Home / ਤਾਜਾ ਜਾਣਕਾਰੀ / ਪੰਜਾਬ ਚ ਆਖਰ ਸਕੂਲਾਂ ਦੇ ਨਵੇਂ ਸ਼ੈਸ਼ਨ ਬਾਰੇ ਹੋ ਗਿਆ ਇਹ ਐਲਾਨ , ਬੱਚਿਆਂ ਚ ਛਾਈ ਖੁਸ਼ੀ ਦੀ ਲਹਿਰ

ਪੰਜਾਬ ਚ ਆਖਰ ਸਕੂਲਾਂ ਦੇ ਨਵੇਂ ਸ਼ੈਸ਼ਨ ਬਾਰੇ ਹੋ ਗਿਆ ਇਹ ਐਲਾਨ , ਬੱਚਿਆਂ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਮੌਜੂਦਾ ਸਮੇਂ ਦੇ ਵਿਚ ਪੂਰੇ ਵਿਸ਼ਵ ਦੇ ਉੱਪਰ ਇੱਕ ਅਜਿਹੀ ਬਿਮਾਰੀ ਆਪਣੀਆਂ ਜੜ੍ਹਾਂ ਫੈਲਾਅ ਚੁੱਕੀ ਹੈ ਜਿਸ ਦੇ ਕਾਰਨ ਰੋਜ਼ਾਨਾ ਹੀ ਵੱਡੀ ਤਾਦਾਦ ਦੇ ਵਿੱਚ ਇਸ ਬਿਮਾਰੀ ਨਾਲ ਸੰਕ੍ਰਮਿਤ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਅਜਿਹਾ ਲੱਗਦਾ ਹੈ ਕਿ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਦੇ ਲਈ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹ ਉਨੀਂਆ ਹੀ ਥੋੜੀਆਂ ਪੈ ਰਹੀਆਂ ਹਨ। ਸੰਸਾਰ ਵਿਚ ਫ਼ੈਲੀ ਹੋਈ ਇਸ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਕਾਰਨ ਲਗਭਗ ਹਰ ਤਰ੍ਹਾਂ

ਦਾ ਕੰਮਕਾਜ ਬੁਰੀ ਤਰਾਂ ਪ੍ਰਭਾਵਿਤ ਹੋਇਆ ਜਿੱਥੇ ਲੋਕਾਂ ਦਾ ਰੁਜ਼ਗਾਰ ਖੁੱਸ ਰਿਹਾ ਹੈ ਉੱਥੇ ਹੀ ਇਸ ਦਾ ਬੁਰਾ ਪ੍ਰਭਾਵ ਬੱਚਿਆਂ ਦੀ ਪੜ੍ਹਾਈ ਉਪਰ ਵੀ ਪੈ ਰਿਹਾ ਹੈ। ਪੰਜਾਬ ਸੂਬੇ ਅੰਦਰ ਇੱਕ ਵਾਰ ਮੁੜ ਤੋਂ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਕੂਲਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਬੋਰਡ ਦੀਆਂ ਕਲਾਸਾਂ ਸਬੰਧੀ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੀ ਮਿਤੀ ਨੂੰ ਇਕ ਮਹੀਨਾ ਅੱਗੇ ਕਰ ਦਿੱਤਾ ਗਿਆ ਸੀ। ਪਰ ਹੁਣ ਸਿੱਖਿਆ ਵਿਭਾਗ ਵੱਲੋਂ ਇਕ

ਨਵਾਂ ਫੈਸਲਾ ਲਿਆ ਗਿਆ ਹੈ ਜਿਸਦੇ ਤਹਿਤ ਸਕੂਲਾਂ ਵਿੱਚ ਨਵਾਂ ਵਿੱਦਿਅਕ ਸੈਸ਼ਨ ਪਹਿਲਾਂ ਦੀ ਤਰਾਂ ਹੀ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ। ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕਾਂ ਅਤੇ ਮਾਪਿਆਂ ਦੀ ਮੰਗ ਅਤੇ ਸੁਝਾਵਾਂ ਨੂੰ ਦੇਖਦੇ ਹੋਏ ਫੈਸਲਾ ਲਿਆ ਹੈ ਜਿਸ ਤਹਿਤ ਆਖਿਆ ਗਿਆ ਹੈ ਕਿ ਗੈਰ ਬੋਰਡ ਦੀਆਂ ਜਮਾਤਾਂ ਦੇ ਨਤੀਜੇ ਸਕੂਲ ਮੁਖੀ ਤਿਆਰ ਕਰਕੇ ਇਸ ਦਾ ਐਲਾਨ ਆਪਣੀ ਸਹੂਲਤ ਮੁਤਾਬਕ 30 ਜਾਂ 31 ਮਾਰਚ ਨੂੰ ਕਰ ਸਕਦੇ ਹਨ। ਇਹ ਨਤੀਜੇ ਪ੍ਰੀ ਬੋਰਡ ਪ੍ਰੀਖਿਆਵਾਂ ਅਤੇ ਪੰਜਾਬ ਅਚੀਵਮੈਂਟ

ਸਰਵੇ ਦੇ ਆਧਾਰ ਉੱਤੇ ਐਲਾਨੇ ਜਾਣਗੇ। ਜਿਸ ਤੋਂ ਬਾਅਦ 1 ਅਪ੍ਰੈਲ ਨੂੰ ਨਵੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਨਵੇਂ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਪਾਠ-ਪੁਸਤਕਾਂ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ ਜਿਸ ਸਬੰਧੀ ਸਕੂਲ ਵੱਲੋਂ ਬੁੱਕ ਬੈਂਕ ਵੀ ਸਥਾਪਿਤ ਕੀਤੇ ਗਏ ਹਨ ਤਾਂ ਜੋ ਜੇਕਰ ਕਿਸੇ ਵਿਦਿਆਰਥੀ ਲਈ ਸਮੇਂ ‘ਤੇ ਕਿਤਾਬ ਨਹੀਂ ਪੁੱਜਦੀ ਤਾਂ ਬੁੱਕ ਬੈਂਕ ਵਿੱਚੋਂ ਉਸ ਨੂੰ ਕਿਤਾਬ ਦਿੱਤੀ ਜਾ ਸਕੇ।