Home / ਘਰੇਲੂ ਨੁਸ਼ਖੇ / ਚੁਟਕੀਆਂ ਚ ਆਪਣੇ ਘਰ ਬੈਠੇ ਪਤਾ ਕਰੋ ਕੇ ਤੁਹਾਨੂੰ ਥਾਇਰਾਇਡ ਹੈ ਜਾ ਨਹੀਂ

ਚੁਟਕੀਆਂ ਚ ਆਪਣੇ ਘਰ ਬੈਠੇ ਪਤਾ ਕਰੋ ਕੇ ਤੁਹਾਨੂੰ ਥਾਇਰਾਇਡ ਹੈ ਜਾ ਨਹੀਂ

ਥਾਇਰਾਇਡ ਦੀ ਦਿੱਕਤ ਬਹੁਤ ਜਿਆਦਾ ਵੱਧ ਗਈ ਹੈ। ਕਿਉਂਕਿ ਅੱਜ ਦੇ ਸਮੇਂ ਵਿਚ ਖਾਣ ਪੀਣ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਜਾਂ ਭੋਜਨ ਦੇ ਵਿੱਚ ਵਿਟਾਮਿਨ ਤੱਤਾਂ ਦੀ ਕਮੀ ਜਾਂ ਸੰਤੁਲਿਤ ਭੋਜਨ ਦੀ ਪੂਰੀ ਮਾਤਰਾ ਨਾ ਹੁਣ ਇਸ ਦੇ ਮੁੱਖ ਕਾਰਨ ਹਨ।

ਇਸ ਤੋਂ ਇਲਾਵਾ ਜ਼ਿਆਦਾਤਰ ਲੋਕ ਆਪਣੇ ਕੰਮਾਂ-ਕਾਰਾਂ ਦੇ ਵਿੱਚ ਰੁੱਝੇ ਰਹਿੰਦੇ ਹਨ ਇਸ ਲਈ ਸਰੀਰਕ ਕਸਰਤ ਨਹੀਂ ਕਰ ਪਾਉਂਦੇ ਇਸ ਕਰਕੇ ਉਹ ਕਈ ਤਰ੍ਹਾਂ ਦੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ ਉਨ੍ਹਾਂ ਵਿਚੋਂ ਇਕ ਹੈ ਥਾਇਰਡ।

ਇਸ ਤੋਂ ਰਾਹਤ ਪਾਉਣ ਦੇ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਜੇਕਰ ਥਾਇਰਾਇਡ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਹੋਰ ਕਈ ਰੋਗਾਂ ਨੂੰ ਜਨਮ ਦਿੰਦਾ ਹੈ।ਥਾਇਰਾਇਡ ਦੀ ਜਾਂਚ ਲਈ ਕੁਝ ਇਨ੍ਹਾਂ ਨੁਸਖਿਆਂ ਨੂੰ ਜਾਂ ਨਿਯਮਾਂ ਨੂੰ ਅਪਨਾਉਣਾ ਚਾਹੀਦਾ ਹੈ।

ਜਿਨ੍ਹਾਂ ਤੋਂ ਪਤਾ ਲੱਗ ਸਕਦਾ ਹੈ ਕਿ ਇਨਸਾਨ ਨੂੰ ਥਾਇਰਾਇਡ ਦਾ ਰੋਗ ਹੈ ਜਾਂ ਫਿਰ ਨਹੀਂ। ਥਾਇਰਡ ਦਾ ਸਭ ਤੋਂ ਵੱਡਾ ਲੱਛਣ ਹੈ ਥਕਾਨ ਹੋਣਾ ਜਾਂ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋਣੀ। ਇਸ ਤੋਂ ਇਲਾਵਾ ਮੋਟਾਪਾ ਆਉਣਾ ਜਾਂ ਵਜ਼ਨ ਵਿਚ ਵਾਧਾ ਹੋਣਾ ਅਤੇ ਸਰੀਰ ਵਿੱਚੋਂ ਠੰਢਕ ਮਹਿਸੂਸ ਹੋਣੀ ਇਹ ਵੀ ਥਾਇਰਾਇਡ ਦੇ ਲੱਛਣ ਹਨ।

ਇਸ ਤੋਂ ਇਲਾਵਾ ਜੇਕਰ ਕਬਜ਼ ਰਹਿਣੀ ਸ਼ੁਰੂ ਹੋ ਜਾਵੇ ਤਾਂ ਵੀ ਥਾਇਰਾਇਡ ਦੇ ਲੱਛਣ ਹੋ ਸਕਦੇ ਹਨ। ਇਸ ਲਈ ਸਭ ਤੋਂ ਪਹਿਲਾਂ ਕਬਜ਼ ਨੂੰ ਠੀਕ ਕਰਨਾ ਚਾਹੀਦਾ ਹੈ ਕਿਉਂਕਿ ਕਬਜ਼ ਦੇ ਕਾਰਨ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ।

ਇਸ ਤੋਂ ਇਲਾਵਾ ਜੇਕਰ ਸਰੀਰ ਵਿੱਚ ਹਲਕਾ ਜਿਹਾ ਕੰਮ ਕਰਨ ਤੋਂ ਬਾਅਦ ਵੀ ਥਕਾਵਟ ਮਹਿਸੂਸ ਹੋਵੇ ਇਹ ਵੀ ਮੁੱਖ ਲੱਛਣ ਹਨ। ਜ਼ਿਆਦਾ ਨੀਂਦ ਆਉਣਾ ਜਾਂ ਫਿਰ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣਾ ਇਨ੍ਹਾਂ ਨੂੰ ਵੀ ਥਾਇਰਡ ਦੇ ਲੱਛਣ ਮੰਨਿਆ ਜਾਂਦਾ ਹੈ।

ਥਾਇਰਡ ਦੇ ਕਾਰਨ ਸਰੀਰ ਦੇ ਜੋੜਾਂ ਵਿੱਚ ਕਾਫੀ ਦਰਦ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਜਿਆਦਾਤਰ ਹੱਡੀਆਂ ਤੇ ਗਹਿਰਾ ਅਸਰ ਪਾਉਂਦਾ ਹੈ। ਜਿਸ ਕਾਰਨ   ਖੂ ਨ   ਦਾ ਸਰਕਲ ਧੀਮਾ ਹੋ ਜਾਂਦਾ ਹੈ ਅਤੇ ਦਰਦ ਮਹਿਸੂਸ ਹੁੰਦਾ ਹੈ।

ਥਾਇਰਾਇਡ ਦਾ ਇਲਾਜ ਕਰਨ ਦੇ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਕਸਰਤ ਕਰਨੀ ਚਾਹੀਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।