Home / ਘਰੇਲੂ ਨੁਸ਼ਖੇ / ਚੁਟਕੀਆਂ ਵਿਚ ਪਾਓ ਹਿਚਕੀ ਤੋਂ ਛੁਟਕਾਰਾ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਚੁਟਕੀਆਂ ਵਿਚ ਪਾਓ ਹਿਚਕੀ ਤੋਂ ਛੁਟਕਾਰਾ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਆਮ ਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਹਿਚਕੀ ਲੱਗ ਜਾਂਦੀ ਹੈ। ਜਿਸ ਕਾਰਨ ਬਹੁਤ ਪਰੇਸ਼ਾਨੀ ਹੁੰਦੀ ਹੈ। ਇਸ ਨਾਲ ਕੲੀ ਵਾਰੀ ਸਾਹ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ। ਅਜਿਹੀ ਹਾਲਤ ਵਿੱਚ ਘਰੇਲੂ ਉਪਾਅ ਕਰਨ ਨਾਲ ਇਸ ਸਮੱਸਿਆ ਦਾ ਰਾਹਤ ਮਿਲ ਸਕਦੀ ਹੈ।

ਪਹਿਲਾ ਘਰੇਲੂ ਨੁਕਤਾ ਜੇਕਰ ਹਿਚਕੀ ਲੱਗ ਜਾਵੇ ਤਾਂ ਮੂੰਹ ਵਿੱਚ ਥੋੜ੍ਹੀ ਜਿਹੀ ਚੀਨੀ ਪਾ ਲਓ। ਅਜਿਹਾ ਕਰਨ ਨਾਲ ਬਹੁਤ ਛੇਤੀ ਰਾਹਤ ਮਿਲੇਗੀ। ਹਿਚਕੀ ਰੋਕਣ ਲਈ ਸ਼ਹਿਦ ਵੀ ਬਹੁਤ ਲਾਭਕਾਰੀ ਹੈ।ਕਈ ਵਾਰੀ ਤੇਜੀ ਵਿੱਚ ਖਾਣਾ ਖਾਣ ਨਾਲ ਵੀ ਹਿਚਕੀ ਲੱਗ ਜਾਦੀ ਹੈ। ਇਸ ਲਈ ਖਾਣਾ ਹਮੇਸ਼ਾ ਹੋਲੀ-ਹੋਲੀ ਖਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਹੋਰ ਘਰੇਲੂ ਨੁਸਤੇ ਹਨ। ਥੋੜ੍ਹੇ ਜਿਹੇ ਨਮਕ ਨੂੰ ਪਾਣੀ ਵਿੱਚ ਮਿਲਾਕੇ ਇਸ ਨੂੰ ਪੀ ਲਵੋ। ਇਸ ਨਾਲ ਹਿਚਕੀ ਤੋਂ ਤੁਰੰਤ ਆਰਾਮ ਮਿਲੇਗਾ। ਤਿੰਨ ਕਾਲੀਆਂ ਮਿਰਚਾਂ, ਥੋੜ੍ਹੀ ਜਿਹੀ ਚੀਨੀ ਮੂੰਹ ਵਿੱਚ ਰੱਖ ਲਵੋ ਅਤੇ ਉਸ ਦਾ ਰਸ ਚੂਸਦੇ ਰਹੋ। ਇਸ ਨਾਲ ਹਿਚਕੀ ਵਰਗੀ ਸਮੱਸਿਆ ਤੂੰ ਆਸਾਨੀ ਦੇ ਨਾਲ ਰਾਹਤ ਮਿਲ ਜਾਵੇਗੀ।