Home / ਘਰੇਲੂ ਨੁਸ਼ਖੇ / ਚਿਹਰੇ ਦੇ ਦਾਗ ,ਛਾਈਆਂ ,ਝੁਰੜੀਆਂ ,ਹਮੇਸ਼ਾ ਲਈ ਗਾਇਬ

ਚਿਹਰੇ ਦੇ ਦਾਗ ,ਛਾਈਆਂ ,ਝੁਰੜੀਆਂ ,ਹਮੇਸ਼ਾ ਲਈ ਗਾਇਬ

ਚਿਹਰਾ ਸਰੀਰ ਦਾ ਸਭ ਤੋਂ ਜ਼ਰੂਰੀ ਹਿੱਸਾ ਹੁੰਦਾ ਹੈ‌। ਕਿਉਂਕਿ ਚਿਹਰੇ ਦੀ ਖੂਬਸੂਰਤੀ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਚਿਹਰੇ ਉੱਤੇ ਜੇਕਰ ਦਾਗ-ਧੱਬੇ ਜਾਂ ਝੁਰੜੀਆਂ ਆ ਜਾਣ ਖੂਬਸੂਰਤੀ ਦੇ ਵਿੱਚ ਤਾਂ ਕਮੀ ਆਉਂਦੀ ਹੈ ਪਰ ਇਸ ਦੇ ਨਾਲ ਉਮਰ ਉੱਤੇ ਵੀ ਜ਼ਿਆਦਾ ਅਸਰ ਪੈਂਦਾ ਹੈ।

ਕਿਉਂਕਿ ਚਿਹਰੇ ਉੱਤੇ ਜ਼ਿਆਦਾ ਝੁਰੜੀਆਂ ਹੋਣ ਦੇ ਕਾਰਨ ਵਿਅਕਤੀ ਦੀ ਉਮਰ ਜਿਆਦਾ ਲਗਦੀ ਹੈ। ਇਸ ਲਈ ਲੋਕ ਚਿਹਰੇ ਦੀ ਖੂਬਸੂਰਤੀ ਨੂੰ ਬਣਾਈ ਰੱਖਣ ਲਈ ਕਈ ਤਰ੍ਹਾਂ ਦੀਆਂ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ।

ਪਰ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਵੀ ਚਿਹਰੇ ਦੀ ਚਮੜੀ ਨੂੰ ਨਿਖਾਰਿਆ ਜਾ ਸਕਦਾ ਹੈ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ।ਚਿਹਰੇ ਦੀ ਚਮੜੀ ਨੂੰ ਨਿਖਾਰਨ ਲਈ ਜਾਂ ਚਿਹਰੇ ਨੂੰ ਸਾਫ ਸੁਥਰਾ ਬਣਾਉਣ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਚਮਚ ਦਹੀਂ, ਗੁਲਾਬ ਜੈਲ, ਐਲੋਵੇਰਾ ਜੈੱਲ ਅਤੇ ਸਦਾ ਬਹਾਰ ਦਾ ਫੁੱਲ ਅਤੇ ਪੱਤੇ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਇਕ ਕਟੋਰੀ ਦੇ ਵਿਚ ਦੋ ਚਮਚ ਦਹੀਂ ਮਿਲਾ ਲਵੋ।

ਉਸ ਵਿਚ 2 ਚਮਚ ਗੁਲਾਬ ਜਲ ਪਾ ਕੇ ਮਿਲਾ ਲਵੋ। ਹੁਣ ਉਸ ਵਿੱਚ ਐਲੋਵੇਰਾ ਜੈਲ ਪਾ ਲਵੋ। ਇਸ ਤੋਂ ਬਾਅਦ ਇਸ ਵਿੱਚ ਦੋ ਸਦਾ ਬਹਾਰ ਦੇ ਫੁੱਲ ਅਤੇ ਦੋ ਸਦਾ ਬਹਾਰ ਦੇ ਪੱਤੇ ਮਿਲਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇਕ ਪਗਸਟ ਕਰ ਲਵੋ।

ਘਰੇਲੂ ਨੁਸਖਿਆਂ ਦੀ ਮਦਦ ਨਾਲ ਬਣਾਏ ਇਸ ਪੇਸਟ ਦੀ ਮਦਦ ਨਾਲ ਚਿਹਰਾ ਬਿਲਕੁੱਲ ਨਿਖਰ ਜਾਵੇਗਾ। ਇਸ ਤੋਂ ਇਲਾਵਾ ਚਿਹਰੇ ਉੱਤੇ ਦਾਗ ਧੱਬੇ ਅਤੇ ਫਿੰਸੀਆਂ ਵੀ ਬਿਲਕੁਲ ਸਾਫ ਹੋ ਜਾਣਗੀਆਂ। ਐਲੋਵੀਰਾ ਚਮੜੀ ਦੇ ਨਿਖਾਰ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ।

ਕਿਉਂਕਿ ਇਸ ਦੀ ਮਦਦ ਕਰਨ ਨਾਲ ਚਮੜੀ ਤੋਂ ਧੂੜ ਮਿੱਟੀ ਅਸਾਨੀ ਨਾਲ ਸਾਫ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਗੁਲਾਬ ਜਲ ਵੀ ਚਿਹਰੇ ਦੀ ਚਮੜੀ ਲਈ ਬਹੁਤ ਫਾਇਦੇਮੰਦ ਹੈ। ਸਦਾ ਬਹਾਰ ਦੇ ਫੁੱਲ ਅਤੇ ਪੱਤੇ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਬਹੁਤ ਲਾਭਕਾਰੀ ਹੁੰਦੇ ਹਨ। ਇਸ ਕਰਕੇ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਣਾਏ ਪੇਸਟ ਦੀ ਵਰਤੋਂ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।