Home / ਘਰੇਲੂ ਨੁਸ਼ਖੇ / ਪੁਰਾਣੇ ਤੋਂ ਪੁਰਾਣੇ ਜੋੜਾਂ ਦਾ ਦਰਦ,ਗੱਠੀਆ,ਸਰਵਾਈਕਲ ,ਡਿਸਕ ਪ੍ਰੋਬਲਮ,ਗੋਡਿਆਂ ਦੇ ਦਰਦ ਦਾ ਪੱਕਾ ਇਲਾਜ ਹੈ ਏਹ ਤੇਲ

ਪੁਰਾਣੇ ਤੋਂ ਪੁਰਾਣੇ ਜੋੜਾਂ ਦਾ ਦਰਦ,ਗੱਠੀਆ,ਸਰਵਾਈਕਲ ,ਡਿਸਕ ਪ੍ਰੋਬਲਮ,ਗੋਡਿਆਂ ਦੇ ਦਰਦ ਦਾ ਪੱਕਾ ਇਲਾਜ ਹੈ ਏਹ ਤੇਲ

ਜੋੜਾਂ ਦਾ ਦਰਦ, ਗਠੀਆ, ਗੋਡਿਆਂ ਦਾ ਦਰਦ ਜਾਂ ਮੌਚ ਤੁਹਾਡੀਆਂ ਸਮੱਸਿਆਵਾਂ ਬਹੁਤ ਆਮ ਹੋ ਚੁੱਕੀਆਂ ਹਨ। ਬਹੁਤ ਛੋਟੀ ਉਮਰ ਦੇ ਲੋਕਾਂ ਨੂੰ ਵੀ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਇਕ ਘਰੇਲੂ ਤੇਲ ਤਿਆਰ ਕਰੋ।ਜਿਸ ਦੀ ਵਰਤੋਂ ਕਰਨ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ।

ਅਕਸਰ ਦੇਖਿਆ ਜਾਂਦਾ ਹੈ ਕਿ ਸਰਦੀਆਂ ਦੇ ਮੌਸਮ ਵਿਚ ਬਜ਼ੁਰਗਾਂ ਨੂੰ ਸਰਵਾਈਕਲ ਅਤੇ ਕਮਰ ਦਰਦ ਦੀ ਸਮੱਸਿਆ ਆਮ ਹੋ ਜਾਂਦੀ ਹੈ‌। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਦੇ ਲਈ ਘਰ ਵਿੱਚ ਆਯੁਰਵੈਦਿਕ ਤੇਲ ਬਣਾਉਣਾ ਚਾਹੀਦਾ ਹੈ। ਇਸ ਨੂੰ ਬਣਾਉਣ ਦੀ ਵਿਧੀ ਬਹੁਤ ਹੀ ਆਸਾਨ ਹੈ।ਇਸ ਨੂੰ ਬਨਾਉਣ ਲਈ ਸਮੱਗਰੀ ਵਿੱਚ ਤਿਲਾਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਜਾਂ ਸਰੋਂ ਦਾ ਤੇਲ ਚਾਹੀਦਾ ਹੈ।

200 ਗ੍ਰਾਮ ਤਿਲਾਂ ਦਾ ਤੇਲ ਲੈ ਲਵੋ। ਇਸ ਤੋਂ ਬਾਅਦ 20 ਗ੍ਰਾਮ ਆਰਿਂਡ ਦੇ ਬੀਜ਼ ਲਵੋ। 10 ਗ੍ਰਾਮ ਮੇਥਰੇ ਦੇ ਬੀਜ਼ ਲਵੋ। 10 ਗ੍ਰਾਮ ਨੀਲ ਗਿਰੀ ਪਾਊਡਰ ਲਵੋ। ਨੀਲ ਗਿਰੀ ਪਾਊਡਰ ਬਣਾਉਣ ਦੇ ਲਈ ਸਫੈਦੇ ਦੇ ਪੱਤਿਆਂ ਨੂੰ ਕੁੱਟ ਲਵੋ। 5 ਗ੍ਰਾਮ ਅਜਵਾਇਣ ਲਵੋ।ਇਸ ਤੋਂ ਬਾਅਦ 10 ਤੁਰੀਆਂ ਲਸਣ ਦੀਆਂ ਲਵੋ। 5 ਗ੍ਰਾਮ ਕਪੂਰ ਲਵੋ।ਸਭ ਤੋਂ ਪਹਿਲਾਂ ਇਕ ਬਰਤਨ ਦੇ ਵਿਚ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ।

ਹੁਣ ਇਸ ਦੇ ਵਿਚ ਕੱਟਿਆ ਹੋਇਆ ਲਸਨ ਪਾਉ। ਇਸ ਤੋਂ ਬਾਅਦ ‌ਆਰਿਂਡ ਦੇ ਬੀਜਾਂ ਦਾ ਪਾਊਡਰ ਇਸ ਵਿੱਚ ਪਾਓ। ਹੁਣ ਮੇਥਰੇ ਦਾ ਪਾਊਡਰ ਅਤੇ ਨੀਲ ਗਿਰੀ ਪਾਊਡਰ ਪਾਓ। ਬਾਅਦ ਵਿੱਚ ਅਜਵਾਇਣ ਮਿਲਾਓ। ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਹਿਲਾਓ।ਅਤੇ ਕੁਝ ਸਮੇਂ ਤੱਕ ਇਸ ਨੂੰ ਗਰਮ ਹੋਣ ਲਈ ਛੱਡ ਦਵੋ। ਇਕ ਗੱਲ ਦੀ ਧਿਆਨ ਰੱਖਣਾ ਹੈ ਕਿ ਗਰਮ ਹੋਣ ਲਈ ਛੱਡਣ ਸਮੇਂ ਅੱਗ ਘੱਟ ਹੋਣੀ ਚਾਹੀਦੀ ਹੈ।

ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਇਸ ਨੂੰ ਅੱਗ ਤੋਂ ਨੀਚੇ ਉਤਾਰ ਲਵੋ। ਅਤੇ ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਵੇ। ਉਸ ਸਮੇਂ ਕਪੂਰ ਪਾਉ। ਕਪੂਰ ਨੂੰ ਮਿਲਾਉਣ ਲਈ ਚੰਗੀ ਤਰ੍ਹਾਂ ਹਿਲਾਓ।ਮਿਲਾਉਣ ਤੋਂ ਬਾਅਦ ਇਕ ਕੱਪੜੇ ਦੇ ਰਾਹੀਂ ਇਸ ਨੂੰ ਛਾਣ ਲਵੋ। ਹੁਣ ਛਾਣਿਆ ਹੋਇਆ ਤੇ ਆਯੁਰਵੈਦਿਕ ਤੇਲ ਤਿਆਰ ਹੋ ਗਿਆ ਹੈ। ਇਹ ਤੇਲ ਬਹੁਤ ਗੁਣਕਾਰੀ ਹੈ‌। ਇਸ ਦੀ ਵਰਤੋਂ ਕਰਨ ਨਾਲ ਜੋੜਾਂ ਦਾ ਦਰਦ ਅਸਾਨੀ ਨਾਲ ਦੂਰ ਹੋ ਜਾਵੇਗਾ।

ਅਸੀਂ ਚਾਹੁੰਦੇ ਹਾਂ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜਾਵੇ ਜੋ ਤੁਸੀਂ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਵੋ ।ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ।