Home / ਤਾਜਾ ਜਾਣਕਾਰੀ / ਦੂਰਦਰਸ਼ਨ ਦੇ ਇਸ ਸੀਰੀਅਲ ਨਾਲ ਅਨੀਤਾ ਦੇਵਗਨ ਨੇ ਕੀਤੀ ਸੀ ਐਕਟਿੰਗ ਦੀ ਸ਼ੁਰੂਆਤ-ਇਸ ਡਾਇਲਾਗ ਕਰਕੇ ਪੁੱਤਰ ਹੋ ਗਿਆ ਸੀ ਨਰਾਜ਼

ਦੂਰਦਰਸ਼ਨ ਦੇ ਇਸ ਸੀਰੀਅਲ ਨਾਲ ਅਨੀਤਾ ਦੇਵਗਨ ਨੇ ਕੀਤੀ ਸੀ ਐਕਟਿੰਗ ਦੀ ਸ਼ੁਰੂਆਤ-ਇਸ ਡਾਇਲਾਗ ਕਰਕੇ ਪੁੱਤਰ ਹੋ ਗਿਆ ਸੀ ਨਰਾਜ਼

ਫ਼ਿਲਮ ਹਸ਼ਰ ਤੋਂ ਬਣੀ ਪੰਜਾਬੀ ਇੰਡਸਟਰੀ ‘ਚ ਪਛਾਣ

ਪੜ੍ਹ ਕੇ ਜਮਾਤਾਂ ਚਾਰ ਪੰਚਣੀ ਪਿੰਡ ਦੀ ਬਣੀ ਦੂਰਦਰਸ਼ਨ ‘ਤੇ ਸੀਰੀਅਲ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੀਤਾ ਦੇਵਗਨ ਹੁਣ ਹਰ ਤੀਜੀ ਫ਼ਿਲਮ ‘ਚ ਨਜ਼ਰ ਆ ਰਹੇ ਨੇ । ਇਸ ਤੋਂ ਬਾਅਦ ਉਨ੍ਹਾਂ ਨੂੰ ਹਸ਼ਰ ਫ਼ਿਲਮ ‘ਚ ਬੱਬੂ ਮਾਨ ਦੀ ਚਾਚੀ ਦਾ ਕਿਰਦਾਰ ਕਰਨ ਦਾ ਮੌਕਾ ਮਿਲਿਆ ਇਸ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਵੀ ਨਜ਼ਰ ਆਏ ਸਨ ।ਬਸ ਫਿਰ ਕੀ ਸੀ ਅਨੀਤਾ ਦੇਵਗਨ ਕੋਲ ਉਨ੍ਹਾਂ ਦੀ ਅਦਾਕਾਰੀ ਦੀ ਬਦੌਲਤ ਫ਼ਿਲਮਾਂ ਦੀ ਲਾਈਨ ਲੱਗ ਗਈ ਅਤੇ ਇੱਕ ਤੋਂ ਬਾਅਦ ਇੱਕ ਕਈ ਰੋਲ ਉਨ੍ਹਾਂ ਦੀ ਝੋਲੀ ਪੈਂਦੇ ਗਏ ।

ਜੱਟ ਐਂਡ ਜੂਲੀਅਟ-1ਅਤੇ ਜੱਟ ਐਂਡ ਜੂਲੀਅਟ-2 ,ਨਾਬਰ ਵਰਗੀ ਨੈਸ਼ਨਲ ਅਵਾਰਡ ਜੇਤੂ ਫ਼ਿਲਮ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ । ਅਨੀਤਾ ਦੇਵਗਨ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਨੇ ।ਰੱਬ ਦਾ ਰੇਡੀਓ,ਕੰਟਰੋਲ ਭਾਜੀ ਕੰਟਰੋਲ,ਪ੍ਰੋਪਰ ਪਟੋਲਾ ਹੋਵੇ ਜਾਂ ਫਿਰ ਹੋਰ ਕੋਈ ਫ਼ਿਲਮ ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖੋ ਵੱਖਰੇ ਕਿਰਦਾਰ ਨਿਭਾਏ ਹਨ ਅਤੇ ਇਨ੍ਹਾਂ ਸਾਰੇ ਕਿਰਦਾਰਾਂ ਨੂੰ ਖੂਬ ਸਰਾਹਿਆ ਵੀ ਗਿਆ ਹੈ । ਦਿਲਜੀਤ ਦੋਸਾਂਝ ਨਾਲ ਜੱਟ ਐਂਡ ਜੂਲੀਅਟ ‘ਚ ਉਨ੍ਹਾਂ ਨੇ ਕੰਮ ਕੀਤਾ ਸੀ ।

ਇਸ ਫ਼ਿਲਮ ਦਾ ਇੱਕ ਡਾਇਲਾਗ ਮੇਰੀ ਕੂਚੀ ਮੂਚੀ ਅਨੀਤਾ ਦੇਵਗਨ ਆਪਣੇ ਬੇਟੇ ਲਈ ਇਸਤੇਮਾਲ ਕਰਦੇ ਸਨ ।ਜਿਸ ਨੂੰ ਉਨ੍ਹਾਂ ਨੇ ਇਸ ਫ਼ਿਲਮ ‘ਚ ਵੀ ਇਸਤੇਮਾਲ ਕੀਤਾ ਸੀ । ਜਦੋਂ ਉਨ੍ਹਾਂ ਦੇ ਬੇਟੇ ਆਮੀਨ ਨੇ ਇਹ ਫ਼ਿਲਮ ਦੇਖੀ ਸੀ ਤਾਂ ਉਹ ਅਨੀਤਾ ਦੇਵਗਨ ਨਾਲ ਨਰਾਜ਼ ਹੋ ਗਏ ਸਨ ਕਿ ਇਸ ਤਰ੍ਹਾਂ ਦੇ ਸ਼ਬਦ ਤਾਂ ਉਹ ਉਸ ਲਈ ਇਸਤੇਮਾਲ ਕਰਦੇ ਨੇ ।ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਅਨੀਤਾ ਦੇਵਗਨ ਦੇ ਬੇਟੇ ਦੀ ਗੱਲ ਕੀਤੀ ਜਾਵੇ.ਤਾਂ ਉਨ੍ਹਾਂ ਦਾ ਬੇਟਾ ਆਮੀਨ ਵੀ ਤਰੇੜਾਂ ਅਤੇ ਸੁੱਚੀ ਸਾਂਝ ‘ਚ ਕੰਮ ਕਰ ਚੁੱਕਿਆ ਹੈ ।ਇਸ ਅਦਾਕਾਰਾ ਦੇ ਪਸੰਦੀਦਾ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ,ਬੀਐੱਨ ਸ਼ਰਮਾ,ਰਾਣਾ ਰਣਬੀਰ ਅਤੇ ਹੀਰੋਇਨਾਂ ‘ਚ ਨੀਰੂ ਬਾਜਵਾ ਦੀ ਅਦਾਕਾਰੀ ਉਨ੍ਹਾਂ ਨੂੰ ਵਧੀਆ ਲੱਗਦੀ ਹੈ ।