ਫਰੀਦਕੋਟ ਦੇ ਕੋਟਕਪੂਰਾ ਵਿਖੇ ਡੋਲੀ ਉਤਾਰ ਕੇ ਵਾਪਿਸ ਆਏ ਕਾਰ ਵਾਲੇ ਤੋਂ ਚਾਰ ਵਿਅਕਤੀਆਂ ਨੇ ਕਾਰ ਖੋਹਣ ਦੀ ਕੋਸ਼ਿਸ਼ ਕੀਤੀ। ਜਦ ਕਿ ਡਰਾਈਵਰ ਨੇ ਗੱਡੀ ਭਜਾ ਲਈ। ਇਨ੍ਹਾਂ ਵਿਅਕਤੀਆਂ ਨੇ ਗੱਡੀ ਤੇ ਗੋ-ਲੀਆਂ ਚਲਾ ਦਿੱਤੀਆਂ। ਜਿਸ ਕਰਕੇ ਗੱਡੀ ਦਾ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਅਤੇ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਏ। ਇਸ ਪੂਰੇ ਮਾਮਲੇ ਦੌਰਾਨ ਡਰਾਈਵਰ ਦਾ ਬਚਾਅ ਰਿਹਾ। ਇਹ ਸਭ ਕੁਝ ਹੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਗੱਡੀ ਦੇ ਡਰਾਈਵਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਕਿਸੇ ਕੋਲ ਕਾਰ ਦੀ ਡਰਾਈਵਰੀ ਕਰਦਾ ਹੈ। ਗੱਡੀ ਦੇ ਮਾਲਕਾਂ ਦੀ ਦੁਕਾਨ ਹੈ ਅਤੇ ਉਹ ਗੱਡੀ ਦੀ ਸਜਾਵਟ ਦਾ ਕੰਮ ਕਰਦੇ ਹਨ।
ਜਦੋਂ ਉਹ ਰਾਤ ਦਾ ਵਿਆਹ ਭੁਗਤਾ ਕੇ ਆਏ ਤਾਂ ਉਸ ਨੇ ਕਾਰ ਦੇ ਮਾਲਕਾਂ ਨੂੰ ਫੋਨ ਕੀਤਾ ਕਿ ਉਹ ਗੱਡੀ ਦੁਕਾਨ ਦੇ ਅੱਗੇ ਖੜ੍ਹੀ ਕਰਕੇ ਆਪਣੇ ਘਰ ਚਲਾ ਜਾਵੇਗਾ ਅਤੇ ਮੋਟਰਸਾਈਕਲ ਲੈ ਜਾਵੇਗਾ। ਦੁਕਾਨ ਮਾਲਕ ਨੇ ਘਰ ਤੋਂ ਆਉਣਾ ਸੀ। ਇਸ ਲਈ ਮਾਲਕ ਦੇ ਆਉਣ ਤੱਕ ਉਸ ਨੇ ਗੱਡੀ ਵਿੱਚ ਹੀ ਸਾਉਣ ਦਾ ਪ੍ਰੋਗਰਾਮ ਬਣਾ ਲਿਆ। ਜਦੋਂ ਉਹ ਗੱਡੀ ਵਿੱਚ ਜਾਗਦਾ ਹੀ ਲੇਟਿਆ ਹੋਇਆ ਸੀ ਤਾਂ ਮੋਗਾ ਰੋਡ ਵਾਲੇ ਪਾਸੇ ਤੋਂ ਚਾਰ ਆਦਮੀ ਆਏ। ਜਿਨ੍ਹਾਂ ਵਿੱਚੋਂ ਤਿੰਨ ਦੇ ਮੂੰਹ ਢੱਕੇ ਹੋਏ ਸੀ ਅਤੇ ਇੱਕ ਦਾ ਮੂੰਹ ਢੱਕਿਆ ਨਹੀਂ ਸੀ ਹੋਇਆ। ਉਹ ਕਾਰ ਡਰਾਈਵਰ ਵੱਲ ਇੱਕ ਵਾਰ ਨਜ਼ਰ ਮਾਰ ਗਏ ਅਤੇ ਦਸ ਮਿੰਟ ਮਗਰੋਂ ਦੁਬਾਰਾ ਆਏ। ਉਨ੍ਹਾਂ ਨੇ ਡਰਾਈਵਰ ਨੂੰ ਪਸਤਲ ਦਿਖਾ ਕੇ ਟਾਕੀ ਖੋਲ੍ਹਣ ਲਈ ਕਿਹਾ ਪਰ ਡਰਾਈਵਰ ਨੇ ਗੱਡੀ ਭਜਾ ਲਈ ਉਨ੍ਹਾਂ ਨੇ ਗੱਡੀ ਤੇ ਫੈਰ ਕਰ ਦਿੱਤਾ।
ਗੱਡੀ ਦਾ ਡਰਾਈਵਰ ਵਾਲੇ ਪਾਸੇ ਦਾ ਪਿਛਲਾ ਸ਼ੀਸ਼ਾ ਅਤੇ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਕਾਰ ਮਾਲਕ ਦੇ ਦੱਸਣ ਅਨੁਸਾਰ ਡਰਾਈਵਰ ਨੇ ਦਲੇਰੀ ਨਾਲ ਗੱਡੀ ਭਜਾ ਕੇ ਗੁਰਦੁਆਰੇ ਵਿੱਚ ਖੜ੍ਹਾ ਦਿੱਤੀ। ਇਸ ਤਰ੍ਹਾਂ ਡਰਾਈਵਰ ਦੀ ਜਾਨ ਬਚ ਗਈ। ਜਦ ਕਿ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਕਾਰ ਮਾਲਕ ਨੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਰਵੀ ਸਿੰਘ ਦੁਆਰੇ ਵਾਲੇ ਤੋਂ ਤੜਕੇ ਸਾਢੇ ਚਾਰ ਵਜੇ ਚਾਰ ਵਿਅਕਤੀਆਂ ਨੇ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪਹਿਲਾਂ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਫੇਰ ਗੱਡੀ ਤੇ ਫ਼ੈਰ ਕਰ ਦਿੱਤਾ। ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
