Home / ਘਰੇਲੂ ਨੁਸ਼ਖੇ / ਚੁਟਕੀ ਚ ਬਣਾਓ ਇਹ ਨੁਸਖਾ ਤੇ ਸਾਰੀ ਜ਼ਿੰਦਗੀ ਲਈ ਨਜ਼ਰ ਦੀਆਂ ਐਨਕਾਂ ਤੋਂ ਪਾਵੋ ਛੁਟਕਾਰਾ

ਚੁਟਕੀ ਚ ਬਣਾਓ ਇਹ ਨੁਸਖਾ ਤੇ ਸਾਰੀ ਜ਼ਿੰਦਗੀ ਲਈ ਨਜ਼ਰ ਦੀਆਂ ਐਨਕਾਂ ਤੋਂ ਪਾਵੋ ਛੁਟਕਾਰਾ

ਅਜੋਕੇ ਸਮੇਂ ਵਿੱਚ ਜਿਆਦਾਤਰ ਕੰਪਿਊਟਰ ਉੱਤੇ ਜਾਂ ਮੋਬਾਈਲ ਫੋਨ ਦੀ ਮਦਦ ਰਾਹੀਂ ਕੰਮ ਹੁੰਦਾ ਹੈ। ਜਿਸ ਕਾਰਨ ਅੱਖਾਂ ਉੱਤੇ ਗਹਿਰਾ ਅਸਰ ਪੈਂਦਾ ਹੈ। ਛੋਟੀ ਉਮਰ ਦੇ ਵਿੱਚ ਹੀ ਬਚਿਆ ਦੀਆਂ ਅੱਖਾ ਦੀ ਰੋਸ਼ਨੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ।

ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋ ਇਲਾਵਾ ਜੇਕਰ ਚਸ਼ਮੇ ਲੱਗੇ ਹੋਏ ਹਨ ਉਹ ਵੀ ਉਤਰ ਜਾਂਦੇ ਹਨ। ਇਕ ਆਸਾਨ ਵਿਧੀ ਰਾਹੀਂ ਇਸ ਘਰੇਲੂ ਨੁਸਖੇ ਨੂੰ ਬਣਾਇਆ ਜਾ ਸਕਦਾ ਹੈ। ਘਰੇਲੂ ਨੁਸਖ਼ੇ ਨੂੰ ਬਣਾਉਣ ਦੇ ਲਈ ਸਮੱਗਰੀ ਦੇ ਰੂਪ ਵਿੱਚ ਆਂਵਲੇ ਦਾ ਪਾਊਡਰ ਅਤੇ ਦੇਸੀ ਘੀ ਚਾਹੀਦੇ ਹਨ।

ਆਂਵਲੇ ਦੀ ਲਗਾਤਾਰ ਵਰਤੋਂ ਕਰਨ ਨਾਲ ਅੱਖਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਆਂਵਲੇ ਦੇ ਪਾਊਡਰ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਰੌਸ਼ਨੀ ਵਿਚ ਵਾਧੇ ਲਈ ਮਦਦ ਹੁੰਦੀ ਹੈ। ਆਵਲੇ ਦਾ ਪਾਊਡਰ ਹਰ ਕਰਿਆਨੇ ਦੀ ਦੁਕਾਨ ਉਤੇ ਆਸਾਨੀ ਨਾਲ ਮਿਲ ਜਾਂਦਾ ਹੈ।

ਇਸ ਤੋਂ ਇਲਾਵਾ ਇਹ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ ਜਿਹੜੇ ਸਰੀਰ ਲਈ ਅਤੇ ਮਾਸਪੇਸ਼ੀਆਂ ਲਈ ਬਹੁਤ ਲਾਭਕਾਰੀ ਹੁੰਦੇ ਹਨ। ਘਰੇਲੂ ਨੁਸਖ਼ੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਕਟੋਰੇ ਵਿੱਚ ਆਂਵਲੇ ਦੇ ਪਾਊਡਰ ਦੇ ਦੋ ਚਮਚ ਪਾ ਲਵੋ। ਹੁਣ ਇਸ ਵਿਚ ਇੱਕ ਜਾਂ ਦੋ ਚੱਮਚ ਦੇਸੀ ਘੀ ਦੇ ਪਾ ਲਵੋ।

ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਦਾ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਜ਼ਰੂਰ ਲਵੋ। ਇਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਨੁਸਖ਼ੇ ਦੀ ਵਰਤੋਂ ਕਰਨ ਤੋਂ ਬਾਅਦ ਹੋਰ ਕੋਈ ਵੀ ਵਸਤੂ ਨਹੀਂ ਖਾਣੀ ਚਾਹੀਦੀ। ਅਜਿਹਾ ਕਰਨ ਨਾਲ ਇਸ ਦਾ ਅਸਰ ਘੱਟ ਜਾਂਦਾ ਹੈ।

ਉਥੇ ਹੀ ਦੇਸੀ ਘੀ ਦੀ ਵਰਤੋਂ ਕਰਨ ਨਾਲ ਖੁਸ਼ਕ ਮਾਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ। ਇਸ ਤੋਂ ਇਲਾਵਾ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਵੀ ਤਾਕਤ ਮਿਲਦੀ ਹੈ। ਇਸ ਲਈ ਇਸ ਨੁਸਖ਼ੇ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਫਾਇਦਾ ਹੋਵੇਗਾ।

ਅੱਖਾਂ ਨੂੰ ਬਹੁਤ ਆਰਾਮ ਮਿਲੇਗਾ ਅਤੇ ਰੋਸ਼ਨੀ ਵਾਧਾ ਹੋਵੇਗਾ। ਇਸੇ ਕਾਰਨ ਇਹ ਨੁਸਖੇ ਦੀ ਵਰਤੋਂ ਅੱਖਾਂ ਦੀ ਰੋਸ਼ਨੀ ਲਈ ਅਤੇ ਮਾਸਪੇਸ਼ੀਆਂ ਬਹੁਤ ਲਾਭਕਾਰੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।