Home / ਪੰਜਾਬੀ ਰਸੋਈ -ਦੇਸੀ ਤੜਕਾ / ਜਦੋਂ ਕੋਈ ਸਬਜ਼ੀ ਸਮਝ ਨਾ ਆਏ ਤਾਂ ਬਣਾਓ ਇਹ ਆਲੂ ਪਿਆਜ਼ ਦੀ ਸਬਜ਼ੀ ਜਾਣਕਾਰੀ ਸੱਭ ਨਾਲ ਸ਼ੇਅਰ ਕਰੋ ਜੀ

ਜਦੋਂ ਕੋਈ ਸਬਜ਼ੀ ਸਮਝ ਨਾ ਆਏ ਤਾਂ ਬਣਾਓ ਇਹ ਆਲੂ ਪਿਆਜ਼ ਦੀ ਸਬਜ਼ੀ ਜਾਣਕਾਰੀ ਸੱਭ ਨਾਲ ਸ਼ੇਅਰ ਕਰੋ ਜੀ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ,ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਆਲੂ ਤੇ ਪਿਆਜ ਦੀ ਸਬਜ਼ੀ ਦੀ ਰੈਸਪੀ

ਅੱਜ ਅਸੀਂ ਆਲੂ ਅਤੇ ਪਿਆਜ਼ ਦੀ ਸਬਜ਼ੀ ਬਣਾ ਕੇ ਤਿਆਰ ਕਰਾਗੇ। ਇਸ ਦਾ ਜਿਹੜਾ ਸਵਾਦ ਹੈ ਓਹ ਬਿਲਕੁਲ ਢਾਬੇ ਤੋਂ ਲਿਆਂਦੀ ਸਬਜੀ ਵਰਗਾ ਹੁੰਦਾ। ਇਸ ਲਈ ਪਿਆਜ ਅਸੀਂ ਛੋਟੇ ਸਾਈਜ਼ ਦੇ ਲੈਣੇ ਹਨ। ਫਿਰ ਓਹਨਾਂ ਨੂੰ ਅਸੀਂ ਥੋੜਾ ਜਿਹਾ ਤਲ ਲਵਾਗੇ। ਫਿਰ ਆਲੂਆਂ ਨੂੰ ਵੀ ਆਪਾ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਵਾਗੇ। ਹੁਣ ਆਲੂਆਂ ਨੂੰ ਤੇਲ ਵਿਚ ਪਾ ਕੇ ਭੁੰਨ ਲਵਾਂਗੇ।

ਆਲੂਆਂ ਨੂੰ ਇੰਨਾ ਕ ਭੁੰਨਣਾ ਹੈ ਤਾਂ ਕ ਆਲੂ ਨਰਮ ਹੋ ਜਾਣ। ਪਿਆਜ ਛੋਟੇ ਛੋਟੇ ਸਾਈਜ਼ ਦੇ ਲੈਣੇ ਹਨ। ਜਾਦਾ ਵੱਡੇ ਨਹੀਂ ਲੈਣੇ।ਸਮੱਗਰੀ= ਇਕ ਚਮਚ ਜੀਰਾ, ਇਕ ਵੱਡੀ ਇਲਾਚੀ, 4 ਹਰੀ ਇਲਾਚੀ, ਇਕ ਟੁਕੜਾ ਦਾਲ ਚੀਨੀ, 2 ਪਿਆਜ ਕੱਦੂਕਸ਼ ਕਰਕੇ ਪਾਂ ਦਿਓ। ਹੁਣ ਅਦਰਕ ਤੇ ਲਸਣ ਵਿਚ ਪਾਓ ਤੇ ਭੁੰਨੋ। ਇਕ ਟਮਾਟਰ ਕੱਦੂਕਸ਼ ਕਰਕੇ ਪਾਓ।

ਮਸਾਲੇ= ਮਿਰਚ 2 ਚਮਚ, ਇਕ ਚਮਚ ਕਸ਼ਮੀਰੀ ਲਾਲ ਮਿਰਚ, ਇਕ ਚਮਚ ਧਨੀਆ ਪਾਊਡਰ, ਇਕ ਚਮਚ ਹਲਦੀ, ਇੱਕ ਚਮਚ ਗਮਰ ਮਸਾਲਾ ਥੋੜਾ ਜਿਹਾ ਪਾਣੀ ਪਾ ਕੇ 4-5 ਮਿੰਟ ਭੁੰਨੋ। ਹੁਣ ਇਸ ਵਿਚ ਦਹੀ ਪਾਓ ਲਗਾਤਾਰ ਇਸ ਨੂੰ ਹਿਲਾਓ। ਹੁਣ ਇਸ ਵਿਚ ਆਲੂ ਤੇ ਪਿਆਜ ਪਾਓ। ਇਸ ਨੂੰ 3 ਮਿੰਟ ਤੱਕ ਮਸਲੇ ਵਿੱਚ ਭੁੰਨੋ। ਹੁਣ ਇਕ ਗਲਾਸ ਪਾਣੀ ਪਾ ਦਿਓ।

2 ਚਮਚ ਟਮਾਟੋ ਥਿਉਰੀ ਪਾਂ ਦਿਓ ਤੇ ਫਿਰ ਇਸ ਨੂੰ 5-6 ਮਿੰਟ ਚੰਗੀ ਤਰਾ ਪਕਾਓ। ਇਸ ਵਿਚ ਨਮਕ ਆਪਣੇ ਸਵਾਦਾ ਅਨੁਸਾਰ ਪਾਓ। ਹੁਣ ਸਬਜੀ ਬਣ ਕੇ ਤਿਆਰ ਹੈ। ਇਸ ਵਿਚ ਹਰਾ ਧਨੀਆ ਪਾਓ। ਤੇ ਇਸ ਨੂੰ ਕਿਸੇ ਡੌਂਗੇ ਵਿਚ ਕੱਢ ਲਓ। ਇਸ ਤਰ੍ਹਾਂ ਦੀਆਂ ਹੋਰ ਰੈਸਪੀ ਵੀਡੀਓ ਦੇਖਣ ਲਈ ਥੱਲੇ ਦਿੱਤੀ ਗਈ ਵੀਡੀਓ ਜਰੂਰ ਦੇਖੋ