Home / ਤਾਜਾ ਜਾਣਕਾਰੀ / ਤੋਬਾ ਤੋਬਾ – ਬਚ ਜਾਵੋ ਬਚ ,ਦੇਖੋ ਕੁੜੀਆਂ ਨੇ ਮੁੰਡੇ ਨਾਲ ਸੜਕ ਤੇ ਫ਼ਿਲਮੀ ਤਰੀਕੇ ਨਾਲ ਕੀਤੀ ਠਗੀ

ਤੋਬਾ ਤੋਬਾ – ਬਚ ਜਾਵੋ ਬਚ ,ਦੇਖੋ ਕੁੜੀਆਂ ਨੇ ਮੁੰਡੇ ਨਾਲ ਸੜਕ ਤੇ ਫ਼ਿਲਮੀ ਤਰੀਕੇ ਨਾਲ ਕੀਤੀ ਠਗੀ

ਆਈ ਤਾਜਾ ਵੱਡੀ ਖਬਰ

ਫਿਲਮਾਂ ਇਨਸਾਨੀ ਜੀਵਨ ਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਇਨ੍ਹਾਂ ਵਿੱਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਹੁੰਦੀਆਂ ਹਨ ਜੋ ਜੀਵਨ ਨੂੰ ਪ੍ਰੇਰਨਾ ਦੇ ਕੇ ਸਾਨੂੰ ਇਨਸਾਨ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਤੇ ਉਧਰ ਦੂਜੇ ਪਾਸੇ ਬਹੁਤ ਸਾਰੀਆਂ ਮਾੜੀਆਂ ਗੱਲਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਸਿੱਖ ਇਨਸਾਨ ਮਾੜੇ ਰਸਤੇ ‘ਤੇ ਅੱਗੇ ਵੱਧਦਾ ਜਾਂਦਾ ਹੈ। ਬਹੁਤ ਸਾਰੇ ਮਾੜੇ ਕੰਮ ਫ਼ਿਲਮੀ ਸਟਾਈਲ ਵਿੱਚ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਇਨਸਾਨ ਹੈਰਾਨ ਹੋ ਜਾਂਦਾ ਹੈ।

ਇਕ ਅਜਿਹਾ ਹੀ ਮਾਮਲਾ ਨੰਗਲ ਤੋਂ ਆ ਰਿਹਾ ਹੈ ਜਿੱਥੇ ਇੱਕ ਨੌਜਵਾਨ ਕੋਲੋਂ ਫ਼ਿਲਮੀ ਅੰਦਾਜ਼ ਦੇ ਵਿਚ ਦੋ ਔਰਤਾਂ ਨੇ। ਲੁੱ -ਟ। ਨੂੰ ਅੰਜ਼ਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰਮੇਸ਼ ਕੁਮਾਰ ਬੀਤੀ ਸ਼ਾਮ ਲਗਪਗ 4 ਵਜੇ ਸਾਈਕਲ ‘ਤੇ ਮਹਿਤਪੁਰ ਤੋਂ ਆਪਣੇ ਘਰ ਆ ਰਿਹਾ ਸੀ। ਰਸਤੇ ਵਿੱਚ ਉਸਦੇ ਸਾਈਕਲ ਦੀ ਚੇਨ ਉਤਰੀ ਗਈ ਜਿਸ ਨੂੰ ਚੜਾਉਣ ਵਾਸਤੇ ਉਸ ਨੇ ਸਾਈਕਲ ਨੂੰ ਇੱਕ ਸਾਈਡ ‘ਤੇ ਰੋਕ ਦਿੱਤਾ।

ਇਸੇ ਦੌਰਾਨ ਦੋ ਔਰਤਾਂ ਉਸ ਦੇ ਕੋਲ ਆਈਆਂ ਅਤੇ ਗੱਲਾਂ ਬਾਤਾਂ ਵਿਚ ਹੀ ਉਹਨਾਂ ਵਿਚੋਂ ਇੱਕ ਔਰਤ ਨੇ ਉਸ ਦੀ ਕਮੀਜ਼ ਦੀ ਜੇਬ ਵਿਚ ਹੱਥ ਪਾ ਕੇ ਅਤੇ ਦੂਸਰੀ ਨੇ ਉਸ ਦੀ ਪੈਂਟ ਦੀ ਜੇਬ ਵਿੱਚ ਹੱਥ ਪਾ ਕੇ ਪੈਸੇ ਕੱਢ ਲੲੇ। ਅਚਾਨਕ ਹੋਈ ਇਸ ਹਰਕਤ ਤੋਂ ਰਮੇਸ਼ ਘਬਰਾ ਗਿਆ ਅਤੇ ਜਦੋਂ ਉਸ ਨੇ ਇਸ ਦਾ ਵਿਰੋਧ ਕਰ ਆਪਣੇ ਪੈਸੇ ਮੰਗੇ ਔਰਤਾਂ ਨੇ ਕਿਹਾ ਕਿ ਉਹ ਆਪਣੇ ਕੱਪੜੇ ਪਾੜ ਲੈਣਗੀਆਂ

ਇਸ ਦਾ ਇਲਜ਼ਾਮ ਉਸ ਦੇ ਉੱਪਰ ਲਗਾਉਣਗੀਆਂ। ਉਹ ਕਹਿਣਗੀਆਂ ਕਿ ਰਮੇਸ਼ ਮਾੜੀ ਨੀਅਤ ਨਾਲ ਕਾਫੀ ਸਮੇਂ ਤੋਂ ਸਾਡਾ ਪਿੱਛਾ ਕਰ ਰਿਹਾ ਸੀ। ਇਸ ਪੂਰੇ ਵਰਤਾਰੇ ਤੋਂ ਬਾਅਦ ਰਮੇਸ਼ ਤੁਰੰਤ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਸ਼ਿਕਾਇਤ ਦਰਜ ਕਰਵਾਈ। ਨੰਗਲ ਦੀ ਸਰਕਾਰੀ ਕਲੋਨੀ 153 ਐੱਚ ਵਿੱਚ ਰਹਿਣ ਵਾਲੇ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਧੋਬੀਘਾਟ ਵਿੱਚ ਕੱਪੜੇ ਧੋਣ ਦਾ ਕੰਮ ਕਰਦਾ ਹੈ। ਪਿੰਡ ਜਾਣ ਕਾਰਨ ਉਸਨੇ ਇੰਨੀ ਰਕਮ ਬੈਂਕ ਵਿੱਚੋਂ ਕੱਢਵਾ ਕੇ ਲਿਆਂਦੀ ਸੀ। ਪੁਲਿਸ ਵਿਭਾਗ ਦੇ ਏ.ਐੱਸ.ਆਈ. ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਪੀੜਤ ਦੀ ਸੂਚਨਾ ਦੇ ਆਧਾਰ ‘ਤੇ ਸ਼ਿ-ਕਾ-ਇ- ਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।