Home / ਘਰੇਲੂ ਨੁਸ਼ਖੇ / ਚੜ੍ਹਦੇ ਸਿਆਲ ਪੀ ਲਾਓ ਇਹ ਨੁਸਖਾ ਸਰਦੀ ਖਾਂਸੀ, ਜ਼ੁਕਾਮ, ਬੁਖਾਰ, ਟਾਈਫਾਇਡ, ਸਿਰ ਦਰਦ, ਜੋੜਾਂ ਦਾ ਦਰਦ ਹਮੇਸ਼ਾ ਲਈ ਖਤਮ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਚੜ੍ਹਦੇ ਸਿਆਲ ਪੀ ਲਾਓ ਇਹ ਨੁਸਖਾ ਸਰਦੀ ਖਾਂਸੀ, ਜ਼ੁਕਾਮ, ਬੁਖਾਰ, ਟਾਈਫਾਇਡ, ਸਿਰ ਦਰਦ, ਜੋੜਾਂ ਦਾ ਦਰਦ ਹਮੇਸ਼ਾ ਲਈ ਖਤਮ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਅਸੀਂ ਆਮ ਦੇਖਦੇ ਹਾਂ ਕਿ ਸਰਦੀਆਂ ਦੇ ਮੌਸਮ ਵਿੱਚ ਖਾਂਸੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਦਰਅਸਲ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਇਹ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਰਕੇ ਇਨ੍ਹਾਂ ਨੂੰ ਆਮ ਭਾਸ਼ਾ ਵਿੱਚ ਸਰਦੀ ਜ਼ੁਕਾਮ ਵੀ ਕਿਹਾ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਦਾ ਸਮਾਂ ਰਹਿੰਦੇ ਜੇਕਰ ਹੱਲ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਦੇ ਰੂਪ ਵਿਚ ਸਾਹਮਣੇ ਆਉਂਦੀਆਂ ਹਨ। ਬਹੁਤ ਸਾਰੇ ਲੋਕ ਇਸ ਸਮੱਸਿਆ ਦਾ ਹੱਲ ਕਰਨ ਲਈ ਦਵਾਈਆਂ ਦਾ ਸੇਵਨ ਕਰਦੇ ਹਨ। ਪਰ ਕੁੱਝ ਘਰੇਲੂ ਨੁਸਖ਼ਿਆਂ ਦੇ ਨਾਲ ਵੀ ਇਨ੍ਹਾਂ ਤੋਂ ਨਿਯਾਤ ਪਾਈ ਜਾ ਸਕਦੀ ਹੈ।

ਸਭ ਤੋਂ ਪਹਿਲਾਂ ਇਹ ਗੱਲ ਕਰਦੀ ਹਾਂ ਕਿ ਕਾਫ਼ ਦੀ ਸਾਡੇ ਸਰੀਰ ਵਿਚ ਕੀ ਭੂਮਿਕਾ ਹੈ। ਅਸਲ ਵਿੱਚ ਕਾਫ਼ ਸਾਡੇ ਸਰੀਰ ਨੂੰ ਚਲਾਈ ਰੱਖਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਉਸ ਤੋਂ ਬਾਅਦ ਸਾਡੀ ਪੂਰੀ ਸਕਿੱਨ ਨੂੰ ਨਰੀਸ਼ ਕਰਨਾ ਹੈ। ਅਤੇ ਜਿਵੇਂ ਹੀ ਸਰਦੀਆਂ ਸ਼ੁਰੂ ਹੁੰਦੀਆਂ ਹਨ ਉਵੇਂ ਹੀ ਕਾਫ਼ ਵੱਧਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਕਾਫ਼ ਨੂੰ ਸ਼ਾਂਤ ਰੱਖਣਾ ਬਹੁਤ ਜ਼ਰੂਰੀ ਹੈ। ਇਸ ਸਭ ਵਿਚ ਅਸੀਂ ਘਰੇਲੂ ਨੁਕਤਿਆਂ ਦੇ ਨਾਲ ਇਸ ਤੋਂ ਰਾਹਤ ਪਾ ਸਕਦੇ ਹਾਂ।

ਸਭ ਤੋਂ ਪਹਿਲਾਂ ਬਨਕਸੇ ਨੂੰ ਪਾਣੀ ਵਿਚ ਉਬਾਲ ਲਵੋ, ਮਲੱਠੀ ਲੈ ਲਵੋ, ਅਦਰਕ ਲੈ ਲਵੋ, ਥੋੜ੍ਹਾ ਜਿਹਾ ਸ਼ਹਿਦ ਲੈ ਲਵੋ ਅਤੇ ਥੋੜ੍ਹੇ ਜਿਹੇ ਤੁਲਸੀ ਦੇ ਪੱਤੇ ਲਵੋ। ਇੱਕ ਬਰਤਨ ਦੇ ਵਿੱਚ ਪਾਣੀ ਲੈ ਲਵੋ ਉਸ ਨੂੰ ਗੈਸ ਚੁੱਲ੍ਹੇ ਤੇ ਕੇ ਰੱਖ ਕੇ ਉਬਾਲੋ ਫਿਰ ਉਸ ਦੇ ਵਿਚ ਬਨਕਸ਼ਾ ਪਾਣੀ ਵਿੱਚ ਪਾ ਦਿਓ। ਫਿਰ ਇਸ ਵਿੱਚ ਮਲੱਠੀ ਨੂੰ ਪਾਉ। ਇਸ ਤੋਂ ਬਾਅਦ ਅਦਰਕ ਨੂੰ ਇਸ ਵਿੱਚ ਪਾਓ। ਹੁਣ ਇਸ ਨੂੰ ਥੋੜਾ ਜਿਹਾ ਉਬਾਲ ਲਵੋ। ਫਿਰ ਇਸ ਉਬਲ ਰਹੇ ਘੋਲ ਵਿੱਚ ਤੁਲਸੀ ਦੇ ਪੱਤੇ ਮਿਲਾ ਦਿਓ।

ਹੁਣ ਇਸ ਪੂਰੇ ਕਾੜੇ ਵਿੱਚ ਸ਼ਹਿਦ ਮਿਲਾ ਦਿਓ। ਪਰ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦਾ ਰੋਗ ਹੈ ਉਹ ਲੋਕ ਸ਼ਹਿਦ ਦੀ ਵਰਤੋਂ ਨਾ ਕਰਨ। ਅਤੇ ਇਸ ਪੂਰੇ ਘੋਲ ਦਾ ਇਕ ਗਲਾਸ ਸਵੇਰੇ ਪੀਣਾ ਹੈ। ਜ਼ਰੂਰੀ ਗੱਲ ਇਹ ਹੈ ਕਿ ਇਸ ਨੂੰ ਦੁਬਾਰਾ ਗਰਮ ਕਰਕੇ ਨਹੀਂ ਵਰਤੋਂ ਕਰਨਾ। ਇਕ ਵਾਰ ਵਿਚ ਹੀ ਗਰਮ ਗਰਮ ਪੀਣਾ ਹੈ। ਦੂਜਾ ਪਰਹੇਜ਼ ਰੱਖਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਨੂੰ ਖਾਂਸੀ ਜ਼ੁਕਾਮ ਅਤੇ ਸਰਦੀ ਵਰਗੀ ਸਮੱਸਿਆ ਹੈ। ਉਨ੍ਹਾਂ ਲੋਕਾਂ ਨੇ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ। ਅਤੇ ਬਾਹਰੋਂ ਖਾਣਾ ਨਹੀਂ ਖਾਣਾ। ਇਨ੍ਹਾਂ ਪਰਹੇਜ਼ਾਂ ਦੇ ਨਾਲ ਵੀ ਬਹੁਤ ਰਾਹਤ ਮਿਲੇਗੀ।