Home / ਘਰੇਲੂ ਨੁਸ਼ਖੇ / ਜਿਨ੍ਹਾਂ ਦੇ ਬਾਰ ਬਾਰ ਧਰਨ ਡਿਗਦੀ ਹੈ ਹੁਣ ਫਿਕਰ ਨਾ ਕਰਨ ਇਸ ਤਰਾਂ ਘਰ ਚ ਕਰੋ ਤੇ ਹਮੇਸ਼ਾ ਲਈ ਛੁਟਕਾਰਾ ਪਾਵੋ

ਜਿਨ੍ਹਾਂ ਦੇ ਬਾਰ ਬਾਰ ਧਰਨ ਡਿਗਦੀ ਹੈ ਹੁਣ ਫਿਕਰ ਨਾ ਕਰਨ ਇਸ ਤਰਾਂ ਘਰ ਚ ਕਰੋ ਤੇ ਹਮੇਸ਼ਾ ਲਈ ਛੁਟਕਾਰਾ ਪਾਵੋ

ਧਰਨ ਦੀ ਦਿੱਕਤ ਜਿਸ ਨੂੰ ਨਾਭੀ ਦੇ ਖਿਸਕਣ ਦੀ ਪ੍ਰੇਸ਼ਾਨੀ ਕਿਹਾ ਜਾਂਦਾ ਹੈ। ਇਹ ਦਿੱਕਤ ਛੋਟੀ ਉਮਰ ਦੇ ਲੋਕ ਅਤੇ ਵੱਡੀ ਉਮਰ ਦੇ ਲੋਕ ਦੋਨਾਂ ਦੇ ਵਿਚ ਬਹੁਤ ਜ਼ਿਆਦਾ ਆਮ ਹੋ ਗਈ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ

ਜਿਵੇਂ ਸਰੀਰਕ ਕਮਜੋਰੀ, ਖਾਣ-ਪੀਣ ਦੇ ਵਿਚ ਆਈਆਂ ਤਬਦੀਲੀਆਂ ਅਤੇ ਰਹਿਣ-ਸਹਿਣ ਦੇ ਢੰਗ ਬਦਲਣ ਦੇ ਕਾਰਨ ਆਦਿ ਹਨ। ਜੇਕਰ ਇਸ ਦਾ ਸਹੀ ਸਮੇਂ ਇਲਾਜ ਨਾ ਕੀਤਾ ਜਾਵੇ ਤਾਂ ਇਹ ਕਈ ਹੋਰ ਗੰਭੀਰ ਰੋਗਾਂ ਨੂੰ ਜਨਮ ਦਿੰਦੀ ਹੈ।

ਇਸ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਕਿਸੇ ਵੀ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਅੰਦਰੂਨੀ ਨੁਕਸਾਨ ਨਹੀਂ ਹੁੰਦਾ।ਧਰਨ ਦੀ ਦਿੱਕਤ ਕਾਰਨ ਪੇਟ ਵਿਚ ਗੈਸ, ਕਬਜ਼ ਅਤੇ ਲੱਤਾਂ ਦੇ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਸ ਲਈ ਇਸ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਲੰਬੇ ਲੇਟ ਜਾਓ। ਹੁਣ ਕੁਝ ਸਮੇਂ ਤੱਕ ਅੰਗੂਠੇ ਨਾਲ ਤੁੰਨ ਨੂੰ ਦਬਾਉ। ਅਜਿਹਾ ਕਰਨ ਨਾਲ ਹਲਕੀ ਜਿਹੀ ਆਵਾਜ਼ ਮਹਿਸੂਸ ਹੋਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸ ਦਾ ਭਾਵ ਧਰਨ ਆਪਣੀ ਸਹੀ ਜਗ੍ਹਾ ਤੇ ਨਹੀਂ ਸਗੋਂ ਐਧਰ ਓਧਰ ਹਿੱਲੀ ਹੋਈ ਹੈ।

ਹੁਣ ਪ੍ਰੈਸਰ ਨਾਲ ਕੁਝ ਸਮੇਂ ਤੱਕ ਦੁਬਾਰਾ ਅੰਗੂਠੇ ਨਾਲ ਤੁੰਨ ਨੂੰ ਦਬਾਉ ਜਾਂ ਅੰਗੂਠੇ ਨਾਲ ਹਲਕੀ ਜਿਹੀ ਮਾਲਿਸ਼ ਕਰੋ। ਅਜਿਹਾ ਲਗਾਤਾਰ 10 ਜਾਂ 12 ਮਿੰਟ ਤੱਕ ਕਰਦੇ ਰਹੋ। ਇਸ ਨਾਲ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ।

ਹੁਣ ਪੇਟ ਤੇ ਹੱਥ ਨਾਲ ਪਰੈਸ਼ਰ ਨਾਲ ਦਬਾਓ ਜਾਂ ਹੱਥ ਨਾਲ ਹਲਕਾ ਜਿਹਾ ਹਿਲਾਓ। ਇਸ ਨੂੰ ਘੜੀ ਦੀ ਸੂਈ ਦੀ ਤਰ੍ਹਾਂ ਘੁੰਮਾਓ ਅਤੇ 10 ਜਾਂ 12 ਮਿੰਟ ਤੱਕ ਕਰਦੇ ਰਹੋ। ਅਜਿਹਾ ਕਰਨ ਨਾਲ ਬਹੁਤ ਆਰਾਮ ਮਿਲੇਗਾ।

ਇਸ ਦੇ ਠੀਕ ਹੋਣ ਨਾਲ ਪੇਂਟ ਦੀ ਗੈਸ ਵੀ ਠੀਕ ਹੋ ਜਾਂਦੀ ਹੈ। ਕਈ ਹੋਰ ਗੰਭੀਰ ਦੀ ਦਿੱਕਤਾਂ ਤੋਂ ਵੀ ਅਸਾਨੀ ਨਾਲ ਰਾਹਤ ਮਿਲ ਜਾਵੇਗੀ। ਇਸ ਤੋਂ ਇਲਾਵਾ ਜੇਕਰ ਹਲਕੇ ਹੱਥਾਂ ਨਾਲ ਪੇਟ ਦੀ ਮਾਲਸ਼ ਕੀਤੀ ਜਾਵੇ ਤਾਂ ਕਈ ਸਾਰੀਆਂ ਦਿੱਕਤਾਂ ਠੀਕ ਹੋ ਜਾਂਦੀਆਂ ਹਨ। ਹੋਰ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਵਿੱਚ ਕਸਰਤ ਕਰਨ ਦੇ ਢੰਗ ਤਰੀਕੇ ਵੀ ਦੱਸੇ ਗਏ ਹਨ।