Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਪੰਜਾਬ ਤੋਂ ਆਈ ਅੱਤ ਮਾੜੀ ਖਬਰ ਇਕੋ ਪ੍ਰੀਵਾਰ ਦੀ ਸੜਕ ਤੇ ਹੋਈ

ਤਾਜਾ ਵੱਡੀ ਖਬਰ – ਪੰਜਾਬ ਤੋਂ ਆਈ ਅੱਤ ਮਾੜੀ ਖਬਰ ਇਕੋ ਪ੍ਰੀਵਾਰ ਦੀ ਸੜਕ ਤੇ ਹੋਈ

ਜਿਥੇ ਕੱਲ੍ਹ ਰਾਤ ਸਾਰੇ ਲੋਕ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਸੀ ਓਥੇ ਬਹੁਤ ਹੀ ਮਾੜੀ ਖਬਰ ਆਈ ਹੈ। ਦੇਖੋ ਪੂਰੀ ਖਬਰ ਵਿਸਥਾਰ ਨਾਲ

ਨਸਰਾਲਾ – ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਪਿੰਡ ਮੰਡਿਆਲਾ ਵਿਖੇ ਕਾਰ ਦੇ ਟਰੱਕ ਨਾਲ ਵੱਜਣ ਕਾਰਨ 2 ਨੌਜਵਾਨ ਸਕੇ ਭਰਾਵਾਂ ਦੀ ਦੁਖਦਾਈ ਮੌਤ ਤੇ ਇਨਾਂ ਦੇ ਤੀਸਰੇ ਸਾਥੀ ਦੇ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਰਾਤ 12.30 ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਕਾਰ ਚਾਲਕ ਸੰਜੀਵ ਕੁਮਾਰ (23) ਤੇ ਉਸ ਦਾ ਭਰਾ ਰੋਹਿਤ ਕੁਮਾਰ (21) ਪੁੱਤਰ ਤਰਸੇਮ ਲਾਲ ਵਾਸੀ ਧਰਮਸ਼ਾਲਾ, ਊਨਾਂ ਆਪਣੀ ਅਲਟੋ ਕਾਰ ਚ ਸਵਾਰ ਹੋ ਕੇ ਜਲੰਧਰ ਤੋਂ ਆਪਣੇ ਘਰ ਵੱਲ ਨੂੰ ਜਾ ਰਹੇ ਸਨ,

ਕਿ ਅੱਡਾ ਮਡਿਆਲਾਂ ਨੇੜੇ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜੇ ਟਰੱਕ ਦੇ ਪਿਛਲੇ ਪਾਸੇ ਜਾ ਲਗੀ । ਮੌਕੇ ‘ਤੇ ਜਖ਼ਮੀਆਂ ਨੂੰ ਪਹਿਲਾਂ ਜਲੰਧਰ ਦੇ ਇੱਕ ਨਿੱਜੀ ਤੇ ਫ਼ਿਰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਦੋਨਾਂ ਭਰਾਵਾਂ ਦੀ ਮੌਤ ਹੋ ਗਈ। ਇਨ੍ਹਾਂ ਦਾ ਤੀਜਾ ਸਾਥੀ ਹਸਪਤਾਲ ਵਿਖੇ ਜੇਰੇ ਇਲਾਜ਼ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |