Home / ਤਾਜਾ ਜਾਣਕਾਰੀ / ਪੈ ਗਿਆ ਪੰਗਾ ਸੌਖਾ ਨਹੀਂ ਕੈਨੇਡਾ ਦਾ ਰਾਹ – ਦੇਖੋ ਤਾਜਾ ਵੱਡੀ ਖਬਰ
<

ਪੈ ਗਿਆ ਪੰਗਾ ਸੌਖਾ ਨਹੀਂ ਕੈਨੇਡਾ ਦਾ ਰਾਹ – ਦੇਖੋ ਤਾਜਾ ਵੱਡੀ ਖਬਰ

ਦੇਖੋ ਤਾਜਾ ਵੱਡੀ ਖਬਰ

ਸੌਖਾ ਨਹੀਂ ਕੈਨੇਡਾ ਦਾ ਰਾਹ, ਵੀਜ਼ਾ ਤੋਂ ਇਨਕਾਰ ਦੀ ਦਰ ‘ਚ ਹੋ ਰਿਹੈ ਵਾਧਾ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਟੋਰਾਂਟੋ : ਵਿਦੇਸ਼ ਜਾਣ ਦੇ ਚਾਹਵਾਨ ਲੋਕ ਕੈਨੇਡਾ ਜਾਣ ਨੂੰ ਤਰਜੀਹ ਦਿੰਦੇ ਹਨ। ਇਕ ਜਾਣਕਾਰੀ ਮੁਤਾਬਕ ਕੈਨੇਡੀਅਨ ਰਾਜਦੂਤ ਘਰਾਂ ਤੋਂ ਵੀਜ਼ਾ ਹਾਂ ਹੋਣ ਦੀ ਦਰ ਵਿਚ ਲਗਾਤਾਰ ਕਮੀ ਆਈ ਹੈ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਅਫਰੀਕਾ ਮਹਾਂਦੀਪ ਵਿਚ ਬੀਤੇ 4 ਸਾਲਾਂ ਦੌਰਾਨ ਸਭ ਤੋਂ ਵੱਧ ਵੀਜ਼ਾ ਇਨਕਾਰ (reject) ਕੀਤੇ ਗਏ ਜਦਕਿ ਯੂਰਪੀ ਦੇਸ਼ਾਂ ਤੋਂ ਵੀਜ਼ਾਂ ਦੀ ਦਰ ਵਿਚ ਲੱਗਭਗ 4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸਟੱਡੀ ਤੇ ਵਰਕ ਵੀਜ਼ਾ, ਸੈਰ ਅਤੇ ਬਿਜ਼ਨੈੱਸ ਦੇ ਵੀਜ਼ਾ ਤੋਂ ਵੱਖਰੀ ਸ਼੍ਰੇਣੀ ਹੈ। ਸੈਰ ਦੇ ਵੀਜ਼ਾ ਦੀ ਗਿਣਤੀ ਦਰ ਆਮ ਨਾਲੋਂ ਵਧੀ ਹੈ। ਅਫਰੀਕੀ ਦੇਸ਼ਾਂ ਵਿਚ 2015 ਅਤੇ 2018 ਦਰਮਿਆਨ ਕੈਨੇਡਾ ਦੀ ਸੈਰ ਵਾਲੇ ਵੀਜ਼ਾ ਤੋਂ ਇਨਕਾਰ ਦੀ ਦਰ ਵਿਚ 18 ਫੀਸਦੀ ਵਾਧਾ ਹੋਇਆ ਹੈ।

ਸਿਰਫ ਏਸ਼ੀਆ ਦੇ ਦੇਸ਼ਾਂ ਵਿਚ ਇਹੀ ਦਰ ਸਵਾ 7 ਫੀਸਦੀ, ਮੱਧ-ਪੂਰਬ ਵਿਚ ਇਹ ਦਰ ਸਵਾ 10 ਫੀਸਦੀ ਤੋਂ ਵੱਧ ਹੈ। ਵਿਸ਼ਵ ਭਰ ਵਿਚ ਕੈਨੇਡਾ ਦੇ ਵੀਜ਼ਾ ਤੋਂ ਨਾਂਹ ਕਰਨ ਦੀ ਦਰ 13.6 ਫੀਸਦੀ ਤੋਂ ਉੱਪਰ ਹੈ। ਇਸੇ ਸਮੇਂ ਦੌਰਾਨ ਯੂਰਪੀ ਦੇਸ਼ਾਂ ਤੋਂ ਕੈਨੇਡੀਅਨ ਵੀਜ਼ਾ ਦਿੱਤੇ ਜਾਣ ਦੀ ਦਰ ਵਿਚ ਲੱਗਭਗ ਸਾਢੇ 4 ਫੀਸਦੀ ਦਾ ਵਾਧਾ ਦਰਜ਼ ਕੀਤਾ ਗਿਆ।

ਜਾਣਕਾਰੀ ਮੁਤਾਬਕ ਬੀਤੇ 4 ਸਾਲਾਂ ਤੋਂ ਕੈਨੇਡਾ ਵੱਲ ਸਾਰੇ ਮਹਾਂਦੀਪਾਂ ਦੇ ਲੋਕਾਂ ਦਾ ਝੁਕਾਅ ਵਧਿਆ ਹੈ। ਵੱਡੀ ਗਿਣਤੀ ਵਿਚ ਲੋਕ ਕੈਨੇਡਾ ਜਾਣ ਲਈ ਅਪਲਾਈ ਕਰ ਰਹੇ ਹਨ ਜਿਸ ਕਰਕੇ ਪਹਿਲਾਂ ਜਿੰਨੇ ਵੀਜ਼ਾ ਦੇਣ ਦੀ ਦਰ ਨਾਲ ਵੀ ਵੀਜ਼ਾ ਧਾਰਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ।

ਕੈਨੇਡੀਅਨ ਹਵਾਈ ਅੱਡਿਆਂ ਵਿਚ ਭੀੜ ਨੂੰ ਦੇਖ ਕੇ ਲੱਗਦਾ ਹੈ ਕਿ ਕੈਨੇਡਾ ਦਾ ਵੀਜ਼ਾ ਬਹੁਤ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਖੋਜੀਆਂ ਤੇ ਬੁੱਧੀਜੀਵੀਆਂ ਨੂੰ ਵੀਜ਼ਾ ਦੇਣ ਦੀ ਦਰ ਵੀ ਘੱਟ ਹੋ ਰਹੀ ਹੈ ਕਿਉਂਕਿ ਬੀਤੇ ਸਮੇਂ ਦੌਰਾਨ ਕੈਨੇਡਾ ਵਿਚ ਕੀਤੀਆਂ ਜਾਂਧੀਆਂ ਕਾਨਫਰੰਸਾਂ ਵਿਚ ਹਿੱਸਾ ਲੈਣ ਦੇ ਦਿਖਾਵੇ ਨਾਲ ਕੈਨੇਡਾ ਦੇ ਵੀਜ਼ਾ ਦੀ ਦੁਰਵਰਤੋਂ ਵਧੀ ਹੈ।

ਕੁਝ ਮਾਮਲਿਆਂ ਵਿਚ ਤਾਂ ਕਾਨਫਰੰਸਾਂ ਵਿਚ ਜਾਣ ਵਾਲੇ ਵੀਜ਼ਾ ਤੋਂ ਇਨਕਾਰ ਦਰ 50 ਫੀਸਦੀ ਤੱਕ ਪੁੱਜ ਚੁੱਕੀ ਹੈ। ਕਈ ਬੁੱਧੀਜੀਵੀਆਂ ਨੂੰ ਵਾਰ-ਵਾਰ ਨਾਂਹ ਹੋ ਰਹੀ ਹੈ। ਪਹਿਲੀ ਵਾਰ ਵਿਦੇਸ਼ ਜਾਣ ਵਾਲੇ, ਬੇਰੁਜ਼ਗਾਰ ਤੇ ਪੈਸ ਦੀ ਕਮੀ ਵਾਲੇ ਬਿਨੈਕਾਰਾਂ ਨੂੰ ਕੈਨੇਡਾ ਦੀ ਸੈਰ ਦਾ ਵੀਜ਼ਾ ਇਨਕਾਰ ਹੋਣਾ ਲੱਗਭਗ ਤੈਅ ਹੁੰਦਾ ਹੈ।