Home / ਘਰੇਲੂ ਨੁਸ਼ਖੇ / ਜੇ ਤੁਸੀਂ ਗੋਡੇ ਬਦਲਾਉਣ ਬਾਰੇ ਸੋਚ ਰਹੇ ਹੋ !ਗ੍ਰੀਸ ਮੁਕ ਗਈ ਹੈ ? ਡਾਕਟਰ ਦਾ ਦਸਿਆ ਨੁਸਖਾ ਸੁਣ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿਣਾ

ਜੇ ਤੁਸੀਂ ਗੋਡੇ ਬਦਲਾਉਣ ਬਾਰੇ ਸੋਚ ਰਹੇ ਹੋ !ਗ੍ਰੀਸ ਮੁਕ ਗਈ ਹੈ ? ਡਾਕਟਰ ਦਾ ਦਸਿਆ ਨੁਸਖਾ ਸੁਣ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿਣਾ

ਜੋੜਾਂ ਦਾ ਦਰਦ, ਕਮਰ ਦਰਦ ,ਗੋਡਿਆਂ ਦਾ ਦਰਦ ਜਾਂ ਗ੍ਰੀਸ ਖਤਮ ਹੋਣਾ ਇਹ ਸਾਰੀਆਂ ਬਿਮਾਰੀਆਂ ਤੋਂ ਬਹੁਤ ਸਾਰੇ ਬਜ਼ੁਰਗ ਗ੍ਰਸਤ ਹੁੰਦੇ ਹਨ। ਇਸੇ ਲਈ ਉਹ ਮਹਿੰਗੀਆਂ ਮਹਿੰਗੀਆਂ ਦਵਾਈਆਂ ਵੀ ਲੈਂਦੇ ਹਨ ਪਰ ਕੋਈ ਫਰਕ ਨਹੀਂ ਪੈਂਦਾ। ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ।

ਪਰ ਕੁਝ ਘਰੇਲੂ ਉਪਾਅ ਵਰਤ ਕੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਸਾਡੀ ਅੱਜ ਦੀ ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਘਰੇਲੂ ਨੁਸਖਿਆਂ ਨਾਲ ਗੋਡਿਆਂ ਦਾ ਦਰਦ ਅਤੇ ਬਾਕੀ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਨਾਲ ਕੁਝ ਹੀ ਦਿਨਾਂ ਵਿੱਚ ਰਾਹਤ ਮਿਲਦੀ ਹੈ।ਸਭ ਤੋਂ ਪਹਿਲਾਂ ਇਨ੍ਹਾਂ ਬੀਮਾਰੀਆਂ ਦਾ ਕਾਰਨ ਪਤਾ ਹੋਣਾ ਚਾਹੀਦਾ ਹੈ ਕਿ ਇਹ ਬੀਮਾਰੀਆਂ ਲੱਗੀਆਂ ਕਿਉਂ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਈ ਐਸ ਆਰ ਦਾ ਵਧਣਾ, ਸੀ ਆਰ ਪੀ ਦਾ ਵਧਣਾ, ਪਲੇਟਲੈੱਟ ਦੋ ਲੱਖ ਤੋਂ ਘੱਟ ਹੋਣਾ ਅਤੇ ਐਂਟੀਬਾਇਟਿਕ ਦਵਾਈਆਂ ਦੇ ਸਾਈਡ ਇਫੈਕਟ ਵੀ ਹੋ ਸਕਦੇ ਹਨ।

ਏਸ ਤੋਂ ਇਲਾਵਾ ਅਗਰ ਕਾਫੀ ਸਾਲ ਪਹਿਲਾਂ ਡੇਂਗੂ ਤੇ ਟਾਈਫਾਈਡ ਹੋਇਆ ਹੋਵੇ ਤਾਂ ਵੀ ਇਹ ਸਮੱਸਿਆਵਾਂ ਆਉਂਦੀਆਂ ਹਨ।ਪਰ ਹੈਰਾਨੀ ਤਦ ਹੁੰਦੀ ਹੈ ਜਦ ਲੋਕ ਇਨ੍ਹਾਂ ਬਿਮਾਰੀਆਂ ਦੀ ਦਵਾਈ ਨਹੀਂ ਖਾਂਦੇ ਸਿਰਫ ਦਰਦ ਦੀ ਦਵਾਈ ਖਾਂਦੇ ਹਨ। ਕੁਝ ਦਿਨ ਆਰਾਮ ਮਿਲਣ ਤੋਂ ਬਾਅਦ ਸਮੱਸਿਆ ਜਿਉਂ ਦੀ ਤਿਉਂ ਹੁੰਦੀ ਹੈ।

ਬਹੁਤ ਸੌਖਾ ਘਰੇਲੂ ਉਪਾਅ ਵਰਤ ਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਲੰਮੀ ਕਾਲੀ ਮਿਰਚ ਇਸ ਵਿੱਚ ਕੁਦਰਤੀ ਤੌਰ ਤੇ ਇਨ੍ਹਾਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ। ਇਸ ਨਾਲ ਗਠੀਆਂ, ਜੋੜਾਂ ਦਾ ਦਰਦ ਆਦਿ ਜਿਹੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ। ਇਸ ਨੂੰ ਇਸਤੇਮਾਲ ਕਰਨਾ ਵੀ ਬਹੁਤ ਸੌਖਾ ਹੈ।

ਮਿਰਚ ਨੂੰ ਪੀਸ ਕੇ ਇਸ ਦਾ ਪਾਊਡਰ ਬਣਾ ਕੇ ਦੋ ਚੁੱਟਕੀ ਪਾਊਡਰ ਸ਼ਹਿਦ ਵਿਚ ਮਿਲਾ ਕੇ ਸੁਬਾ ਅਤੇ ਸ਼ਾਮ ਗਰਮ ਦੁੱਧ ਨਾਲ ਲੈਣਾ ਹੈ। ਯਾਦ ਰਹੇ ਕਿ ਸੂਬਾ ਖਾਲੀ ਪੇਟ ਲੈਣਾ ਹੈ ਅਤੇ ਸ਼ਾਮ ਨੂੰ ਚਾਰ ਕੁ ਵਜੇ ਇਸਨੂੰ ਲਿਆ ਜਾ ਸਕਦਾ ਹੈ।ਅਗਰ ਤੁਸੀਂ ਪੂਰਨ ਤੌਰ ਤੇ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਖੁਦ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ।

ਜਿਵੇਂ ਕੇ ਤਲੀਆਂ ਚੀਜ਼ਾਂ, ਬਿਸਕੁਟ, ਚਾਹ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ।ਇਸ ਦਵਾਈ ਨੂੰ ਲਗਾਤਾਰ ਤੁਸੀਂ ਤਿੰਨ ਮਹੀਨੇ ਲੈਣਾ ਹੈ ਤੇ ਉਸ ਤੋਂ ਬਾਅਦ ਇਸ ਦੇ ਕਾਰਗਰ ਨਤੀਜੇ ਸਾਹਮਣੇ ਆਉਂਦੇ ਹਨ। ਜ਼ਿਆਦਾ ਜਾਣਕਾਰੀ ਲੈਣ ਲਈ ਵੀਡੀਓ ਵੀ ਦੇਖ ਸਕਦੇ ਹੋ।