Home / ਘਰੇਲੂ ਨੁਸ਼ਖੇ / ਪੁਰਾਣੇ ਜ਼ਖਮ, ਦੋਮੂੰਹੀ ਦਾ ਡੰਗ, ਕੱਖ ਲੱਗਣ ਦਾ ਦੇਸੀ ਇਲਾਜ਼

ਪੁਰਾਣੇ ਜ਼ਖਮ, ਦੋਮੂੰਹੀ ਦਾ ਡੰਗ, ਕੱਖ ਲੱਗਣ ਦਾ ਦੇਸੀ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ ਜੀ
ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ਤੇ ਸਮਝ ਸਕੋ ।

ਅੱਜ ਦੇ ਸਮੇਂ ਵਿਚ ਸ਼ੂਗਰ ਦੀ ਸਮੱਸਿਆ ਆਮ ਹੋ ਗਈ ਹੈ। ਜ਼ਿਆਦਾ ਮਿੱਠਾ ਖਾਣ ਦੀ ਵਜ੍ਹਾਂ ਨਾਲ ਸਰੀਰ ਨੂੰ ਸ਼ੂਗਰ ਵਰਗੀ ਗੰਭੀਰ ਬੀਮਾਰੀ ਹੋ ਜਾਂਦੀ ਹੈ। ਕਈ ਵਾਰੀ ਇਸ ਸਮੱਸਿਆ ਦੇ ਚਲਦੇ ਲੋਕਾਂ ਨੂੰ ਆਪਣੇ ਮਨਪਸੰਦ ਖਾਣੇ ਤੋਂ ਵੀ ਪਰਹੇਜ਼ ਕਰਨਾ ਪੈਂਦਾ ਹੈ। ਪਰ ਸ਼ੂਗਰ ਰੋਗ ਦੇ ਨਾਲ ਪੀੜਤ ਮਰੀਜ਼ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਜੇਕਰ ਸ਼ੂਗਰ ਦੇ ਮਰੀਜ਼ ਨੂੰ ਕੋਈ ਸੱਟ ਲੱਗ ਜਾਵੇ ਤਾਂ ਉਹ ਆਸਾਨੀ ਦੇ ਨਾਲ ਠੀਕ ਨਹੀਂ ਹੁੰਦੀ।

ਸਮੇਂ ਦੇ ਨਾਲ-ਨਾਲ ਉਹ ਸੱਟ ਦੂਣੀ ਚੌਣੀ ਹੁੰਦੀ ਜਾਂਦੀ ਹੈ। ਕਈ ਵਾਰ ਤਾਂ ਸ਼ਰੀਰ ਦਾ ਅੰਗ ਕੱਟਣ ਤੱਕ ਦੀ ਨੌਬਤ ਵੀ ਆ ਜਾਂਦੀ ਹੈ। ਇਸ ਤੋਂ ਇਲਾਵਾ ਸ਼ੂਗਰ ਦੇ ਮਰੀਜ਼ ਲੀਵਰ ਦੇ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੇ ਚਲਦਿਆਂ ਕਈ ਵਾਰੀ ਮਰੀਜ਼ ਬਹੁਤ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦਾ ਹੈ। ਪਰ ਫਿਰ ਵੀ ਉਸ ਨੂੰ ਰਾਹਤ ਨਹੀਂ ਮਿਲਦੀ। ਪਰ ਕੁੱਝ ਘਰੇਲੂ ਨੁਸਖ਼ਿਆਂ ਦੇ ਨਾਲ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।

ਸਭ ਤੋਂ ਪਹਿਲਾਂ ਕੁਝ ਘਰੇਲੂ ਨੁਕਤੇ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਨਾਲ ਸ਼ੂਗਰ ਦੇ ਮਰੀਜ਼ਾਂ ਦੀਆਂ ਸੱਟਾਂ ਅਸਾਨੀ ਨਾਲ ਠੀਕ ਹੋ ਜਾਣਗੀਆਂ। ਪਹਿਲਾਂ ਤਾਂ ਮਰੀਜ਼ ਨੂੰ ਫਲ ਖਾਣੇ ਜ਼ਰੂਰੀ ਹਨ। ਜਿਵੇਂ ਅਮਰੂਦ, ਅਨਾਰ, ਜਾਮਨ ਅਤੇ ਸੇਬ ਆਦਿ। ਦੂਜਾ ਕੁਝ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ ਜਿਵੇਂ ਪੇਠੇ ਦੀ ਸਬਜੀ, ਘੀਆ ਦੀ ਸਬਜ਼ੀ ਅਤੇ ਕੱਦੂ ਦੀ ਸਬਜ਼ੀ ਆਦਿ। ਤੀਜਾ ਉਸ ਮਰੀਜ਼ ਨੂੰ ਆਪਣੇ ਖਾਣੇ ਦੇ ਵਿੱਚੋਂ ਉਹ ਸਾਰੀਆਂ ਚੀਜ਼ਾਂ ਕੱਢ ਦੇਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੇ ਨਾਲ ਇਹ ਰੋਗ ਵੱਧਦਾ ਹੈ। ਜਿਵੇਂ ਤਲੀਆਂ ਹੋਈਆਂ ਚੀਜ਼ਾਂ ਅਤੇ ਮਠਿਆਈਆਂ।

ਇਸ ਤੋਂ ਬਿਨਾਂ ਆਕਸੀਨ ਦਾ ਬੂਟਾ ਬਹੁਤ ਲਾਭਕਾਰੀ ਹੈ। ਪਹਿਲਾਂ ਤਾਂ ਇਸ ਬੂਟੇ ਵਿਚੋਂ ਕੁਝ ਹਰੇ ਪੱਤੇ ਤੋੜ ਲਵੋ। ਫਿਰ ਉਨ੍ਹਾਂ ਨੂੰ ਕੁੱਟ ਕੇ ਚਟਨੀ ਜਿਹੀ ਬਣਾ ਲਓ। ਇਸ ਤਰ੍ਹਾਂ ਨਾਲ ਇੱਕ ਮਲ੍ਹਮ ਜਿਹੀ ਤਿਆਰ ਕਰ ਲਵੋ। ਫਿਰ ਇਸ ਲੇਪ ਨੂੰ ਜ਼ਖ਼ਮ ਵਾਲੀ ਜਗ੍ਹਾ ਤੇ ਲਗਾ ਕੇ ਕੱਪੜੇ ਨਾਲ ਬੰਨ੍ਹ ਦਵੋ। ਪਰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜ਼ਖ਼ਮ ਗਿਲਾ ਨਾ ਹੋ ਜਾਵੇ। ਇਸ ਤੋਂ ਬਿਨਾਂ ਇਸ ਚਟਨੀ ਨੂੰ ਤੁਸੀਂ ਰੋਟੀ ਨਾਲ ਵੀ ਖਾ ਸਕਦੇ ਹੋ। ਇਸ ਦੀ ਵਰਤੋਂ ਹਰ ਤੀਜੇ ਦਿਨ ਕਰਨੀ ਹੈ।