Home / ਘਰੇਲੂ ਨੁਸ਼ਖੇ / ਤੁਸੀਂ ਕਦੇ ਸੋਚਿਆ ਨਹੀਂ ਹੋਣਾ ਕੇ ਪਪੀਤੇ ਦੇ ਬੀਜ਼ ਇਸ ਤਰਾਂ ਖਾਣ ਨਾਲ ਕਿੰਨੀਆਂ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ

ਤੁਸੀਂ ਕਦੇ ਸੋਚਿਆ ਨਹੀਂ ਹੋਣਾ ਕੇ ਪਪੀਤੇ ਦੇ ਬੀਜ਼ ਇਸ ਤਰਾਂ ਖਾਣ ਨਾਲ ਕਿੰਨੀਆਂ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ

ਸਰੀਰ ਨੂੰ ਤੰਦਰੁਸਤ ਰੱਖਣ ਲਈ ਅਤੇ ਬਹੁਤ ਸਾਰੀਆਂ ਗੰਭੀਰ ਦਿੱਕਤਾਂ ਬਚਣ ਦੇ ਲਈ ਪਪੀਤੇ ਦੇ ਬੀਜ਼ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਅਸੀਂ ਅਕਸਰ ਸੁਣਦੇ ਹਾਂ ਕਿ ਪਪੀਤਾ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਪਰ ਪਪੀਤੇ ਦੇ ਬੀਜ਼ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਪਪੀਤੇ ਦੇ ਬੀਜਾਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।

ਬਹੁਤ ਸਾਰੇ ਗੰਭੀਰ ਰੋਗ ਬਹੁਤ ਘੱਟ ਸਮੇਂ ਵਿੱਚ ਅਸਾਨੀ ਨਾਲ ਠੀਕ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਇਕ ਪਪੀਤੇ ਨੂੰ ਕੱਟ ਲਵੋ ਅਤੇ ਉਸ ਦੇ ਬੀਜ ਕੱਢ ਲਵੋ। ਹੁਣ ਇਹ ਬੀਜ ਕੁਝ ਸਮੇਂ ਲਈ ਪਾਣੀ ਵਿੱਚ ਰੱਖ ਲਵੋ। ਫੇਰ ਪਾਣੀ ਵਿਚੋਂ ਕੱਢ ਕੇ ਬੀਜਾਂ ਨੂੰ ਹੱਥਾਂ ਨਾਲ ਮਲ ਲਵੋ। ਹੁਣ ਇਨ੍ਹਾਂ ਬੀਜਾਂ ਨੂੰ ਇੱਕ ਬਰਤਨ ਵਿੱਚ ਪਾ ਕੇ ਧੁੱਪ ਵਿਚ ਰੱਖ ਲਵੋ। ਇਹ ਬੀਜ ਸੁੱਕ ਕੇ ਕਾਲੀ ਮਿਰਚ ਦੀ ਤਰ੍ਹਾਂ ਹੋ ਜਾਣਗੇ।

ਹੁਣ ਸੁੱਕੇ ਹੋਏ ਬੀਜਾਂ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ। ਹੁਣ ਇਹ ਇਕ ਪਾਊਡਰ ਬਣ ਜਾਵੇਗਾ। ਇਸ ਪਾਊਡਰ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਲਾਭ ਮਿਲੇਗਾ। ਰੋਜ਼ਾਨਾ ਸਵੇਰੇ ਸ਼ਾਮ 3 ਤੋਂ 4 ਗ੍ਰਾਮ ਇਸ ਪਾਊਡਰ ਦਾ ਸੇਵਨ ਕਰਨਾ ਹੈ। ਲਗਾਤਾਰ ਪਪੀਤੇ ਦੇ ਬੀਜਾਂ ਦਾ ਪਾਊਡਰ ਖਾਣ ਨਾਲ ਸ਼ੂਗਰ ਵਰਗੇ ਭਿਆਨਕ ਰੋਗ ਜੜ੍ਹ ਤੋਂ ਖ਼ਤਮ ਹੋ ਜਾਣਗੇ। ਲਗਾਤਾਰ ਪਾਊਡਰ ਦੀ ਸਵੇਰੇ ਸ਼ਾਮ ਵਰਤੋ ਕਰਨ ਨਾਲ ਸ਼ੂਗਰ ਦਾ ਲੈਵਲ ਕੰਟਰੋਲ ਹੋ ਜਾਵੇਗਾ।

ਇਸ ਤੋਂ ਇਲਾਵਾ ਸਰੀਰ ਉੱਤੇ ਹੋਏ ਅਣਚਾਹੇ ਫੋੜੇ ਤੇ ਫਿੰਸੀਆਂ ਵੀ ਬਿਲਕੁਲ ਠੀਕ ਹੋ ਜਾਣਗੀਆਂ। ਇਸ ਪਾਊਡਰ ਦਾ ਜੇਕਰ ਲੇਪ ਬਣਾ ਕੇ ਲਗਾਇਆ ਜਾਵੇ ਤਾਂ ਵੀ ਬਹੁਤ ਲਾਭ ਮਿਲਦਾ ਹੈ। ਪਾਊਡਰ ਦਾ ਲੇਪ ਬਣਾਕੇ ਵਰਤਣ ਨਾਲ ਚਮੜੀ ਦੇ ਬਹੁਤ ਸਾਰੇ ਰੋਗ ਅਸਾਨੀ ਨਾਲ ਖਤਮ ਹੋ ਜਾਂਦੇ ਹਨ।ਕਈ ਵਾਰੀ ਚਿਹਰੇ ਦੇ ਅਣਚਾਹੇ ਦਾਗ-ਧੱਬੇ ਹੁੰਦਾ ਹਨ।

ਉਹਨਾਂ ਤੋਂ ਛੁਟਕਾਰਾ ਪਾਉਣ ਲਈ ਪਪੀਤੇ ਦੇ ਬੀਜ ਤੋਂ ਬਣੇ ਪਾਊਡਰ ਵਿੱਚ ਪਪੀਤੇ ਦੇ ਗੁੱਦੇ ਨੂੰ ਮਿਲਾ ਕੇ ਵਰਤਣ ਨਾਲ ਚਿਹਰਾ ਬਿਲਕੁਲ ਸਾਫ਼ ਹੋ ਜਾਵੇਗਾ। ਅਜਿਹਾ ਕਰਨ ਨਾਲ ਚਿਹਰੇ ਦੇ ਵਿਚ ਚਮਕ ਵੀ ਆਵੇਗੀ।

ਇਸ ਤੋਂ ਇਲਾਵਾ ਪਪੀਤੇ ਦੇ ਬੀਜ ਅੱਖਾਂ ਦੀ ਰੋਸ਼ਨੀ ਲਈ ਵੀ ਬਹੁਤ ਜ਼ਿਆਦਾ ਲਾਭਕਾਰੀ ਹਨ। ਪਪੀਤੇ ਦੇ ਬੀਜਾਂ ਤੋਂ ਬਣਿਆ ਪਾਊਡਰ ਜੇਕਰ ਰੋਜ਼ਾਨਾ ਵਰਤਿਆ ਜਾਵੇ ਤਾਂ ਅੱਖਾਂ ਦੀ ਰੌਸ਼ਨੀ ਵਿਚ ਵਾਧਾ ਹੁੰਦਾ ਹੈ ਅਤੇ ਬਹੁਤ ਸਾਰੇ ਰੋਗ ਖਤਮ ਹੁੰਦੇ ਹਨ। ਅਜਿਹੀ ਹੋਰ ਜਾਣਕਾਰੀ ਦੇ ਲਈ ਅਤੇ ਬੀਜਾਂ ਦੇ ਹੋਰ ਲਾਭ ਜਾਣਨ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।