ਾ ਰਹੋਗੇ ਜਵਾਨ ਝੁਰੜੀਆਂ ਹੋਣਗੀਆਂ ਗਾਇਬ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਇੰਝ ਬਣਾਓ ਚਮਕਦਾਰ ਤੇ ਲਚਕੀਲਾ ਚਿਹਰਾ ,ਅੱਜ ਦੇ ਸਮੇਂ ‘ਚ ਹਰ ਕੋਈ ਚਾਹੁੰਦਾ ਏ ਕਿ ਉਹ ਸੋਹਣਾ ਤੇ ਪ੍ਰਭਾਵਸ਼ਾਲੀ ਦਿਖੇ। ਆਪਣੇ ਚਿਹਰੇ ਤੋਂ ਝੂਰੜੀਆਂ, ਦਾਗ, ਧੱਬੇ ਹਟਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਾਂ। ਘਰੇਲੂ ਨੁਕਤਿਆਂ ਦੇ ਨਾਲ-ਨਾਲ ਬਹੁਤ ਸਾਰੀਆਂ ਕਰੀਮਾਂ ਨੂੰ ਪਹਿਲ ਦੇ ਰਹੇ ਹਾਂ। ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੇਣ ਜਾ ਰਹੇ ਹਾਂ, ਜਿਸਦੀ ਵਰਤੋਂ ਨਾਲ ਤੁਸੀਂ ਆਪਣੇ ਚਿਹਰੇ ਨੂੰ ਖੁਬਸੂਰਤ ਬਣਾ ਸਕਦੇ ਹੋ।

ਸਭ ਤੋਂ ਪਹਿਲਾਂ ਇਕ ਚੁਕੰਦਰ ਦਾ ਛੋਟਾ ਜਿਹਾ ਟੁੱਕੜਾ ਲਵੋ, ਇਸ ‘ਚ 4-5 ਬਾਦਾਮ ਪਾਓ ਤੇ ਗੁਲਾਬ ਜਲ ਮਿਲਾਓ ਤੇ ਥੋੜਾ ਜਿਹਾ ਵੇਸਣ ਪਾਓ। ਫਿਰ ਇਨ੍ਹਾਂ ਨੂੰ ਪੀਸ ਲਵੋ, ਇਸ ‘ਚ ਐਲੋਵੇਰਾ ਜਾਂ ਸ਼ਹਿਦ ਮਿਲਾਓ। ਇਸ ਤੋਂ ਬਾਅਦ ਇਸਨੂੰ ਛਾਣ ਲਵੋ ਤੇ ਇਸਦਾ ਪਤਲਾ ਪੈਕ ਤਿਆਰ ਕਰੋ। ਇਸ ਤੋਂ ਤਿਆਰ ਕੀਤਾ ਪਤਲਾ ਪੈਕ ਆਪਣੇ ਚਿਹਰੇ ‘ਤੇ ਲਗਾਓ।

15 ਮਿੰਟ ਲਈ ਪੈਕ ਨੂੰ ਆਪਣੇ ਚਿਹਰੇ ‘ਤੇ ਲਗਾ ਕੇ ਰੱਖੋ। ਫਿਰ 2 ਚਮਚ ਦੁੱਧ ਨਾਲ ਆਪਣੇ ਚਿਹਰੇ ‘ਤੇ ਮਸਾਜ ਕਰੋ।ਇਸਦੇ ਨਾਲ ਹੀ ਆਪਣੇ ਫੇਸ ‘ਤੇ ਗੋਲਡ ਆਇਲ ਲਗਾਓ। ਇਸਦੇ ਦੋ-ਤਿੰਨ ਬਿੰਦੂ ਆਪਣੇ ਹੱਥ ‘ਤੇ ਲਗਾਓ ਫਿਰ ਇਸਨੂੰ ਆਪਣੇ ਚਿਹਰੇ ‘ਤੇ ਲਗਾਓ। ਇਸਦੇ ਨਾਲ ਹੀ ਤੁਸੀਂ ਠੋਡੀ ਤੋਂ ਲੈ ਕੇ ਉਪਰ ਸਾਈਡ ਨੂੰ ਚਮਚਿਆਂ ਨਾਲ ਮਸਾਜ ਕਰੋ ਤੇ ਨਾਲ ਹੀ ਗੱਲਾਂ ਤੇ ਬਾਕੀ ਚਿਹਰੇ ਦੀ ਮਸਾਜ ਕਰੋ।

ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਨੂੰ ਆਰਾਮ ਮਿਲੇਗਾ ਤੇ ਤੁਹਾਡਾ ਚਿਹਰਾ ਹੋਰ ਵੀ ਚਮਕਦਾਰ ਬਣੇਗਾ। ਜੇਕਰ ਤੁਸੀਂ ਇਕ ਹਫ਼ਤੇ ਲਈ ਇਸਦੀ ਵਰਤੋਂ ਕਦੇ ਹੋ ਤਾ ਤੁਹਾਡੇ ਚਿਹਰੇ ‘ਤੇ ਜਲਦੀ ਬੁਢਾਪਾ ਨਹੀਂ ਆਵੇਗਾ। ਇਸਦੀ ਵਰਤੋਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀ ਐ।

ਦੋਸਤੋ ਤੁਸੀਂ ਆਪਣੇ ਆਪ ਨੂੰ ਸੁੰਦਰ ਬਣਾਉਣ ਲਈ ਬਹੁਤ ਸਾਰੇ ਨੁਕਤੇ ਅਪਣਾਓਗੇ, ਪਰ ਜੇਕਰ ਇਹ ਦਿਤੇ ਹੋਏ ਨੁਕਤੇ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਸਨੂੰ ਹੀ ਹਮੇਸ਼ਾ ਪਹਿਲ ਦਿਓਗੇ। ਹਾਲਾਂਕਿ ਕਿ ਚਿਹਰੇ ਨੂੰ ਸੁੰਦਰ ਬਣਾਉਣ ਲਈ ਅਜਿਹੇ ਹੋਰ ਬਹੁਤ ਸਾਰੇ ਘਰੇਲੂ ਨੁਕਤੇ ਨੇ, ਜਿਸ ਨਾਲ ਅਸੀਂ ਹੋਰ ਖੁਬਸੂਰਤ ਹੋ ਸਕਦੇ ਹਾਂ।ਪਰ ਇਹ ਜੋ ਸਰਲ ਨੁਕਤਾ ਏ, ਇਹ ਅਪਣਾ ਸਕਦੇ ਹੋ।