Home / ਤਾਜਾ ਜਾਣਕਾਰੀ / ਜਲੰਧਰ ਸਮੇਤ ਇਹਨਾਂ ਜ਼ਿਲਿਆਂ ਲਈ ਮੌਸਮ ਵਿਭਾਗ ਵਲੋਂ ਆਈ ਵੱਡੀ ਖ਼ਬਰ

ਜਲੰਧਰ ਸਮੇਤ ਇਹਨਾਂ ਜ਼ਿਲਿਆਂ ਲਈ ਮੌਸਮ ਵਿਭਾਗ ਵਲੋਂ ਆਈ ਵੱਡੀ ਖ਼ਬਰ

ਪਹਾੜਾਂ ਚ ਭਾਰੀ ਬਰਫਵਾਰੀ ਅਤੇ ਮੈਂਦਾਨੀ ਇਲਾਕਿਆਂ ਚ ਚੰਗੇ ਮੀਂਹ ਦੀ ਦਸਤਕ
ਪਹਿਲਾਂ ਦੱਸੇ ਅਨੁਸਾਰ 11 ਤੋਂ 13 ਦਸੰਬਰ ਵਿਚਕਾਰ ਤਕੜਾ ਪੱਛਮੀ ਸਿਸਟਮ (WD) ਪੰਜਾਬ ਸਮੇਤ ਪੂਰੇ ਉੱਤਰ-ਭਾਰਤ ਨੂੰ ਪ੍ਰਭਾਵਿਤ ਕਰੇਗਾ, ਇੱਕ ਚੱਕਰਵਾਤੀ ਹਵਾਵਾਂ ਦਾ ਖੇਤਰ ਉੱਤਰ-ਪੱਛਮੀ ਰਾਜਸਥਾਨ ਤੇ ਬਣੇਗਾ, ਜਿਸ ਕਾਰਨ ਸਿਸਟਮ ਨੂੰ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੀਆਂ ਨਮ ਹਵਾਵਾਂ ਦੀ ਚੰਗੀ ਸਹਾਇਤਾ ਹਾਸਿਲ ਹੋਵੇਗੀ,

12 ਅਤੇ 13 ਦਸੰਬਰ ਨੂੰ 40-50kmh ਰਫਤਾਰ ਦੀਆਂ ਤੇਜ ਦੱਖਣ-ਪੂਰਬੀ ਹਵਾਵਾਂ ਚੱਲਣ ਨਾਲ ਮੀਂਹ ਦੀ ਹੱਲਚੱਲ ਪੀਕ ਤੇ ਹੋਵੇਗੀ, ਜਿਸ ਸਦਕਾ ਪੰਜਾਬ ਦੇ ਕਈ ਭਾਗਾ ਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸਭਾਵਨਾ ਹੈ, ਅਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਲੁਧਿਆਣਾ, ਮੋਗਾ, ਜਲੰਧਰ, ਕਪੂਰਥਲਾ, ਹੁਸਿਆਰਪੁਰ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਖੇਤਰ ਕਿਤੇ-ਕਿਤੇ ਭਾਰੀ ਮੀਂਹ ਨਾਲ ਮੁੱਖ ਰਹਿਣਗੇ, ਇੱਕ-ਦੋ ਖੇਤਰਾਂ ਚ ਗੜੇਮਾਰੀ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ।

ਇਸ ਦੌਰਾਨ ਹਰਿਆਣਾ, ਰਾਜਸਥਾਨ, ਯੂਪੀ ਅਤੇ ਬਿਹਾਰ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਅਸਰ ਵੇਖਣ ਨੂੰ ਮਿਲੇਗਾ, 12-13 ਦਸੰਬਰ ਮੀਂਹ ਅਤੇ ਬੱਦਲਵਾਈ ਬਣੇ ਰਹਿਣ ਨਾਲ ਦਿਨ ਦੇ ਤਾਪਮਾਨ ਚ ਚੰਗੀ ਗਿਰਾਵਟ ਦਰਜ ਹੋਵੇਗੀ,

ਓਥੇ ਹੀ 14 ਦਸੰਬਰ ਦੀ ਸ਼ਾਮ ਤੱਕ ਪੱਛਮੀ ਸਿਸਟਮ ਅੱਗੇ ਨਿੱਕਲ ਜਾਵੇਗਾ, ਰਾਤਾਂ ਦੇ ਪਾਰੇ ਚ ਮੁੜ ਗਿਰਾਵਟ ਦਾ ਸਿਲਸਿਲਾ ਸੁਰੂ ਹੋ ਜਾਵੇਗਾ ਅਤੇ ਠੰਡ ਦੀ ਤੀਬਰਤਾ ਹੋਰ ਵਧੇਗੀ, ਪਰ ਨਮੀ ਦੇ ਬਣੇ ਰਹਿਣ ਨਾਲ ਕੁਝ ਖੇਤਰਾਂ ਚ ਦਰਮਿਆਨੀ ਤੋਂ ਸੰਘਣੀ ਧੁੰਦ ਵੀ ਆਪਣਾ ਅਸਰ ਵਿਖਾ ਸਕਦੀ ਹੈ।