Home / ਤਾਜਾ ਜਾਣਕਾਰੀ / ਡਰਾਇਵਿੰਗ ਲਾਈਸੈਂਸ ਵਾਲਿਆਂ ਲਈ ਵੱਡੀ ਖਬਰ ,ਬਦਲ ਰਹੇ ਹਨ ਇਹ ਮਹੱਤਵਪੂਰਨ ਨਿਯਮ

ਡਰਾਇਵਿੰਗ ਲਾਈਸੈਂਸ ਵਾਲਿਆਂ ਲਈ ਵੱਡੀ ਖਬਰ ,ਬਦਲ ਰਹੇ ਹਨ ਇਹ ਮਹੱਤਵਪੂਰਨ ਨਿਯਮ

ਆਈ ਤਾਜਾ ਵੱਡੀ ਖਬਰ

ਦੁਨੀਆ ਭਰ ਦੇ ਵਿੱਚ ਰੋਜ਼ਾਨਾ ਕਈ ਖਬਰਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਪਰ ਇਨ੍ਹਾਂ ਸਾਰੀਆਂ ਵਿੱਚੋਂ ਸ਼ਾਇਦ ਹੀ ਕੋਈ ਅਜਿਹੀ ਖ਼ਬਰ ਹੋਵੇ ਜਿਸ ਵਿੱਚ ਕੋਰੋਨਾ ਦੀ ਮਾਰ ਦਾ ਅਸਰ ਨਾ ਕੀਤਾ ਗਿਆ ਹੋਵੇ। ਕਰੋਨਾ ਦੀ ਮਾਰ ਦਾ ਬਹੁਤੀਆਂ ਥਾਵਾਂ ਉੱਤੇ ਅਸਰ ਮਾ -ੜਾ ਹੀ ਦੇਖਣ ਨੂੰ ਮਿਲਿਆ ਹੈ। ਪਰ ਕੁੱਝ ਅਜਿਹੇ ਚੰਗੇ ਨਿਯਮ ਵੀ ਕੋਰੋਨਾ ਕਾਰਨ ਬਣ ਚੁੱਕੇ ਹਨ ਜਿਸ ਕਾਰਨ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਭਾਰਤ ਸਰਕਾਰ ਇਕ ਵੱਡਾ ਕਦਮ ਚੁੱਕ ਵਿਦੇਸ਼ਾਂ ਵਿੱਚ ਕੋਰੋਨਾ ਕਾਰਨ ਫਸੇ ਲੋਕਾਂ ਨੂੰ ਰਾਹਤ ਦੇਣ ਜਾ ਰਹੀ ਹੈ। ਜਿੱਥੇ ਕੇਂਦਰ ਸਰਕਾਰ ਮੋਟਰ ਵ੍ਹੀਕਲ ਨਿਯਮ 1989 ਵਿੱਚ ਬਦਲਾਵ ਕਰ ਉਨ੍ਹਾਂ ਲੋਕਾਂ ਨੂੰ ਰਾਹਤ ਦੇਵੇਗੀ ਜਿਨ੍ਹਾਂ ਦੇ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਆਈ.ਡੀ.ਪੀ. ਦੀ ਮਿਆਦ ਖਤਮ ਹੋ ਗਈ।

ਇਸ ਸੋਧ ਦੇ ਸਬੰਧੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਜੇਕਰ ਤੁਹਾਡੇ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਮਿਆਦ ਵਿਦੇਸ਼ ਵਿਚ ਰਹਿ ਜਾਣ ਕਰਕੇ ਖ਼ਤਮ ਹੋ ਗਈ ਹੈ ਤਾਂ ਉਹਨਾਂ ਨੂੰ ਇਹ ਨੋਟੀਫਿਕੇਸ਼ਨ ਅੰਤਰ ਰਾਸ਼ਟਰੀ ਡਰਾਇਵਿੰਗ ਪਰਮਿਟ ਜਾਰੀ ਕਰਨ ਦੀ ਮਨਜ਼ੂਰੀ ਦੇਵੇਗਾ। ਵਿਦੇਸ਼ਾਂ ਵਿਚ ਰਹਿਣ ਦੌਰਾਨ ਡਰਾਈਵਿੰਗ ਪਰਮਿਟ ਦੇ ਰਨਿਊ ਕਰਵਾਉਣ ਸਬੰਧੀ ਕੋਈ ਸਹੂਲਤ ਨਹੀਂ ਹੁੰਦੀ।

ਪਰ ਹੁਣ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਕੋਸ਼ਿਸ਼ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿਚ ਨਾਗਰਿਕ ਭਾਰਤੀ ਦੂਤ ਘਰ ਜਾਂ ਉੱਚਯੋਗ ਏਬ੍ਰਾਡ ਪੋਰਟਲਜ਼ ਰਾਹੀਂ ਅੰਤਰਰਾਸ਼ਟਰੀ ਡਰਾਵਿੰਗ ਪਰਮਿਟ ਦੇ ਨਵੀਨੀਕਰਨ ਸਬੰਧੀ ਅਪਲਾਈ ਕਰ ਸਕਦੇ ਹਨ। ਇਸ ਸਹੂਲਤ ਨੂੰ ਉਪਲੱਬਧ ਕਰਵਾਉਣ ਦੇ ਲਈ ਕੇਂਦਰੀ ਮੋਟਰ ਵਾਹਨ ਨਿਯਮ 1989 ਵਿੱਚ ਸੋਧ ਕੀਤੀ ਜਾਵੇਗੀ। ਨਾਗਰਿਕਾਂ ਵੱਲੋਂ

ਅਪਲਾਈ ਕੀਤੇ ਪਰਮਿਟ ਨੂੰ ਆਰ.ਟੀ.ਓ. ਕੋਲ ਵਿਚਾਰ ਦੇ ਲਈ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਜਾਂਚ ਕਰ ਕੇ ਨਵੇਂ ਪਰਮਿਟ ਨੂੰ ਸੰਬੰਧਤ ਨਾਗਰਿਕ ਤੱਕ ਉਪਲਬਧ ਕਰਵਾਇਆ ਜਾਵੇਗਾ।