Home / ਤਾਜਾ ਜਾਣਕਾਰੀ / ਪੰਜਾਬ ਚ ਅੱਧੀ ਰਾਤ ਨੂੰ ਪੁਟੀ ਮਰੇ ਹੋਏ ਮੁੰਡੇ ਦੀ ਕਬਰ -ਕੋਲੋਂ ਮਿਲੀ ਅਜਿਹੀ ਚੀਜ ਕੇ ਸਾਰੇ ਪਿੰਡ ਦੇ ਉਡੇ ਹੋਸ਼

ਪੰਜਾਬ ਚ ਅੱਧੀ ਰਾਤ ਨੂੰ ਪੁਟੀ ਮਰੇ ਹੋਏ ਮੁੰਡੇ ਦੀ ਕਬਰ -ਕੋਲੋਂ ਮਿਲੀ ਅਜਿਹੀ ਚੀਜ ਕੇ ਸਾਰੇ ਪਿੰਡ ਦੇ ਉਡੇ ਹੋਸ਼

ਪੰਜਾਬ ਚ ਵੀ ਅਜੀਬੋਗਰੀਬ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ ਜੋ ਕੋਈ ਸੋਚ ਵੀ ਨਹੀਂ ਸਕਦਾ ਅਜਿਹੀ ਹੀ ਇਕ ਤਾਜਾ ਖਬਰ ਬਟਾਲੇ ਲਗੇ ਤੋਂ ਆ ਰਹੀ ਹੈ ਜਿਸ ਨੂੰ ਦੇਖ-ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਬਟਾਲਾ : ਕਾਦੀਆਂ ਦੇ ਪਿੰਡ ਡੱਲਾ ਵਿਖੇ 2 ਮਹੀਨੇ ਪਹਿਲਾਂ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਕਬਰਸਥਾਨ ਵਿਚ ਜਾ ਕੇ ਕੁਝ ਲੋਕਾਂ ਵੱਲੋਂ ਉਕਤ ਨੌਜਵਾਨ ਦੀ ਕਬਰ ਪੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਅਜੇ ਦੇ ਪਿਤਾ ਜਸਪਾਲ ਵਾਸੀ ਡੱਲਾ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਕਿਸੇ ਬੀਮਾਰੀ ਕਰਕੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਸਰੀਰ ਨੂੰ ਪਿੰਡ ਦੇ ਕਬਰਸਥਾਨ ਵਿਚ ਦਫਨਾ ਦਿੱਤਾ ਗਿਆ ਸੀ।

ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਪੁੱਤਰ ਦੀ ਕਬਰ ਨੂੰ ਪੁੱਟਿਆ ਗਿਆ ਹੈ, ਜਿਸ ਦੀ ਸੂਚਨਾ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਤੜਕਸਾਰ ਦਿੱਤੀ। ਇਸ ਸਬੰਧੀ ਉਨ੍ਹਾਂ ਕਾਦੀਆਂ ਦੀ ਪੁਲਸ ਨੂੰ ਸੂਚਿਤ ਵੀ ਕਰ ਦਿੱਤਾ ਹੈ। ਜਸਪਾਲ ਨੇ ਪ੍ਰਸ਼ਾਸਨ ਤੋਂ ਕਬਰ ਪੁੱਟਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਧਰ ਸੂਚਨਾ ਮਿਲਣ ‘ਤੇ ਪੁਲਸ ਪਾਰਟੀ ਸਮੇਤ ਪੁੱਜੇ

ਥਾਣਾ ਕਾਦੀਆਂ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਅਤੇ ਓਹਨਾ ਨੇ ਦੇਖਿਆ ਕੇ ਕਬਰ ਦੇ ਨਾਲ ਹੀ ਇਕ ਖੂ ਨ ਲਗਾ ਹੋਇਆ ਵੱਡਾ ਲਿਫ਼ਾਫ਼ਾ ਮਿਲਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਅਗੇ ਓਹਨਾ ਨੇ ਕਿਹਾ ਕਿ ਉਨ੍ਹਾਂ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰ ਲਏ ਹਨ। ਐੱਸ. ਡੀ. ਐੱਮ. ਬਟਾਲਾ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਰਿਪੋਰਟ ਵਿਚ ਦੇਖੋ