ਜਲਦੀ ਕਰੋ ਦੇਰ ਨਾ ਹੋ ਜਾਵੇ ਲਵੋ ਜਹਾਜ ਦੇ ਝੂਟੇ
ਹਵਾਈ ਯਾਤਰਾ ਕਰਨ ਵਾਲਿਆਂ ਵਾਸਤੇ ਹੁਣੇ ਹੁਣੇ ਵੱਡੀ ਖਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਨਵੇਂ ਸਾਲ ‘ਚ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਆਊਟਿੰਗ ਦਾ ਪਲਾਨ ਬਣਾ ਰਹੇ ਹੋ ਤਾਂ ਇਸ ਸਕੀਮ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। Indigo ਏਅਰਲਾਈਨ ਤੁਹਾਡੇ ਲਈ ਸਸਤੇ ਹਵਾਈ ਸਫਰ ਦਾ ਪਲਾਨ ਲੈ ਕੇ ਆਈ ਹੈ। ਦਰਅਸਲ ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਇੰਡੀਗੋ ਨੇ ਸੋਮਵਾਰ ਨੂੰ ਚਾਰ ਦਿਨਾਂ ਦੀ ਕ੍ਰਿਸਮਿਸ ਸੇਲ ਦਾ ਐਲਾਨ ਕੀਤਾ ਹੈ। ਇਸ ਦਾ ਨਾਮ The Big Fat Indigo Sale ਹੈ। 3 ਦਿਨਾਂ ਤੱਕ ਚੱਲੇਗੀ ਸੇਲ ਆਫਰ ਦੇ ਤਹਿਤ ਘਰੇਲੂ ਯਾਤਰਾ ਲਈ
ਟਿਕਟ ਦੀ ਕੀਮਤ ਸਿਰਫ 899 ਰੁਪਏ ਤੋਂ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਰੂਟਸ ‘ਤੇ ਟਿਕਟ 2999 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਇਹ ਸੇਲ 26 ਦਸੰਬਰ ਦੀ ਰਾਤ 11:59 ਵਜੇ ਤੱਕ ਚੱਲੇਗੀ। ਇੰਡੀਗੋ ਦੇ ਇਸ ਆਫਰ ਲਈ ਵੈਬਸਾਈਟ ਜਾਂ ਇੰਡੀਗੋ ਮੋਬਾਈਲ ਐਪ ‘ਤੇ 23 ਦਸੰਬਰ ਤੋਂ 26 ਦਸੰਬਰ ਤੱਕ ਟਿਕਟ ਬੁੱਕ ਕਰ ਸਕਦੇ ਹੋ। ਇਹ ਆਫਰ 15 ਜਨਵਰੀ 2020 ਤੋਂ ਲੈ ਕੇ 15 ਅਪ੍ਰੈਲ 2020 ਤੱਕ ਦੀਆਂ ਉਡਾਣਾਂ ਲਈ ਵੈਧ ਹੈ। ਇਹ ਸੇਲ ਏਅਰਲਾਈਨ ਦੇ ਨੈਟਵਰਕ ‘ਚ ਸ਼ਾਮਲ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਫਲਾਈਟਾਂ ਲਈ ਹੈ। ਹਾਲਾਂਕਿ ਹਰੇਕ ਮਾਰਗ ਦਾ ਕਿਰਾਇਆ ਵੱਖ-ਵੱਖ ਹੋਵੇਗਾ।
ਆਫਰ ਦੀਆਂ ਸ਼ਰਤਾਂ ਅਤੇ ਨਿਯਮ ਕੰਪਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਆਫਰ ਦੇ ਤਹਿਤ ਸੀਮਤ ਮਾਤਾਰ ‘ਚ ਸੀਟਾਂ ਉਪਲੱਬਧ ਹਨ। ਇਸ ਲਈ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ ‘ਤੇ ਯਾਤਰੀਆਂ ਨੂੰ ਛੋਟ ਤੇ ਟਿਕਟ ਬੁੱਕ ਕਰਨ ਦੀ ਆਗਿਆ ਦਿੱਤੀ ਜਾਵੇਗੀ। ਜੇਕਰ ਸੀਟਾਂ ਖਾਲੀ ਹੋਣਗੀਆਂ ਤਾਂ ਹੀ ਯਾਤਰੀ ਸਸਤੀਆਂ ਦਰਾਂ ‘ਤੇ ਟਿਕਟਾਂ ਬੁੱਕ ਕਰ ਸਕਣਗੇ। ਜੇਕਰ ਤੁਸੀਂ ਇੰਡੀਗੋ ਦੀ ਵੈਬਸਾਈਟ www.goindigo.in ਅਤੇ ਇੰਡੀਗੋ ਦੇ ਮੋਬਾਈਲ ਐਪ(Indigo Mobile App only) ਦੇ ਜ਼ਰੀਏ ਟਿਕਟ ਬੁੱਕ ਕਰਦੇ ਹੋ ਤਾਂ
ਤੁਹਾਨੂੰ ਕਨਵੀਨਿਅੰਸ ਚਾਰਜਿਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਸਸਤੇ ਟਿਕਟ ਵਾਲੀ ਸੇਲ ਲਿਮਟਿਡ ਇੰਨਵੈਂਟ੍ਰੀ ਲਈ ਹੈ। ਇਸ ਦੇ ਨਾਲ ਹੀ ਛੋਟ ਟਿਕਟ ਵੀ ਲਾਗੂ ਹੋਣਗੇ। ਏਅਰਪੋਰਟ ਚਾਰਜਿਸ ਅਤੇ ਸਰਕਾਰੀ ਟੈਕਸ ਗਾਹਕਾਂ ਵਲੋਂ ਹੀ ਦੇਣੇ ਹੋਣਗੇ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
