Home / ਘਰੇਲੂ ਨੁਸ਼ਖੇ / ਚੜ੍ਹਦੇ ਸਿਆਲ ਵਰਤੋਂ ਇਹ ਨੁਸਖ਼ਾ ਬੱਚੇ ਬਜ਼ੁਰਗ ਰਹਿਣਗੇ ਸਰਦੀ ,ਖਾਂਸੀ ,ਜ਼ੁਕਾਮ ਤੇ ਬੁਖਾਰ ਤੋਂ ਹਮੇਸ਼ਾ ਦੂਰ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਚੜ੍ਹਦੇ ਸਿਆਲ ਵਰਤੋਂ ਇਹ ਨੁਸਖ਼ਾ ਬੱਚੇ ਬਜ਼ੁਰਗ ਰਹਿਣਗੇ ਸਰਦੀ ,ਖਾਂਸੀ ,ਜ਼ੁਕਾਮ ਤੇ ਬੁਖਾਰ ਤੋਂ ਹਮੇਸ਼ਾ ਦੂਰ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।

ਅੱਜ ਦੇ ਸਮੇਂ ਵਿੱਚ ਖੰਘ, ਜ਼ੁਕਾਮ ਅਤੇ ਗਲਾ ਖ਼ਰਾਬ ਹੋਣਾ ਆਮ ਸੱਮਸਿਆਵਾਂ ਹਨ। ਪਰ ਇਨ੍ਹਾਂ ਸੱਮਸਿਆਵਾਂ ਦਾ ਜੇਕਰ ਸਮੇਂ ਰਹਿੰਦੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਸਕਦੀਆਂ ਹਨ। ਜਿਵੇਂ ਜ਼ਿਆਦਾ ਸਮੇਂ ਤੱਕ ਖੰਗ ਜਾਂ ਸਰਦੀ ਰਹਿਣ ਨਾਲ ਟੀਵੀ ਵਰਗਾ ਭੈੜਾ ਰੋਗ ਹੋ ਸਕਦਾ ਹੈ। ਕੲੀ ਲੋਕ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਸਾਧਰਨ ਜ਼ੁਕਾਮ ਕਰਕੇ ਗਲਾ ਸੁੱਜ ਸਕਦਾ ਹੈ, ਛਾਤੀ ਜਾਮ ਹੋ ਸਕਦੀ ਹੈ, ਬੁਖ਼ਾਰ ਹੋ ਸਕਦਾ ਹੈ ਅਤੇ ਛਿੱਕਾਂ ਲੱਗ ਸਕਦੀਆਂ ਹਨ। ਇਸ ਲਈ ਆਪਣੇ ਹੱਥ ਵਾਰ-ਵਾਰ ਗਰਮ ਪਾਣੀ ਅਤੇ ਸਾਬਣ ਨਾਲ ਧੋਂਦੇ ਰਹੋ। ਆਪਣੀਆਂ ਅੱਖਾਂ ਅਤੇ ਨੱਕ ਨੂੰ ਵਾਰ-ਵਾਰ ਹੱਥ ਨਾ ਲਾਓ। ਜ਼ੁਕਾਮ ਦੌਰਾਨ ਦੁੱਧ ਪੀਣ ਨਾਲ ਜ਼ੁਕਾਮ ਤੇਜ਼ ਹੋ ਜਾਂਦਾ ਹੈ। ਇਸ ਲਈ ਦੁੱਧ ਵਿੱਚ ਛੋਟੀ ਇਲਾਇਚੀ ਜਾਂ ਕਾਲੀ ਮਿਰਚ ਪਾ ਕੇ ਪੀਣਾ ਚਾਹੀਦਾ ਹੈ।

ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ‘ਚ ਫਰਕ ਪੈ ਜਾਂਦਾ ਹੈ। ਇਸ ਤੋਂ ਇਲਾਵਾ ਅਦਰਕ ਦਾ ਰਸ, ਕਾਲੀ ਮਿਰਚ ਅਤੇ ਸੁੰਢ ਦਾ ਕੁੱਟ ਕੇ ਚੂਰਨ ਬਣਾ ਲਓ। ਰੋਜ਼ਾਨਾ ਇਸ ਚੂਰਨ ਨੂੰ ਸ਼ਹਿਦ ਵਿੱਚ ਮਿਲਾ ਕੇ ਲਵੋ। ਇਸ ਨੂੰ ਖਾਣ ਨਾਲ ਜੁਕਾਮ ਠੀਕ ਹੁੰਦਾ ਹੈ।ਸਰ੍ਹੋਂ ਦਾ ਤੇਲ ਦੀਆਂ ਕੁਝ ਬੂੰਦ ਨੱਕ ਵਿੱਚ ਪਾਕੇ ਸੌਣ ਨਾਲ ਬੰਦ ਨੱਕ ਖੁੱਲ੍ਹ ਜਾਂਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਜੁਕਾਮ ਨਹੀਂ ਹੁੰਦਾ ਹੈ।

ਸ਼ੱਕਰ ਵਿੱਚ ਲੌਂਗ ਦੇ ਤੇਲ ਦੀਆਂ 2 ਬੂੰਦਾਂ ਮਿਲਾ ਕੇ ਖਾਣ ਨਾਲ ਜੁਕਾਮ ਵਰਗੀਆਂ ਸੱਮਸਿਆਵਾਂ ਠੀਕ ਹੋ ਜਾਂਦੀਆਂ ਹਨ। ਕੱਚੇ ਲਸਣ ਨੂੰ ਮੂੰਹ ਵਿਚ ਰੱਖ ਕੇ ਚੂਸਦੇ ਰਹਿਣ ਨਾਲ ਖੰਘ ਦਾ ਵੇਗ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਮਲੀ 50 ਗ੍ਰਾਮ ਲੈਕੇ ਉਸ ਨੂੰ ਪਾਣੀ ਵਿਚ ਪਾ ਕੇ ਉਬਾਲੋ। ਚੰਗੀ ਤਰ੍ਹਾਂ ਉਬਲਣ ਤੋਂ ਬਾਅਦ ਇਸ ਨੂੰ ਪੀਓ। ਇਹ ਸਾਹ ਘੁੱਟਣ ਵਾਲੀ ਖੰਘ ਲੲੀ ਬਹੁਤ ਲਾਭਦਾਇਕ ਹੁੰਦੀ ਹੈ।