Home / ਤਾਜਾ ਜਾਣਕਾਰੀ / ਦੀਵਾਲੀ ਵਾਲੇ ਦਿਨ ਧਾਹਾਂ ਮਾਰਕੇ ਰੋਇਆ ਪੂਰਾ ਪਰਿਵਾਰ, ਇਸ ਹੱਸਦੇ ਵੱਸਦੇ ਘਰ ਨੂੰ ਕਿਸਦੀ ਲੱਗੀ ਨਜਰ, ਦੇਖੋ ਵੀਡੀਓ

ਦੀਵਾਲੀ ਵਾਲੇ ਦਿਨ ਧਾਹਾਂ ਮਾਰਕੇ ਰੋਇਆ ਪੂਰਾ ਪਰਿਵਾਰ, ਇਸ ਹੱਸਦੇ ਵੱਸਦੇ ਘਰ ਨੂੰ ਕਿਸਦੀ ਲੱਗੀ ਨਜਰ, ਦੇਖੋ ਵੀਡੀਓ

ਫ਼ਿਰੋਜ਼ਪੁਰ ਵਿੱਚ ਥਾਣੇ ਸਾਹਮਣੇ ਅਰੁਣ ਨਾਮ ਦੇ ਨੌਜਵਾਨ ਤੇ ਫਿਰ ਕਰਕੇ ਉਸ ਦੀ ਜਾਨ ਲੈ ਲਈ ਗਈ। ਉਸ ਦੇ ਛੋਟੇ ਛੋਟੇ ਬੱਚੇ ਹਨ। ਤਿੰਨ ਦਿਨ ਤੋਂ ਉਸ ਦੀ ਦੇ ਹਸਪਤਾਲ ਵਿੱਚ ਪਈ ਹੈ। ਹੁਣ ਤੱਕ ਉਸ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ। ਪਰਿਵਾਰ ਹੁਣ ਤੱਕ ਇਨ-ਸਾਫ਼ ਲਈ ਭਟਕਦਾ ਫਿਰ ਰਿਹਾ ਹੈ। ਉਨ੍ਹਾਂ ਨੇ ਪੁਲਿਸ ਤੇ ਢਿੱਲੀ ਕਾਰਗੁਜ਼ਾਰੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੂੰ ਹਸਪਤਾਲ ਵਾਲਿਆਂ ਤੇ ਵੀ ਸ਼ਿਕਵਾ ਹੈ। ਜਿਹੜੇ ਉਨ੍ਹਾਂ ਨੂੰ ਅਜੇ ਵੀ ਸਮਾਂ ਦੇਈ ਜਾ ਰਹੇ ਹਨ। ਪੁਲਿਸ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਤਕ ਦੀ ਮਾਤਾ ਕਿਰਨ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਲੈ ਲਈ ਗਈ। ਉਸ ਦੇ ਛੋਟੇ ਛੋਟੇ ਬੱਚੇ ਹਨ। ਉਹ ਇਕੱਲਾ ਹੀ ਘਰ ਵਿੱਚ ਕਮਾਉਣ ਵਾਲਾ ਸੀ। ਉਸ ਤੋਂ ਬਿਨਾਂ ਉਨ੍ਹਾਂ ਦਾ ਘਰ ਦਾ ਖ਼ਰਚਾ ਚੱਲਣਾ ਮੁਸ਼ਕਿਲ ਹੋ ਗਿਆ ਹੈ।

ਉਸ ਦੇ ਛੋਟੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਹੋ ਸਕੇਗਾ। ਪੁਲਿਸ ਨੂੰ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ। ਤਿੰਨ ਦਿਨ ਤੋਂ ਮ੍ਰਤਕ ਦੀ ਦੇਹ ਹਸਪਤਾਲ ਵਿੱਚ ਪਈ ਹੈ। ਅਜੇ ਤੱਕ ਉਸ ਦਾ ਪੋਸ-ਟਮਾਰਟਮ ਨਹੀਂ ਹੋ ਸਕਿਆ। ਮ੍ਰਤਕ ਦੇ ਭਰਾ ਦੇ ਦੱਸਣ ਅਨੁਸਾਰ ਉਹ ਸ਼ਹਿਰ ਗਿਆ ਸੀ। ਉਸ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ ਸੀ, ਉਹ ਨਾ ਸੋਵੇ, ਉਹ ਪੰਜ ਦਸ ਮਿੰਟਾਂ ਵਿੱਚ ਆ ਰਿਹਾ ਹੈ। ਪਰ ਇੰਨੇ ਵਿਚ ਹੀ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਸ ਨਾਲ ਤਾਂ ਭਾਣਾ ਵਰਤ ਗਿਆ ਹੈ। ਮ੍ਰਤਕ ਦੇ ਇੱਕ ਹੋਰ ਭਰਾ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਲਾਗ-ਡਾਟ ਨਹੀਂ ਸੀ ਅਤੇ ਨਾ ਹੀ ਉਹ ਕਦੇ ਕਿਸੇ ਨਾਲ ਲੜਿਆ ਸੀ। ਉਨ੍ਹਾਂ ਨੂੰ ਦੋਸ਼ੀਆਂ ਬਾਰੇ ਕੋਈ ਪਤਾ ਨਹੀਂ ਕਿ ਉਹ ਕੌਣ ਹਨ। ਉਨ੍ਹਾਂ ਨੇ ਇਨ-ਸਾਫ ਦੀ ਮੰਗ ਕੀਤੀ ਹੈ।

ਮ੍ਰਤਕ ਦੇ ਭਰਾ ਵਿਸ਼ਾਲ ਨੇ ਦੱਸਿਆ ਹੈ ਕਿ ਕਦੇ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਸੀਐਮਓ ਨਹੀਂ ਹੈ। ਕਦੇ ਕਿਹਾ ਜਾਂਦਾ ਸੀ ਕਿ ਡਾਕਟਰ ਨਹੀਂ ਹੈ। ਹੁਣ ਫਰੀਦਕੋਟ ਭੇਜ ਦਿੱਤਾ ਗਿਆ ਹੈ। ਅੱਜ ਤੱਕ ਪੋਸਟਮਾਰਟਮ ਨਹੀਂ ਹੋਇਆ। ਪੀੜਤ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਦੱਸਿਆ ਜਾਂਦਾ ਹੈ। ਫੇਰ ਉਸ ਨੂੰ ਬਾਗੀ ਦੇ ਹਸਪਤਾਲ ਭੇਜਿਆ ਗਿਆ। ਉਨ੍ਹਾਂ ਨੇ ਮਰੀਜ਼ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਪਰ ਉਹ ਰਸਤੇ ਵਿਚ ਹੀ ਦਮ ਤੋੜ ਗਿਆ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਦੋਸ਼ੀਆਂ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਜਾਂਚ ਵਿਚ ਜੁਟੀ ਹੋਈ ਹੈ। ਦੇਹ ਦਾ ਪੋਸ-ਟਮਾਰਟਮ ਕਰਵਾਇਆ ਜਾ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ