Home / ਘਰੇਲੂ ਨੁਸ਼ਖੇ / ਪੁਰਾਣੇ ਤੋਂ ਪੁਰਾਣਾ ਜੋੜਾ ਦਾ ਦਰਦ, ਗੋਡਿਆਂ ਦਾ ਕਮਰ ਦਾ ਗੱਠੀਏ ਦੀ ਤਕਲੀਫ਼ ਤੋਂ ਪਾਵੋ ਹਮੇਸ਼ਾ ਲਈ ਛੁਟਕਾਰਾ ਘਰ ਚ ਬਣਾਓ ਇਹ ਤੇਲ

ਪੁਰਾਣੇ ਤੋਂ ਪੁਰਾਣਾ ਜੋੜਾ ਦਾ ਦਰਦ, ਗੋਡਿਆਂ ਦਾ ਕਮਰ ਦਾ ਗੱਠੀਏ ਦੀ ਤਕਲੀਫ਼ ਤੋਂ ਪਾਵੋ ਹਮੇਸ਼ਾ ਲਈ ਛੁਟਕਾਰਾ ਘਰ ਚ ਬਣਾਓ ਇਹ ਤੇਲ

ਕਮਰ ਦਾ ਦਰਦ, ਗੋਡਿਆਂ ਦਾ ਦਰਦ ਅਤੇ ਜੋੜਾਂ ਦੇ ਦਰਦ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਆਮ ਹੋ ਗਿਆ ਹੈ। ਇਨ੍ਹਾਂ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦੀ ਵਰਤੋਂ ਨਾ ਕਰਨਾ ਜਾਂ ਸੰਤੁਲਿਤ ਭੋਜਨ ਘੱਟ ਖਾਣਾ ਅਤੇ ਤਲੇ ਹੋਏ ਭੋਜਨ ਦੀ ਜ਼ਿਆਦਾ ਵਰਤੋਂ ਕਰਨ ਆਦਿ।

ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹਨ। ਦਰਦਾਂ ਦੇ ਕਾਰਨ ਬੈਠਣ ਉੱਠਣ ਅਤੇ ਤੁਰਨ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਨ। ਬਹੁਤ ਸਾਰੇ ਲੋਕ ਇਨ੍ਹਾਂ ਦਰਦਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਹਨ।

ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਹੋਰ   ਨੁ ਕ ਸਾ ਨ   ਨਹੀਂ ਹੁੰਦਾ ਹੈ ਇਨ੍ਹਾਂ ਨੂੰ ਬਣਾਉਣ ਦੀ ਵਿਧੀ ਬਹੁਤ ਆਸਾਨ ਹੁੰਦੀ ਹੈ।ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਲੌਂਗ, ਦਾਲ ਚੀਨੀ, ਮਜੀਠ, ਕਪੂਰ, ਅਜਵਾਇਣ, ਤਿਲਾਂ ਦਾ ਤੇਲ ਜਾਂ ਜੇਤੂਨ ਦਾ ਤੇਲ ਜਾਂ ਸਰ੍ਹੋਂ ਦਾ ਤੇਲ ਅਤੇ ਕਾਲੀਆਂ ਮਿਰਚਾਂ ਚਾਹੀਦੀਆਂ ਹਨ।

ਸਭ ਤੋਂ ਪਹਿਲਾਂ ਦਾਲ ਚੀਨੀ ਅਤੇ ਮਜੀਠ ਨੂੰ ਮਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ। ਇਨ੍ਹਾਂ ਦਾ ਇਕ ਪਾਊਡਰ ਤਿਆਰ ਕਰ ਲਵੋ। ਹੁਣ ਇਕ ਬਰਤਨ ਵਿਚ ਪਾਣੀ ਗਰਮ ਕਰ ਲਵੋ। ਹੁਣ ਇਸ ਵਿਚ ਲੌਂਗ, ਦਾਲ ਚੀਨੀ ਅਤੇ ਮਜੀਠ ਦਾ ਪਾਊਡਰ, ਕਪੂਰ, ਅਜਵਾਇਣ, ਅਤੇ ਕਾਲੀਆਂ ਮਿਰਚਾਂ ਪਾ ਦਵੋ।

ਇਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ।ਇਹ ਸਾਰੀਆਂ ਚੀਜ਼ਾਂ ਜਦੋਂ ਤੱਕ ਪਾਣੀ ਵਿੱਚ ਘੁੱਲ ਜਾਣ ਉਦੋਂ ਤੱਕ ਗਰਮ ਕਰਦੇ ਰਹੋ। ਇਸ ਨੂੰ ਘੱਟੋ-ਘੱਟ ਇਕ ਘੰਟੇ ਤੱਕ ਗਰਮ ਕਰੋ। ਹੁਣ ਇਸ ਨੂੰ ਪੁਣ ਲਵੋ। ਇਸ ਤੋਂ ਬਾਅਦ ਦੂਜੇ ਬਰਤਣ ਦੇ ਵਿੱਚ ਤੇਲ ਗਰਮ ਕਰੋ।

ਹੁਣ ਇਸ ਵਿਚ ਪੁਣਿਆਂ ਹੋਇਆ ਪਾਣੀ ਮਿਲਾ ਦਵੋ। ਕੁਝ ਸਮੇਂ ਬਾਅਦ ਇਸ ਵਿਚ ਲਸਣ ਪਾ ਦਵੋ। ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ। ਹੁਣ ਇਸ ਨੂੰ ਕੁਝ ਸਮੇਂ ਲਈ ਠੰਡਾ ਕਰ ਲਵੋ। ਹੁਣ ਇਹ ਵਰਤਣ ਲਈ ਤਿਆਰ ਹੈ।

ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਘਰੇਲੂ ਨੁਸਖੇ ਨੂੰ ਜੋੜਾਂ ਦੇ ਦਰਦ ਉੱਤੇ ਲਗਾ ਕੇ ਚੰਗੀ ਤਰ੍ਹਾਂ ਮਾਲਸ਼ ਕਰੋ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।