Home / ਤਾਜਾ ਜਾਣਕਾਰੀ / ਪੰਜਾਬ ਚ ਅੱਜ ਕੋਰੋਨਾ ਨਾਲ ਹੋਈਆਂ 61 ਮੌਤਾਂ ਅਤੇ ਆਏ ਏਨੇ ਪੌਜੇਟਿਵ

ਪੰਜਾਬ ਚ ਅੱਜ ਕੋਰੋਨਾ ਨਾਲ ਹੋਈਆਂ 61 ਮੌਤਾਂ ਅਤੇ ਆਏ ਏਨੇ ਪੌਜੇਟਿਵ

ਆਈ ਤਾਜਾ ਵੱਡੀ ਖਬਰ

ਪੰਜਾਬ ਚ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹਰ ਰੋਜ ਵੱਡੀ ਗਿਣਤੀ ਦੇ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਵੀ ਇਸ ਵਾਇਰਸ ਨੂੰ ਰੋਕਣ ਲਈ ਕਈ ਤਰੀਕੇ ਆਪਣਾ ਰਹੀ ਹੈ ਅਤੇ ਕਈ ਤਰਾਂ ਦੇ ਐਲਾਨ ਰੋਜ਼ਾਨਾ ਹੀ ਕੀਤੇ ਜਾ ਰਹੇ ਹਨ। ਇਹਨਾਂ ਉਪਾਵਾਂ ਦਾ ਕਰਕੇ ਅਗੇ ਨਾਲੋਂ ਤਾਂ ਥੋੜੇ ਮਰੀਜ ਘਟ ਆਉਣੇ ਸ਼ੁਰੂ ਹੋ ਗਏ ਹਨ। ਅੱਜ ਵੀ ਪਿਛਲੇ ਦਿਨਾਂ ਨਾਲੋਂ ਕਾਫੀ ਕੇਸ ਘਟ ਦਰਜ ਕੀਤੇ ਗਏ ਹਨ।

ਪੰਜਾਬ ‘ਚ ਅੱਜ 1106 ਨਵੇਂ ਕੇਸ ਰਿਪੋਰਟ ਹੋਏ ਹਨ। ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ‘ਚ ਹੁਣ ਤੱਕ 117319 ਲੋਕ ਪਾਜ਼ੀਟਿਵ ਕੇਸ ਪਾਏ ਗਏ ਹਨ, ਜਿੰਨਾ ਵਿੱਚੋਂ 99468 ਠੀਕ ਹੋ ਚੁੱਕੇ, ਬਾਕੀ 14289 ਇਲਾਜ਼ ਦੇ ਅਧੀਨ ਹਨ। ਅੱਜ 1840 ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤੇ ਹਨ।

ਅੱਜ ਸਭ ਤੋਂ ਵੱਧ ਕੋਰੋਨਾ ਦੇ ਕੇਸ ਮਾਮਲੇ ਲੁਧਿਆਣਾ ਤੋਂ 130, ਮੋਹਾਲੀ ਤੋਂ 126, ਬਠਿੰਡਾ 113, ਅੰਮ੍ਰਿਤਸਰ 100,ਹੁਸ਼ਿਆਰਪੁਰ ਤੋਂ 83 ਤੇ ਜਲੰਧਰ ਤੋਂ 76 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ। ਅੱਜ ਪੰਜਾਬ ਦੇ ਵਿਚ ਰਿਪੋਰਟ ਹੋਈਆਂ 61 ਮੌਤਾਂ ‘ਚ 14 ਅੰਮ੍ਰਿਤਸਰ, 10 ਲੁਧਿਆਣਾ, 5 ਜਲੰਧਰ , 2 ਨਵਾਂ ਸ਼ਹਿਰ, 1 ਫਤਿਹਗੜ੍ਹ ਸਾਹਿਬ, 2 ਗੁਰਦਾਸਪੁਰ, 5 ਕਪੂਰਥਲਾ, 1 ਫਰੀਦਕੋਟ, 3 ਫਾਜ਼ਿਲਕਾ, 2 ਫਿਰੋਜ਼ਪੁਰ, 3 ਹੁਸ਼ਿਆਰਪੁਰ, 2 ਬਠਿੰਡਾ, 5 ਪਟਿਆਲਾ, 1 ਮੋਗਾ, 2 ਸੰਗਰੂਰ, 1 ਰੋਪੜ, 2 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 64 ਲੱਖ, 76 ਹਜ਼ਾਰ, 953 ਲੋਕ ਕੋਰੋਨਾ ਵਾਇਰਸ ਦੇ ਪੌਜੇਟਿਵ ਹੋਏ ਹਨ, ਜਿੰਨਾ ਵਿੱਚੋਂ 54 ਲੱਖ , 27 ਹਜ਼ਾਰ, 706 ਮਰੀਜ਼ ਇਸ ਤੋਂ ਠੀਕ ਹੋ ਚੁੱਕੇ ਹਨ ਪਰ ਇਸ ਵਾਇਰਸ ਦੇ ਨਾਲ 1 ਲੱਖ 903 ਲੋਕਾਂ ਦੀ ਜਾਨ ਜਾ ਚੁੱਕੀ ਹੈ।