Home / ਤਾਜਾ ਜਾਣਕਾਰੀ / ਚੋਰੀ ਘਰੋਂ ਭਜੀ ਕੁੜੀ ਕੋਟ ਮੈਰਿਜ ਕਰਾਉਣ ਲਗੀ ਨੂੰ ਪਿਓ ਨੇ ਦੇਖ ਲਿਆ ਫਿਰ ਵਾਪਰਿਆ ਅਜਿਹਾ

ਚੋਰੀ ਘਰੋਂ ਭਜੀ ਕੁੜੀ ਕੋਟ ਮੈਰਿਜ ਕਰਾਉਣ ਲਗੀ ਨੂੰ ਪਿਓ ਨੇ ਦੇਖ ਲਿਆ ਫਿਰ ਵਾਪਰਿਆ ਅਜਿਹਾ

ਆਈ ਤਾਜ਼ਾ ਵੱਡੀ ਖਬਰ

ਜਿੱਥੇ ਹਰ ਵਿਅਕਤੀ ਇਨਸਾਫ ਲਈ ਮਾਣਯੋਗ ਅਦਾਲਤ ਦਾ ਬੂਹਾ ਖੜਕਾਉਂਦਾ ਹੈ ਤਾਂ ਜੋ ਉਸ ਨੂੰ ਇ-ਨ-ਸਾ-ਫ ਮਿਲ ਸਕੇ । ਅਦਾਲਤ ਦੇ ਵਿਚ ਹਰ ਰੋਜ਼ ਵੱਖ ਵੱਖ ਤਰ੍ਹਾਂ ਦੇ ਕੇਸਾਂ ਦੀ ਸੁਣਵਾਈ ਹੁੰਦੀ ਹੈ ਤੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਂਦਾ ਹੈ । ਜੇਕਰ ਦੇਸ਼ ਦੇ ਵਿੱਚ ਕਿਸੇ ਵਿਅਕਤੀ ਦੇ ਨਾਲ ਕੁਝ ਵੀ ਗਲਤ ਹੁੰਦਾ ਹੈ ਤਾਂ ਉਹ ਮਾਣਯੋਗ ਅਦਾਲਤ ਦੇ ਵਿਚ ਆਪਣੀ ਅਪੀਲ ਦਰਜ ਕਰਵਾਉਂਦਾ ਹੈ ਤੇ ਇਨਸਾਫ ਦੀ ਗੁਹਾਰ ਲਗਾਉਂਦਾ ਹੈ । ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਮਾਣਯੋਗ ਅਦਾਲਤ ਦੇ ਬਾਹਰ ਜਮ ਕੇ ਹੰਗਾਮਾ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿਚ ਮਾਣਯੋਗ ਅਦਾਲਤ ਦੇ ਬਾਹਰ ਹੰਗਾਮਾ ਹੋ ਰਿਹਾ ਹੈ ਜਿਸ ਦੇ ਵਿਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਇਕ ਲੜਕਾ ਅਤੇ ਲੜਕੀ ਨੂੰ ਕੁਝ ਲੋਕ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ । ਪਰ ਲੜਕਾ ਤੇ ਲੜਕੀ ਭੱਜ ਕੇ ਮਾਨਯੋਗ ਅਦਾਲਤ ਦੇ ਅੰਦਰ ਚਲੇ ਜਾਂਦੇ ਨੇ । ਇਹ ਤਸਵੀਰਾਂ ਜ਼ਿਲ੍ਹਾ ਰੋਪੜ ਦੀ ਮਾਣਯੋਗ ਅਦਾਲਤ ਦੀਆਂ ਨੇ । ਦਰਅਸਲ ਰੋਪੜ ਦੇ ਰਹਿਣ ਵਾਲੇ ਇਕ ਲੜਕਾ ਤੇ ਲੜਕੀ ਨੇ ਪ੍ਰੇਮ ਸੰਬੰਧਾਂ ਦੇ ਚੱਲਦੇ ਘਰ ਤੋਂ ਭੱਜ ਕੇ ਵਿਆਹ ਕਰਵਾ ਲਿਆ ਹੈ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਨਾਰਾਜ਼ ਨੇ ।

ਲੜਕੀ ਦੇ ਪਰਿਵਾਰ ਤੇ ਵੱਲੋਂ ਇਨ੍ਹਾਂ ਨੂੰ ਜਦੋਂ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਦੋਵੇਂ ਭੱਜ ਕੇ ਮਾਣਯੋਗ ਅਦਾਲਤ ਦੇ ਅੰਦਰ ਚਲੇ ਗਏ । ਦੇਖਦੇ ਹੀ ਦੇਖਦੇ ਇਹ ਹੰਗਾਮਾ ਬਹੁਤ ਹੀ ਜ਼ਿਆਦਾ ਵਧ ਗਿਆ ਤੇ ਮੌਕੇ ਤੇ ਪੁਲਸ ਵੀ ਪਹੁੰਚ ਗਈ । ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਦਾ ਜ਼ਬਰਦਸਤੀ ਨਾਬਾਲਗ ਉਮਰ ਦੇ ਵਿਚ ਵਕੀਲ ਤੇ ਵੱਲੋਂ ਵਿਆਹ ਕਰਵਾ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਲੜਕਾ ਉਨ੍ਹਾਂ ਦੇ ਗੁਆਂਢ ਵਿੱਚ ਹੀ ਰਹਿਣ ਵਾਲਾ ਸੀ , ਜੇਕਰ ਲੜਕਾ ਦੂਰ ਰਹਿੰਦਾ ਹੁੰਦਾ ਤਾਂ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਉਸਦੇ ਨਾਲ ਕਰਵਾ ਦੇਣਾ ਸੀ ।

ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਸਿਰਫ਼ ਆਪਣੀ ਬੇਟੀ ਨੂੰ ਇੱਕ ਵਾਰ ਮਿਲਣਾ ਚਾਹੁੰਦੇ ਨੇ । ਜਿਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਮਾਣਯੋਗ ਅਦਾਲਤ ਦੇ ਬਾਹਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਲੜਕਾ ਲੜਕੀ ਨੂੰ ਮਾਣਯੋਗ ਅਦਾਲਤ ਦੇ ਅੰਦਰ ਲੈ ਗਿਆ । ਕਾਫੀ ਹੰਗਾਮਾ ਹੋਇਆ ਮਾਣਯੋਗ ਅਦਾਲਤ ਦੇ ਬਾਹਰ ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ।