Home / ਘਰੇਲੂ ਨੁਸ਼ਖੇ / ਦੁਨੀਆ ਦਾ ਸਭ ਤੋਂ ਪੱਕਾ ਤੇ ਸੌਖਾ ਨੁਸਖ਼ਾ ਮੂਲੀ ਦੇ ਨਾਲ ਪੁਰਾਣੀ ਤੋਂ ਪੁਰਾਣੀ ਖੰਗ ਤੋਂ ਹਮੇਸ਼ਾ ਲਈ ਛੁਟਕਾਰਾ

ਦੁਨੀਆ ਦਾ ਸਭ ਤੋਂ ਪੱਕਾ ਤੇ ਸੌਖਾ ਨੁਸਖ਼ਾ ਮੂਲੀ ਦੇ ਨਾਲ ਪੁਰਾਣੀ ਤੋਂ ਪੁਰਾਣੀ ਖੰਗ ਤੋਂ ਹਮੇਸ਼ਾ ਲਈ ਛੁਟਕਾਰਾ

ਸਰਦੀਆਂ ਦੇ ਦਿਨਾਂ ਦੇ ਵਿਚ ਖਾਂਸੀ ਜੁਖਾਮ ਆਮ ਹੋ ਜਾਂਦਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਮੌਸਮ ਬਦਲਦੇ ਰਹਿਣਾ ਜਾਂ ਮੌਸਮ ਠੰਡਾ ਰਹਿਣਾ। ਇਸ ਲਈ ਸਰਦੀਆਂ ਦੇ ਦਿਨਾਂ ਵਿੱਚ ਘਰੇਲੂ ਨੁਸਖੇ ਆਮ ਵਰਤਨੇ ਚਾਹੀਦੇ ਹਨ ਤਾਂ ਜੋ ਖਾਂਸੀ ਅਤੇ ਜ਼ੁਕਾਮ ਵਰਗੀਆਂ ਦਿੱਕਤਾਂ ਨਾ ਹੋਣ।

ਇਸੇ ਤਰ੍ਹਾਂ ਮੂਲੀ ਨਾਲ ਖਾਂਸੀ ਦਾ ਵੀ ਦੇਸੀ ਇਲਾਜ ਕੀਤਾ ਜਾ ਸਕਦਾ ਹੈ। ਅਕਸਰ ਲੋਕ ਬੋਲੀ ਦੀ ਵਰਤੋਂ ਸਲਾਦ ਦੇ ਤੌਰ ਤੇ ਕਰਦੇ ਹਨ ਜਾਂ ਫਿਰ ਮੂਲੀ ਦੇ ਪਰੌਂਠਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਜੇਕਰ ਮੂਲੀ ਦੀ ਵੱਖ ਵੱਖ ਤਰੀਕਿਆਂ ਨਾਲ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ।ਇਸ ਘਰੇਲੂ ਨੁਸਖੇ ਨੂੰ ਬਣਾਉਣ ਦੀ ਵਿਧੀ ਬਹੁਤ ਅਸਾਨ ਹੈ।

ਇਸ ਲਈ ਸਭ ਤੋਂ ਪਹਿਲਾਂ ਤਿੰਨ ਜਾਂ ਚਾਰ ਮੂਲੀਆਂ ਲੈ ਲਵੋ। ਉਨ੍ਹਾਂ ਨੂੰ ਧੋ ਕੇ ਚੰਗੀ ਤਰ੍ਹਾਂ ਮਿਲਾ ਲਵੋ। ਫਿਰ ਹੁਣ ਇਨ੍ਹਾਂ ਨੂੰ ਕੱਦੂਕਸ ਕਰ ਲਵੋ ਅਤੇ ਹੱਥਾਂ ਨਾਲ ਮਰੋੜ ਕੇ ਇਨ੍ਹਾਂ ਦਾ ਇੱਕ ਬਰਤਨ ਦੇ ਵਿੱਚ ਰਸ ਕੱਢ ਲਵੋ।

ਹੁਣ ਉਸ ਬਰਤਨ ਵਿੱਚ ਬਰਾਬਰ ਮਾਤਰਾ ਦੁੱਧ ਮਿਲਾ ਲਵੋ। ਹੁਣ ਇਸ ਦੀ ਲਗਾਤਾਰ ਵਰਤੋਂ ਕਰੋ। ਦਿਨ ਵਿਚ 2-3 ਵਾਰ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲਗਾਤਾਰ ਅਜਿਹਾ ਕਰਨ ਦੇ ਨਾਲ ਸਰਦੀਆਂ ਦੇ ਪੂਰੇ ਮੌਸਮ ਵਿਚ ਖਾਂਸੀ ਤੋਂ ਰਾਹਤ ਮਿਲ ਸਕਦੀ ਹੈ।

ਇਸ ਤੋਂ ਇਲਾਵਾ ਹੋਰ ਕਈ ਦਿੱਕਤਾਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ।ਇਸ ਤੋਂ ਇਲਾਵਾ ਖਾਂਸੀ ਜਾਂ ਜੁਕਾਮ ਤੋਂ ਰਾਹਤ ਪਾਉਣ ਲਈ ਕੁਝ ਪਰਹੇਜ਼ ਵੀ ਰੱਖਣੇ ਚਾਹੀਦੇ ਹਨ ਜਿਵੇਂ ਤਲੀਆਂ ਹੋਈਆਂ ਚੀਜ਼ਾਂ ਦੀ ਵਰਤੋਂ ਨਾ ਕਰਨਾ।

ਇਸ ਤੋਂ ਇਲਾਵਾ ਬਾਹਰੋਂ ਭੋਜਨ ਨਹੀਂ ਖਾਣਾ ਚਾਹੀਦਾ। ਕਿਉਂਕਿ ਬਾਹਰ ਵਾਲੇ ਭੋਜਨ ਦੇ ਵਿਚ ਕੁਝ ਅਜਿਹੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਈ ਵਾਰੀ ਵਰਤਿਆ ਜਾ ਚੁੱਕਿਆ ਹੋਵੇ। ਜਿਸ ਦੇ ਨਾਲ ਖਾਂਸੀ ਵਰਗੀ ਦਿੱਕਤ ਹੋ ਸਕਦੀ ਹੈ।

ਇਸ ਲਈ ਜਦੋਂ ਖਾਂਸੀ ਹੋਵੇ ਤਾਂ ਹਮੇਸ਼ਾ ਸਾਦਾ ਖਾਣਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਵਿਚ ਠੰਡੇ ਪਾਣੀ ਦੀ ਵੀ ਵਰਤੋਂ ਨਹੀਂ ਕਰਨੀ ਚਾਹੀਦੀ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।