Home / ਘਰੇਲੂ ਨੁਸ਼ਖੇ / ਦੁਬਲੇ ਪਤਲੇ ਸਰੀਰ ਨੂੰ ਬਣਾਓ ਬਿਲਕੁਲ ਸਡੋਲ ਅਜ਼ਮਾਇਆ ਹੋਇਆ ਨੁਸਖਾ ਅੱਜ ਹੀ ਅਪਣਾਓ

ਦੁਬਲੇ ਪਤਲੇ ਸਰੀਰ ਨੂੰ ਬਣਾਓ ਬਿਲਕੁਲ ਸਡੋਲ ਅਜ਼ਮਾਇਆ ਹੋਇਆ ਨੁਸਖਾ ਅੱਜ ਹੀ ਅਪਣਾਓ

ਜਿਆਦਾ ਮੋਟਾਪਾ ਅਤੇ ਜ਼ਿਆਦਾ ਪਤਲਾ ਸ਼ਰੀਰ ਦੋਵੇਂ ਵੱਡੀਆਂ ਦਿੱਕਤਾਂ ਹਨ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਸਰੀਰ ਪੱਖੋਂ ਬਹੁਤ ਜ਼ਿਆਦਾ ਪਤਲੇ ਹੁੰਦੇ ਹਨ। ਕਈ ਵਾਰੀ ਤਾਂ ਸਰੀਰ ਉਤੇ ਪਾਇਆ ਕੱਪੜਾ ਵੀ ਚੰਗਾ ਨਹੀਂ ਲੱਗਦਾ।

ਇਸ ਤੋਂ ਇਲਾਵਾ ਜ਼ਿਆਦਾ ਪਤਲੇਪਣ ਹੋਣ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ  ਇ ਮਿ ਊ ਨ ਟੀ    ਸਿ ਸਟ ਮ   ਵੀ ਕਮਜ਼ੋਰ ਹੁੰਦਾ ਹੈ। ਇਸ ਲਈ ਬਹੁਤ ਸਾਰੇ ਲੋਕ ਪਤਲੇਪਣ ਨੂੰ ਦੂਰ ਕਰਨ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ।

ਪਰ ਜਦ ਸਰੀਰ ਨੂੰ ਦਵਾਈ ਦਾ ਅਸਰ ਰਹਿੰਦਾ ਹੈ ਉਦੋਂ ਤੱਕ ਸਰੀਰ ਮੋਟਾਪੇ ਵਿਚ ਰਹਿੰਦਾ ਹੈ ਅਤੇ ਦਵਾਈ ਬੰਦ ਹੋਣ ਤੋਂ ਬਾਅਦ ਫਿਰ ਸਰੀਰ ਪਤਲਾ ਹੋ ਜਾਂਦਾ ਹੈ। ਇਸੇ ਕਾਰਨ ਜ਼ਿਆਦਾ ਪਤਲੇਪਣ ਨੂੰ ਦੂਰ ਕਰਨ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਕੇਲੇ, ਦੁੱਧ, ਬਦਾਮ, ਕਾਜੂ ਅਤੇ ਇਲਾਚੀ ਚਾਹੀਦੀ ਹੈ। ਕੇਲਾ ਸਰੀਥ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਰੋਜ਼ਾਨਾ ਕੇਲੇ ਅਤੇ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਵਜ਼ਨ ਵੀ ਸ਼ੁਰੂ ਹੋ ਜਾਂਦਾ ਹੈ।

ਕੇਲੇ ਵਿੱਚ ਬਹੁਤ ਸਾਰੇ ਅਜਿਹੇ ਪੌਸ਼ਟਿਕ ਤੱਤ ਵੀ ਹੁੰਦੇ ਹਨ ਜੋ ਸਰੀਰ ਨੂੰ ਅੰਦਰੂਨੀ ਤਾਕਤ ਦੇਣ ਲਈ ਮਹੱਤਵਪੂਰਨ ਹੁੰਦੇ ਹਨ। ਇਸੇ ਤਰ੍ਹਾਂ ਦੁੱਧ ਵਿੱਚ ਵੀ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ ਅਤੇ ਵਜਨ ਵਧਾਉਣ ਲਈ ਮਦਦ ਕਰਦੇ ਹਨ।ਸਭ ਤੋਂ ਪਹਿਲਾ ਦੋ ਕੇਲੇ ਲੈ ਲਵੋ।

ਕੇਲੇ ਨੂੰ ਛਿੱਲ ਕੇ ਮਿਕਸੀ ਵਿਚ ਪਾ ਲਵੋ ਅਤੇ ਥੋੜ੍ਹਾ ਜਿਹਾ ਦੁੱਧ ਪਾ ਕੇ ਇਸ ਨੂੰ ਪੀਸ ਲਵੋ। ਹੁਣ ਉਸ ਦੇ ਵਿੱਚ ਛੋਟੀਆਂ ਇਲਾਇਚੀਆਂ ਨੂੰ ਕੁੱਟ ਕੇ ਮਿਲਾ ਲਵੋ। ਹੁਣ ਮਿਕਸੀ ਵਿਚ ਕਾਜੂ, ਬਦਾਮ ਅਤੇ ਦਾਖਾ ਮਿਲਾ ਕੇ ਚੰਗੀ ਤਰ੍ਹਾਂ ਪੀਸ ਲਵੋ।

ਹੁਣ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਵਰਤ ਲਵੋ। ਰੋਜ਼ਾਨਾ ਅਜਿਹਾ ਕਰਨ ਦੇ ਨਾਲ ਬਹੁਤ ਛੇਤੀ ਰਾਹਤ ਮਿਲੇਗੀ ਅਤੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਸ ਦੀ ਵਰਤੋਂ ਰੋਜ਼ਾਨਾ ਖਾਲੀ ਪੇਟ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਲਦੀ ਮੋਟਾਪਾ ਵਧੇਗਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।