Home / ਤਾਜਾ ਜਾਣਕਾਰੀ / ਪੰਜਾਬ ਚ ਇਕੋ ਪਰਿਵਾਰ ਨਾਲ ਵਾਪਰਿਆ ਕਹਿਰ ਹੋਈਆਂ ਮੌਤਾਂ

ਪੰਜਾਬ ਚ ਇਕੋ ਪਰਿਵਾਰ ਨਾਲ ਵਾਪਰਿਆ ਕਹਿਰ ਹੋਈਆਂ ਮੌਤਾਂ

ਇਕੋ ਪਰਿਵਾਰ ਨਾਲ ਵਾਪਰਿਆ ਕਹਿਰ

ਅੰਮ੍ਰਿਤਸਰ : ਪੰਜਾਬ ‘ਚ ਆਏ ਦਿਨ ਹਾਦ ਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ- ਬਟਾਲਾ ਰੋਡ ‘ਤੇ ਸਥਿਤ ਪਿੰਡ ਜੇਠੂਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਕਾਰ ਦੇ ਐਕਟਿਵਾ ਨਾਲ ਲ ਗਣ ਕਾਰਨ 2 ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਦਵਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਆਪਣੇ ਜੇਠ ਦੀ ਲੜਕੀ ਮਨਪ੍ਰੀਤ ਕੌਰ ਵਾਸੀ ਮੈਹਣੀਆ ਕੁਹਾਰਾ ਨਾਲ ਵੇਰਕੇ ਤੋਂ ਦਵਾਈ ਲੈ ਕੇ ਆਪਣੇ ਪਿੰਡ ਵਾਪਸ ਆ ਰਹੀਆਂ ਸਨ। ਜਦੋਂ ਉਹ ਅੱਡਾ ਜੇਠੂਵਾਲ ਵਿਖੇ ਆਪਣੇ ਪਿੰਡ ਨੂੰ ਮੁੜ ਲੱਗੀਆਂ ਤਾਂ ਅੰਮਿ੍ਤਸਰ ਤੋਂ ਬਟਾਲਾ ਜਾ ਰਹੀ ਤੇਜ਼ ਰਫ਼ਤਾਰ ਮਰੂਤੀ ਸਵਿਫ਼ਟ ਕਾਰ ਨਾਲ ਲਗ ਗਈ।

ਇਸ ‘ਚ ਐਕਟਿਵਾ ਸਵਾਰ ਦਵਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਉਸ ਦੀ ਭਤੀਜੀ ਮਨਪ੍ਰੀਤ ਕੌਰ ਦੀ ਹਸਪਤਾਲ ਜਾਂਦਿਆ ਰਸਤੇ ਵਿੱਚ ਹੀ ਉਸ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਕਾਰ ਚਾਲਕ ਆਪਣੀ ਕਾਰ ਮੌਕੇ ‘ਤੇ ਛੱਡ ਕੇ ਖਿਸਕ ਗਿਆ ਹੈ।

ਇਸ ਦੀ ਸੂਚਨਾ ਮਿਲਦਿਆਂ ਹੀ ਥਾਣਾ ਹੇਅਰ ਕੰਬੋਅ ਅਧੀਨ ਪੈਂਦੀ ਪੁਲਿਸ ਚੌਾਕੀ ਸੋਹੀਆ ਖੁਰਦ ਦੇ ਇੰਚਾਰਜ ਮੌਕੇ ‘ਤੇ ਪੁੱਜੇ। ਕਾਰ ਚਾਲਕ ਦੀ ਪਛਾਣ ਬੱਬਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਜੀਠਾ ਵਜੋਂ ਹੋਈ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |