Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਸਾਰੇ ਪੰਜਾਬ ਚ ਇਸ ਵਿਆਹ ਦੀ ਹੋ ਰਹੀ ਚਰਚਾ ਦੇਖੋ ਪੂਰੀ ਖਬਰ

ਤਾਜਾ ਵੱਡੀ ਖਬਰ – ਸਾਰੇ ਪੰਜਾਬ ਚ ਇਸ ਵਿਆਹ ਦੀ ਹੋ ਰਹੀ ਚਰਚਾ ਦੇਖੋ ਪੂਰੀ ਖਬਰ

ਸਾਰੇ ਪੰਜਾਬ ਚ ਇਸ ਵਿਆਹ ਦੀ ਹੋ ਰਹੀ ਚਰਚਾ

ਗੜ੍ਹਦੀਵਾਲਾ: ਕੁੜੀਆਂ ਨੂੰ ਬਰਾਬਰ ਦਾ ਦਰਜਾ ਦੇਣ ਅਤੇ ਕੁੜੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਇਕ ਨਵਾਂ ਸੁਨੇਹਾ ਦਿੰਦੇ ਹੋਏ ਗੜ੍ਹਦੀਵਾਲਾ ‘ਚ ਇਕ ਪੁਰਾਣੀ ਰੀਤ ਨੂੰ ਛੱਡਦੇ ਹੋਏ ਇਕ ਛੋਟੀ ਬੱਚੀ ਜਿਸ ਦਾ ਨਾਮ ਸੁਦੀਕਸ਼ਾ ਹੈ ਨੂੰ ਲਾੜੇ ਦੇ ਨਾਲ ਸਰਬਾਲ੍ਹਾ ਬਣਾਇਆ ਗਿਆ। ਸਮਾਜ ਵਿਚ ਪਹਿਲਾਂ ਕਾਫ਼ੀ ਸਮੇਂ ਤੋਂ ਇਕ ਰੀਤ ਚੱਲ ਰਹੀ ਹੈ ਜਿਸ ਵਿਚ ਲਾੜੇ ਦੇ ਨਾਲ ਇਕ ਮੁੰਡੇ ਨੂੰ ਸਰਵਾਲਾ ਬਣਾਇਆ ਜਾਂਦਾ ਹੈ ਇਸ ਰੀਤ ਨੂੰ ਛੱਡਦੇ ਹੋਏ ਸਵ. ਮੋਹਨ ਲਾਲ ਅਤੇ ਰਾਜ ਰਾਣੀ ਨਿਵਾਸੀ ਹੰਸ ਨਗਰ ਦੇ ਪਰਵਾਰ ਨੇ ਰੀਤ ਨੂੰ ਛੱਡਦੇ ਹੋਏ ਪ੍ਰਵੀਨ ਕੁਮਾਰ ਦੀ ਧੀ ਸੁਦੀਕਸ਼ਾ ਨੂੰ ਅਪਣੇ ਬੇਟੇ ਯੋਗੇਸ਼ ਕੁਮਾਰ ਲਾੜੇ ਦੇ ਨਾਲ ਸਰਬਾਲ੍ਹਾ ਬਣਾਇਆ।

ਸੁਦੀਕਸ਼ਾ ਨੂੰ ਮੁੰਡਿਆਂ ਦੀ ਤਰ੍ਹਾਂ ਹੀ ਇਕ ਸੁੰਦਰ ਸ਼ੇਰਵਾਨੀ ਪਹਿਨਾਈ ਹੋਈ ਸੀ ਅਤੇ ਮੁੰਡਿਆਂ ਦੀ ਤਰ੍ਹਾਂ ਹੀ ਪੱਗ ਵੀ ਸਿਰ ‘ਤੇ ਰੱਖੀ ਹੋਈ ਸੀ। ਇਸ ਸਬੰਧੀ ਲਾੜੇ ਦੀ ਭੈਣ ਅਤੇ ਆਂਗਨਬਾੜੀ ਵਰਕਰ ਪ੍ਰਵੀਨ ਕੁਮਾਰੀ ਨੇ ਬੜੇ ਮਾਣ ਨਾਲ ਦਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਇਕ ਛੋਟੀ ਬੱਚੀ ਨੂੰ ਸਰਵਾਲਾ ਬਣਾਇਆ ਹੈ ਅਤੇ ਸਮਾਜ ਵਿਚ ਇਕ ਨਵਾਂ ਸੁਨੇਹਾ ਦਿਤਾ ਹੈ।

ਇਸ ਦੌਰਾਨ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਗੜ੍ਹਦੀਵਾਲਾ ਦੇ ਮੁਖੀ ਮਹਾਤਮਾ ਅਵਤਾਰ ਸਿੰਘ , ਪ੍ਰਸਿਧ ਸਮਾਜ ਸੇਵਕ ਸੁਦੇਸ਼ ਕੁਮਾਰ ਟੋਨੀ ਨੇ ਪਰਵਾਰ ਦੀ ਨਵੀਂ ਸੋਚ ‘ਤੇ ਉਨ੍ਹਾਂ ਨੂੰ ਵਧਾਈ ਦਿਤੀ। ਪ੍ਰਵੀਨ ਕੁਮਾਰੀ ਨੇ ਸਾਨੂੰ ਸਨਮਾਨ ਦੇ ਕੇ ਅਹਿਸਾਸ ਦੁਆਇਆ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |