Home / ਤਾਜਾ ਜਾਣਕਾਰੀ / ਢਾਈ ਲੱਖ ਦਾ ਪਲਾਟ ਲੈ ਕੇ ਏਨੇਂ ਕਰੋੜ ’ਚ ਮਾਧੁਰੀ ਦੀਕਸ਼ਿਤ ਨੇ ਵੇਚੀ ਆਪਣੀ ਪੰਚਕੂਲਾ ਵਾਲੀ ਕੋਠੀ

ਢਾਈ ਲੱਖ ਦਾ ਪਲਾਟ ਲੈ ਕੇ ਏਨੇਂ ਕਰੋੜ ’ਚ ਮਾਧੁਰੀ ਦੀਕਸ਼ਿਤ ਨੇ ਵੇਚੀ ਆਪਣੀ ਪੰਚਕੂਲਾ ਵਾਲੀ ਕੋਠੀ

ਸਰਕਾਰ ਤੋਂ ਲਿਆ ਢਾਈ ਲਖ ਦਾ ਅਤੇ ਹੁਣ ਵੇਚਣ ਲਗੀ ਏਨੇ ਕਰੋੜਾਂ ਦਾ

ਮਾਧੁਰੀ ਦੀਕਸ਼ਿਤ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਤੇ ਅਜੇ ਵੀ ਮਾਧੁਰੀ ਦੀਕਸ਼ਿਤ ਦਾ ਨਾਮ ਸਾਰੇ ਹੀ ਜਾਣਦੇ ਹਨ |ਆਪਣੇ ਸਮੇ ਦੇ ਵਿਚ ਮਾਧੁਰੀ ਇਕ ਮਸ਼ਹੂਰ ਅਦਾਕਾਰਾ ਰਹੀ ਹੈ |ਵੈਸੇ ਤਾ ਬਾਲੀਵੁੱਡ ਦੇ ਜਿਆਦਾਤਾਰ ਅਦਾਕਾਰ ਬੰਬੇ ਹੀ ਰਹਿੰਦੇ ਹਨ |ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਆਪਣੇ ਪੰਚਕੂਲਾ ਵਾਲੇ ਮਕਾਨ ਨੂੰ ਵੇਚ ਰਹੀ ਹੈ ।ਮਾਧੁਰੀ ਦੀਕਸ਼ਿਤ ਦੇ ਪਤੀ ਡਾ ਮਾਧਵ ਨੈਨੇ ਨੇ ਪੰਚਕੂਲਾ ਪ੍ਰਸ਼ਾਸਨ ਤੋਂ ਸਮਾਂ ਮੰਗਿਆ ਸੀ । ਡਾ ਮਾਧਵ ਪੰਚਕੂਲਾ ਤਹਿਸੀਲ ਵਿੱਚ ਪਹੁੰਚ ਕੇ ਆਪਣੀਆਂ ਫਾਰਮੈਲਿਟੀ ਪੂਰੀਆਂ ਕਰਨਗੇ ।

ਡਾ ਮਾਧਵ ਪਿਛਲੇ ਹਫਤੇ ਮਕਾਨ ਵੇਚਣ ਲਈ ਤਹਿਸੀਲ ਵਿੱਚ ਆ ਕੇ ਆਪਣਾ ਬਾਓਮੈਟਰਿਕ ਵੀ ਕਰਵਾ ਚੁੱਕੇ ਹਨ ।ਇਸ ਸਬੰਧ ਵਿੱਚ ਤਹਿਸੀਲਦਾਰ ਵਰਿੰਦਰ ਗਿੱਲ ਨੇ ਵੀ ਦੱਸਿਆ ਹੈ ਕਿ ਮਾਧੁਰੀ ਦੇ ਪਤੀ ਨੇ ਸੈਕਟਰ-6 ਵਿੱਚ ਸਥਿਤ ਆਪਣੇ ਮਕਾਨ ਨੰਬਰ 310 ਨੂੰ ਵੇਚਣ ਲਈ ਸਮਾਂ ਮੰਗਿਆ ਹੈ ।

ਮਾਧੁਰੀ ਦੀਕਸ਼ਿਤ ਨੂੰ ਇਹ ਮਕਾਨ ਬਨਵਾਉਣ ਲਈ ਸੀਐੱਮ ਕੋਟੇ ਵਿੱਚੋਂ ਪਲਾਟ ਮਿਲਿਆ ਸੀ । ਉਸ ਸਮੇਂ ਦੇ ਮੁੱਖ ਮੰਤਰੀ ਚੌਧਰੀ ਭਜਨ ਲਾਲ ਨੇ ਮਾਧੁਰੀ ਦੀਕਸ਼ਿਤ ਨੂੰ ਸੀਐੱਮ ਕੋਟੇ ਵਿੱਚ ਪਲਾਟ ਦਿੱਤਾ ਸੀ ਤੇ ਪਲਾਟ ਦੀ ਏਵਜ ਵਿੱਚ ਢਾਈ ਲੱਖ ਰੁਪਏ ਲਏ ਗਏ ਸਨ । ਮਾਧੁਰੀ ਦੀਕਸ਼ਿਤ ਨੇ ਆਪਣੀ ਕੋਠੀ ਕਲੀਅਰ ਟ੍ਰਿਪ ਡਾਟ ਕਾਮ ਦੇ ਫਾਊਂਡਰ ਮੈਂਬਰ ਅਮਿਤ ਤਨੇਜਾ ਨੂੰ ਸਵਾ ਤਿੰਨ ਕਰੋੜ ਵਿੱਚ ਵੇਚੀ ਹੈ, ਕੋਠੀ ਦਾ ਕੁਲ ਏਰੀਆ ਇੱਕ ਕਨਾਲ ਹੈ ।

ਮਾਧੁਰੀ ਦੀਕਸ਼ਿਤ ਹਮ ਆਪਕੇ ਹੈ ਕੌਣ ਫਿਲਮ ਤੋਂ ਲੈ ਕੇ ਹੁਣ ਤਕ ਬਹੁਤ ਸਾਰੀਆਂ ਖਲਨਾਇਕ ਇਸ਼ਕੀਆ ਤੇ ਕਲੰਕ ਵਰਗੀਆਂ ਹਿੱਟ ਫਿਲਮ ਕੀਤੀਆਂ ਹਨ |ਤੇ ਉਹ ਮੁੰਬਈ ਦੀ ਹੀ ਰਹਿਣ ਵਾਲੀ ਅਦਾਕਾਰਾ ਹੈ |ਹੋਰ ਖ਼ਬਰ ਦੇਖਣ ਦੇ ਲਾਇ ਸਾਡੇ ਪੇਜ ਨੂੰ ਲਾਇਕ ਕਰੋ ਤੇ ਜੇਕਰ ਤੁਹਾਡੇ ਕੋਲ ਵੀ ਕੋਈ ਖ਼ਬਰ ਹੈ ਸਾਡੇ ਪੇਜ ਤੇ ਸੰਪਰਕ ਕਰ ਸਕਦੇ ਹੋ |