Home / ਘਰੇਲੂ ਨੁਸ਼ਖੇ / ਪੁਰਾਣੀ ਤੋ ਪੁਰਾਣੀ ਕਬਜ ਅਤੇ ਲੂਜ਼ ਮੋਸ਼ਨ ਦਾ ਪੱਕਾ ਇਲਾਜ

ਪੁਰਾਣੀ ਤੋ ਪੁਰਾਣੀ ਕਬਜ ਅਤੇ ਲੂਜ਼ ਮੋਸ਼ਨ ਦਾ ਪੱਕਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।

ਅੱਜ ਦੇ ਸਮੇਂ ਵਿੱਚ ਕਬਜ਼ ਇਕ ਆਮ ਸਮੱਸਿਆ ਹੋ ਗੲੀ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਆਉਂਦੀ ਹੈ। ਅਕਸਰ ਇਹ ਸਮੱਸਿਆ ਗ਼ਲਤ ਖਾਣ-ਪੀਣ ਅਤੇ ਪਾਣੀ ਦੀ ਕਮੀ ਕਾਰਨ ਹੁੰਦੀ ਹੈ। ਇਸ ਸਮਸਿਆ ਵਿੱਚ ਪੇਟ ਸਹੀ ਤਰੀਕੇ ਨਾਲ ਸਾਫ਼ ਨਹੀਂ ਹੁੰਦਾ ਜਿਸ ਨਾਲ ਕਬਜ਼ ਹੋ ਜਾਂਦੀ ਹੈ। ਜੇ ਤੁਹਾਨੂੰ ਲੰਬੇ ਸਮੇਂ ਤੋਂ ਕਬਜ਼ ਰਹਿੰਦੀ ਹੈ ਤੇ ਤੁਸੀਂ ਇਸ ਸਮਸਿਆ ਦਾ ਇਲਾਜ਼ ਨਹੀਂ ਕਰਵਾਇਆ ਤਾਂ ਇਹ ਇਕ ਭਿਆਨਕ ਬੀਮਾਰੀ ਦਾ ਰੂਪ ਲੈ ਸਕਦੀ ਹੈ।

ਕਬਜ਼ ਹੋਣ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹੋਰ ਵੀ ਸਾਹਮਣੇ ਆਉਂਦੀਆਂ ਹਨ ਜਿਵੇਂ ਢਿੱਡ ਵਿੱਚ ਦਰਦ ਹੋਣਾ ਆਦਿ। ਕਬਜ਼ ਦੇ ਕਾਰਨ ਆਦਰਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕੲੀ ਵਾਰੀ ਆਪਣਾ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਕਬਜ਼ ਨੂੰ ਸਾਧਾਰਨ ਰੋਗ ਨਹੀਂ ਮੰਨਣਾ ਚਾਹੀਦਾ। ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲਦੀ। ਅਜਿਹੇ ਵਿੱਚ ਕੁਝ ਘਰੇਲੂ ਉਪਾਅ ਅਪਣਾ ਕੇ ਕਬਜ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਪੇਟ ਨੂੰ ਸਾਫ਼ ਕਰਨ ਲਈ ਅਮਰੂਦ ਸਭ ਤੋਂ ਵਧੀਆ ਫ਼ਲ ਹੈ। ਰੋਜ਼ਾਨਾ ਸਵੇਰੇ ਸ਼ਾਮ ਅਮਰੂਦ ਨੂੰ ਨਮਕ ਲਗਾਕੇ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨਿੰਬੂ ਦੇ ਰਸ ਨੂੰ ਕੋਸੇ ਪਾਣੀ ਵਿੱਚ ਮਿਲਾਕੇ ਰਾਤ ਨੂੰ ਸੋਂਣ ਤੋਂ ਪਹਿਲਾਂ ਪੀਓ। ਇਸ ਨਾਲ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਕਬਜ਼ ਵਰਗੀ ਭਿਆਨਕ ਬੀਮਾਰੀ ਤੋਂ ਰਾਹਤ ਮਿਲੇਗੀ। ਰੋਜ਼ਾਨਾ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਨਾਲ ਅੰਤੜੀਆਂ ਨੂੰ ਬਹੁਤ ਆਰਾਮ ਮਿਲੇਗਾ। ਕਬਜ਼ ਵਰਗੀ ਬਿਮਾਰੀ ਤੋਂ ਵੀ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ।

ਇਸ ਤੋਂ ਇਲਾਵਾ ਥੌੜਾ ਜਿਹੀ ਅਜਵੈਣ ਲੈ ਲਵੋ। ਥੌੜਾ ਜਿਹਾ ਜ਼ੀਰਾ ਲੈ ਲਵੋ। ਹੁਣ ਇਨ੍ਹਾਂ ਨੂੰ ਤਵੇ ਤੇ ਹਲਕਾ-ਹਲਕਾ ਭੁੰਨ ਲਉ। ਭੁੰਨਣ ਤੋਂ ਬਾਅਦ ਇਸ ਵਿੱਚ ਸੌਂਫ਼ ਅਤੇ ਕਾਲਾ ਨਮਕ ਮਿਲਾ ਲਵੋ। ਇਸ ਬਣੇ ਹੋਏ ਚੂਰਨ ਨੂੰ ਰੋਜ਼ਾਨਾ ਖਾਓ। ਇਸ ਨਾਲ ਕਬਜ਼ ਠੀਕ ਹੁੰਦੀ ਜਾਵੇਗੀ। ਦੂਜਾ ਰਾਤ ਨੂੰ ਹਲਕਾ ਭੋਜਨ ਖਾਣਾ ਚਾਹੀਦਾ ਹੈ।