Home / ਤਾਜਾ ਜਾਣਕਾਰੀ / ਜਦੋਂ ਸੱਪ ਨੇ ਡੰਗ ਲਿਆ ਤਾਂ ਡਾਕਟਰ ਕੋਲ ਜਾਣ ਦੀ ਬਿਜਏ ਲਿਖੇ ਆਪਣੀ ਆ ਰਹੀ ਮੌਤ ਦੇ ਅਨੁਭਵ ਦੇਖ ਕੀ ਲਿਖਿਆ ਸੀ ਇਸ ਵਿਗਿਆਨੀ ਨੇ
<

ਜਦੋਂ ਸੱਪ ਨੇ ਡੰਗ ਲਿਆ ਤਾਂ ਡਾਕਟਰ ਕੋਲ ਜਾਣ ਦੀ ਬਿਜਏ ਲਿਖੇ ਆਪਣੀ ਆ ਰਹੀ ਮੌਤ ਦੇ ਅਨੁਭਵ ਦੇਖ ਕੀ ਲਿਖਿਆ ਸੀ ਇਸ ਵਿਗਿਆਨੀ ਨੇ

ਜਦੋਂ ਸੱਪ ਨੇ ਡੰਗ ਲਿਆ ਤਾਂ ਡਾਕਟਰ ਕੋਲ ਜਾਣ ਦੀ ਬਿਜਏ ਲਿਖੇ ਆਪਣੀ ਆ ਰਹੀ ਮੌਤ ਦੇ ਅਨੁਭਵ ਦੇਖ ਕੀ ਲਿਖਿਆ ਸੀ ਇਸ ਵਿਗਿਆਨੀ ਨੇ …

ਦੋਸਤੋਂ ਅੱਜ ਤੁਹਾਡੇ ਨਾਲ ਇੱਕ ਅਜਿਹੇ ਇਨਸਾਨ ਦੀ ਕਹਾਣੀ ਸ਼ੇਅਰ ਕਰਨ ਜਾ ਰਹੇ ਹਾਂ ਜਿਸ ਨੇ ਕਿ ਦੁਨੀਆਂ ਨੂੰ ਇੱਕ ਨਵੇਂ ਤਜਰਬੇ ਦਾ ਅਹਿਸਾਸ ਦੇਣ ਵਾਸਤੇ ਆਪਣੀ ਜਾਨ ਦੇ ਦਿੱਤੀ . ਇਹ ਕਹਾਣੀ ਹੈ ਅਮਰੀਕਾ ਦੇ ਇੱਕ ਸ਼ਖਸ ਦੀ . ਇਸ ਇੱਕ ਅਜੀਬ ਜਿਹਾ ਸੱਪ ਲੱਭ ਗਿਆ ਉਸਨੇ ਇਸ ਸੱਪ ਦੀ ਪ੍ਰਜਾਤੀ ਦਾ ਪਤਾ ਕਰਨ ਲਈ ਉਸਨੂੰ ਸ਼ਿਕਾਗੋ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਵਿੱਚ ਲੈ ਗਿਆ ਅਤੇ ਉੱਥੇ ਉਸ ਦੀ ਮੁਲਾਕਾਤ ਮਸ਼ਹੂਰ ਵਿਗਿਆਨੀ ਕਾਰਲ ਪੈਟਰਸਨ ਸਮਿੱਟ ਨਾਲ ਹੋਈ . ਕਾਰਲ ਸਮਿੱਟ ਬਾਰੇ ਜਾਣਕਾਰੀ ਇਹ ਹੈ ਕਿ ਉਹ ਸੱਪਾਂ ਅਤੇ ਰੇਂਗਣ ਵਾਲੇ ਜੀਵ ਜੰਤੂਆਂ ਦੇ ਉੱਤੇ ਤਜਰਬੇ ਕਰਨ ਵਾਲਾ ਵਿਗਿਆਨੀ ਸੀ . ਸਮਿੱਟ ਉਸ ਸੱਪ ਨੂੰ ਆਪਣੇ ਕਾਫੀ ਕਰੀਬ ਲਿਆ ਕੇ ਉਸ ਦੇ ਸਰੀਰ ਤੇ ਬਣਿਆ ਅਕ੍ਰਿਤੀਆਂ ਦੀ ਖੋਜ ਕਰਨ ਲੱਗ ਪਿਆ . ਉਹ ਉਸ ਦੇ ਸਾਰੇ ਸਰੀਰ ਤੇ ਮੋਤੀ ਬਣੀਆਂ ਅਕ੍ਰਿਤੀਆਂ ਨੂੰ ਧਿਆਨ ਨਾਲ ਦੇਖ ਹੀ ਰਿਹਾ ਸੀ ਤੇ ਅਚਾਨਕ

ਸੱਪ ਨੇ ਉਸ ਦੇ ਅੰਗੂਠੇ ਤੇ ਡੰਗ ਮਾਰ ਦਿੱਤਾ . ਸਮਿੱਟ ਨੇ ਜਦੋਂ ਇਹ ਸਭ ਦੇਖਿਆ ਤਾਂ ਉਸ ਨੇ ਡਾਕਟਰ ਕੋਲ ਜਾਣ ਦੀ ਬਜਾਏ ਆਪਣੇ ਅੰਗੂਠੇ ਨੂੰ ਜਿਸ ਉੱਤੇ ਸਪ ਨੇ ਕੱਟਿਆ ਸੀ ਮੂੰਹ ਨਾਲ ਚੂਸਣਾ ਸ਼ੁਰੂ ਕਰ ਦਿੱਤਾ ਅਤੇ ਜ਼ਹਿਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ . ਉਹ ਬੇਗਾਨੀ ਅਜਿਹਾ ਸੀ ਜਿਸ ਦੀ ਕਿ ਸਨਕ ਵੱਖਰੀ ਸੀ ਉਸ ਨੇ ਸੱਪ ਦੇ ਡੱਸੇ ਜਾਣ ਤੋਂ ਬਾਅਦ ਡਾਕਟਰ ਕੋਲ ਦਾ ਕੀ ਜਾਣਾ ਸੀ ਬਲਕਿ ਉਸ ਤੋਂ ਬਾਅਦ ਹੋ ਰਹੇ ਆਪਣੇ ਸਰੀਰ ਦੇ ਉੱਤੇ ਆਪਣੇ ਅਨੁਭਵ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਉਸ ਨੇ ਸਾਰਾ ਅਨੁਭਵ ਇਸ ਤਰ੍ਹਾਂ ਆਪਣੇ ਜਨਰਲ ਵਿੱਚ ਲਿਖਿਆ ਸੀ …
• “4:30 – 5:30 : ਜੀ ਮਚਲਾਉਣ ਵਰਗਾ ਅਹਿਸਾਸ ਹੋਇਆ ਪਰ ਉਲਟੀ ਨਹੀਂ ਆਈ। • “5:30 – 6:30: ਕਾਫ਼ੀ ਠੰਢ ਅਤੇ ਝਟਕੇ ਲੱਗਣ ਵਰਗਾ ਅਨੁਭਵ ਹੋਇਆ, ਜਿਸ ਤੋਂ ਬਾਅਦ 101.7 ਡਿਗਰੀ ਦਾ ਬੁਖ਼ਾਰ ਚੜ੍ਹ ਗਿਆ। ਸ਼ਾਮ 5:30 ਵਜੇ ਮਸੂੜਿਆਂ ‘ਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ।” “8:30 ਵਜੇ: ਮੈਂ ਦੋ ਬ੍ਰੈਡ ਖਾਧੇ।” • “ਰਾਤ 9:00 ਤੋਂ 12:20 ਤੱਕ: ਮੈਂ ਆਰਾਮ ਨਾਲ ਸੁੱਤਾ। ਜਿਸ ਤੋਂ ਬਾਅਦ ਮੈਂ ਪਿਸ਼ਾਪ ਕੀਤਾ, ਜਿਸ ਵਿੱਚ ਖ਼ੂਨ ਦੀ ਮਾਤਰਾ ਵਧੇਰੇ ਸੀ।”
• “26 ਸਤੰਬਰ ਦੀ ਸਵੇਰ 4:30 ਵਜੇ: ਮੈਂ ਇੱਕ ਗਿਲਾਸ ਪਾਣੀ ਪੀਤਾ, ਜੀ ਮਚਲਾਉਣ ਕਾਰਨ ਉਲਟੀ ਕੀਤੀ। ਜੋ ਪਚਿਆ ਨਹੀਂ ਸੀ ਉਹ ਸਾਰਾ ਕੁਝ ਬਾਹਰ ਨਿਕਲ ਗਿਆ। ਇਸ ਤੋਂ ਬਾਅਦ ਮੈਂ ਕਾਫੀ ਬਿਹਤਰ ਮਹਿਸੂਸ ਕੀਤਾ ਅਤੇ ਸਵੇਰੇ ਸਾਢੇ 6 ਵਜੇ ਤੱਕ ਸੁੱਤਾ।”
• “ਸਵੇਰੇ ਸਾਢੇ 6 ਵਜੇ: ਮੇਰੇ ਸਰੀਰ ਦਾ ਤਾਪਮਾਨ 98.2 ਡਿਗਰੀ ਸੈਲੀਅਸ ਸੀ। ਮੈਂ ਬ੍ਰੈਡ ਦੇ ਨਾਲ ਉਬਲੇ ਆਂਡੇ, ਐਪਲ ਸੌਸ, ਸੀਰੀਅਲਸ ਅਤੇ ਕਾਫੀ ਪੀਤੀ। ਜਿਸ ਤੋਂ ਬਾਅਦ ਪਿਸ਼ਾਪ ਨਹੀਂ ਆਇਆ ਬਲਕਿ ਹਰ ਤਿੰਨ ਘੰਟਿਆਂ ‘ਤੇ ਖ਼ੂਨ ਆਉਣ ਨਿਕਲਦਾ ਰਿਹਾ। ਮੂੰਹ ਅਤੇ ਨੱਕ ‘ਚੋਂ ਖ਼ੂਨ ਲਗਾਤਾਰ ਨਿਕਲਦਾ ਰਿਹਾ ਪਰ ਮਾਤਰਾ ਜ਼ਿਆਦਾ ਨਹੀਂ ਸੀ।”

ਇਸ ਸਭ ਤੋਂ ਬਾਅਦ ਉਸ ਨੇ ਬਾਅਦ ਦੁਪਹਿਰ ਆਪਣੀ ਪਤਨੀ ਨੂੰ ਫੋਨ ਕੀਤਾ ਅਤੇ ਆਪਣੇ ਕੋਲ ਬੁਲਾਇਆ ਪਰ ਜਦੋਂ ਤੱਕ ਡਾਕਟਰ ਅਤੇ ਸਮੂਹ ਸਕੂਲ ਪਹੁੰਚੇ ਤਾਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਸਨ . ਜਦੋਂ ਤੱਕ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ . ਉਸ ਦੇ ਅਨੁਭਵ ਤੋਂ ਇਹ ਸਾਹਮਣੇ ਆਇਆ ਕਿ ਇੱਕ ਅਫਰੀਕੀ ਸੱਪ ਦਾ ਜ਼ਹਿਰ ਬੜੀ ਤੇਜ਼ੀ ਨਾਲ ਅਸਰ ਕਰਦਾ ਹੈ ਇਹ ਕਿਸੇ ਦੀ ਪੰਛੀ ਦੀ ਜਾਨ ਲੈਣ ਲਈ 0.0006 ਮਿਲੀਗ੍ਰਾਮ ਜ਼ਹਿਰ ਹੀ ਕਾਫ਼ੀ ਹੋ ਸਕਦਾ ਹੈ

ਅਤੇ ਇਸ ਸੱਪ ਦੇ ਜ਼ਹਿਰ ਦਾ ਪ੍ਰਭਾਵ ਅਜਿਹਾ ਹੁੰਦਾ ਹੈ ਕਿ ਸਰੀਰ ਵਿੱਚੋਂ ਖ਼ੂਨ ਦਾ ਜਮਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਸਰੀਰ ਦੇ ਵੱਖ ਵੱਖ ਥਾਵਾਂ ਤੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪੀੜਤ ਦੀ ਮੌਤ ਤੁਰੰਤ ਹੋ ਜਾਂਦੀ ਹੈ . ਡਾਕਟਰਾਂ ਨੇ ਸਮਿਟ ਦੇ ਪਾਸਪੋਰਟ ਜਾਂਚ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਦੇ ਫੇਫੜੇ ਅੱਖਾਂ ਦਿਲ ਅਤੇ ਕਿਡਨੀ ਅਤੇ ਦਿਮਾਗ਼ ਵਿੱਚੋਂ ਖੂਨ ਨਿਕਲ ਚੁੱਕਾ ਸੀ . ਇਸ ਤੋਂ ਬਾਦ ਸ਼ਿਕਾਗੋ ਟ੍ਰਿਬਿਊਨ ਵਿੱਚ ਖ਼ਬਰ ਵੀ ਛਪੀ ਜਿਸ ਵਿੱਚ ਦਾਅਵਾ ਇਹ ਕੀਤਾ ਗਿਆ ਸੀ ਕਿ ਸਮਿਟ ਦੀ ਮੌਤ ਤੋਂ ਪਹਿਲਾਂ ਉਸ ਨੂੰ ਡਾਕਟਰ ਕੋਲ ਜਾਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਡਾਕਟਰ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਹੋ ਸਕਦਾ ਹੈ ਹਾਲਾਤ ਵਿੱਚ ਸੁਧਾਰ ਹੋ ਜਾਵੇ