Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਭੂਤ ਪਿੱਛੇ ਚਲੀਆਂ ਡਾਂਗਾਂ, ਅਨੋਖੀ ਘਟਨਾ – ਮਚਿਆ ਹੜਕੰਪ

ਪੰਜਾਬ ਚ ਇਥੇ ਭੂਤ ਪਿੱਛੇ ਚਲੀਆਂ ਡਾਂਗਾਂ, ਅਨੋਖੀ ਘਟਨਾ – ਮਚਿਆ ਹੜਕੰਪ

ਆਈ ਤਾਜ਼ਾ ਵੱਡੀ ਖਬਰ

ਬੇਸ਼ੱਕ ਦੇਸ਼ ਤਰੱਕੀ ਦੀ ਰਾਹ ਤੇ ਤੁਰ ਰਿਹਾ ਹੈ । ਚੰਦਰਮਾਂ ਤੇ ਜਾ ਕੇ ਵਿਗਿਆਨਿਕਾਂ ਦੇ ਵੱਲੋਂ ਕਈ ਖੋਜਾਂ ਕੀਤੀਆਂ ਜਾ ਚੁੱਕੀਆਂ ਨੇ । ਪਰ ਦੂਜੇ ਪਾਸੇ ਸਮਾਜ ਦੇ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਸ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਸਮਾਜ ਦਾ ਵਿਕਾਸ ਤਾਂ ਕੀ ਹੋਣਾ ਸਗੋਂ ਸਮਾਜ ਹੋਰ ਪਿਛੜ ਰਿਹਾ ਹੈ । ਕੁਝ ਅਜਿਹੇ ਅੰਧ ਵਿਸ਼ਵਾਸ ਦੇ ਨਾਲ ਸਬੰਧਤ ਕਿੱਸੇ ਸਾਹਮਣੇ ਆਉਂਦੇ ਨੇ ਜਿਸ ਨੂੰ ਵੇਖ ਕੇ ਯਕੀਨ ਹੀ ਨਹੀਂ ਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਅੱਜ ਵੀ ਕੁਝ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਨੇ । ਬੇਸ਼ੱਕ ਇਕ ਪਾਸੇ ਲੋਕ ਖੁਦ ਨੂੰ ਮਾਡਰਨ ਆਖਦੇ ਨੇ , ਪਰ ਦੂਜੇ ਪਾਸੇ ਉਨ੍ਹਾਂ ਦਾ ਅੰਧਵਿਸ਼ਵਾਸ ਵੇਖ ਕੇ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਹੈ ।

ਅਜਿਹਾ ਹੀ ਇਕ ਅੰਧ ਵਿਸ਼ਵਾਸ ਦੇ ਨਾਲ ਸਬੰਧਤ ਮਾਮਲਾ ਸਾਹਮਣੇ ਆਇਆ ਹੈ ਅਮਰਗੜ੍ਹ ਤੋਂ । ਜਿੱਥੇ ਕਿ ਇੱਕ ਭੂਤ ਦੀ ਕਸਰ ਕਾਰਨ ਦੋ ਧਿਰ ਆਪਸ ਦੇ ਵਿੱਚ ਬੁਰੀ ਤਰ੍ਹਾਂ ਨੇ ਨਾਲ ਭਿੜ ਗਏ ਅਤੇ ਬੁਰੀ ਤਰ੍ਹਾਂ ਉਨ੍ਹਾਂ ਦੇ ਵਿੱਚ ਲੜਾਈ ਝਗੜਾ ਹੋਇਆ ।ਜਿਸ ਦੇ ਚਲਦੇ ਕਈ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ । ਜੋ ਧਿਰ ਆਪਸ ਦੇ ਵਿੱਚ ਬੁਰੀ ਤਰ੍ਹਾਂ ਭਿੜੇ ਨੇ ਉਹ ਇੱਕ ਦੂਜੇ ਦੇ ਗੁਆਂਢੀ ਹਨ । ਲੜਾਈ ਝਗੜੇ ਦਾ ਮਾਮਲਾ ਏਨਾ ਜ਼ਿਆਦਾ ਵਧ ਗਿਆ ਕਿ ਇਹ ਮਾਮਲਾ ਪੁਲੀਸ ਦੇ ਕੋਲ ਪਹੁੰਚ ਗਿਆ ।

ਉਥੇ ਹੀ ਪੁਲੀਸ ਨੂੰ ਦਿੱਤੇ ਬਿਆਨਾਂ ਦੇ ਅਨੁਸਾਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੋ ਸਾਲ ਪਹਿਲਾਂ ਇਕ ਨੌੰ ਸਾਲਾਂ ਦੀ ਬੱਚੀ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਗੁਆਂਢੀ ਦੇ ਵੱਲੋਂ ਦੋਸ਼ ਲਾਇਆ ਗਿਆ ਕਿ ਉਨ੍ਹਾਂ ਦੀ ਪਤਨੀ ਅਕਸਰ ਹੀ ਬਿਮਾਰ ਰਹਿੰਦੀ ਹੈ ਜਿਸ ਨੂੰ ਸਾਡੀ ਮਰੀ ਹੋਈ ਧੀ ਭੂਤ ਬਣ ਕੇ ਤੰਗ ਕਰਦੀ ਹੈ ਜਿਸ ਕਾਰਨ ਉਹ ਕਈ ਹੋਰ ਵਿਅਕਤੀਆਂ ਨੂੰ ਲੈ ਕੇ ਸਾਡੇ ਘਰ ਪਹੁੰਚ ਗਿਆ ਤੇ ਜਿਨ੍ਹਾਂ ਵੱਲੋਂ ਮਿਲ ਕੇ ਸਾਡੀ ਕੁੱਟਮਾਰ ਕੀਤੀ ਗਈ ।

ਉਥੇ ਹੀ ਹਸਪਤਾਲ ਵਿੱਚ ਦਾਖਲ ਦੂਜੀ ਧਿਰ ਨੇ ਦੱਸਿਆ ਕਿ ਸੰਦੀਪ ਸਿੰਘ ਦੇ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ । ਜਿਸ ਦੇ ਚਲਦੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹਨ । ਉੱਥੇ ਹੀ ਪੁਲੀਸ ਦੇ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲੀਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ।