Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਲੱਗੇ ਲਾਸ਼ਾਂ ਦੇ ਢੇਰ , ਛਾਇਆ ਸਾਰੇ ਪਾਸੇ ਸੋਗ – ਇਸ ਵੇਲੇ ਦੀ ਵੱਡੀ ਖਬਰ

ਪੰਜਾਬ ਚ ਇਥੇ ਲੱਗੇ ਲਾਸ਼ਾਂ ਦੇ ਢੇਰ , ਛਾਇਆ ਸਾਰੇ ਪਾਸੇ ਸੋਗ – ਇਸ ਵੇਲੇ ਦੀ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਬੀਤੇ ਦਿਨੀਂ ਪੰਜਾਬ ਸੂਬੇ ਦੇ ਅੰਦਰ ਬਹੁਤ ਸਾਰੀਆਂ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਕਾਰਨ ਪੰਜਾਬ ਦਾ ਮਾਹੌਲ ਗਮਗੀਨ ਹੋ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਘਟਨਾਵਾਂ ਦਾ ਸੰਬੰਧ ਆਵਾਜਾਈ ਦੇ ਨਾਲ ਹੈ। ਇਨ੍ਹਾਂ ਘਟਨਾਵਾਂ ਦਾ ਪੰਜਾਬ ਦੀ ਅਮਨ ਸ਼ਾਂਤੀ ਦੇ ਉਪਰ ਗਹਿਰਾ ਅਸਰ ਪੈ ਰਿਹਾ ਹੈ। ਇੱਕ ਦੇ ਬਾਅਦ ਇੱਕ ਆਵਾਜਾਈ ਦੀਆਂ ਹੋ ਰਹੀਆਂ ਇਹਨਾਂ ਦੁਰਘਟਨਾਵਾਂ ਵਿੱਚ ਹੁਣ ਤੱਕ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ।

ਅੱਜ ਤੜਕੇ ਸਵੇਰ ਵਾਪਰੇ ਇੱਕ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਮਾਹੌਲ ਨੂੰ ਗਮਗੀਨ ਕਰ ਦਿੱਤਾ ਹੈ। ਇਹ ਹਾਦਸਾ ਸੰਗਰੂਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕੋ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਹਾਦਸਾ ਤੜਕਸਾਰ 5 ਵਜੇ ਦੇ ਕਰੀਬ ਵਾਪਰਿਆ। ਇਸ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ 5 ਮੈਂਬਰ ਗੱਡੀ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਅਤੇ ਜਦੋਂ ਇਹ ਗੱਡੀ ਸੁਨਾਮ ਰੋਡ ‘ਤੇ ਜਾ ਰਹੀ ਸੀ ਤਾਂ ਅਚਾਨਕ ਇਸ ਦੀ ਟੱਕਰ ਤੇਲ ਦੇ ਟੈਂਕਰ ਨਾਲ ਹੋ ਗਈ।

ਇਸ ਹੋਈ ਭਿਆਨਕ ਟੱਕਰ ਵਿੱਚ ਗੱਡੀ ਨੂੰ ਅੱਗ ਲੱਗ ਗਈ। ਅਚਾਨਕ ਲੱਗੀ ਇਸ ਅੱਗ ਕਾਰਨ ਗੱਡੀ ਵਿੱਚ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਜਿਸ ਕਾਰਨ ਮੌਜੂਦ ਲੋਕਾਂ ਵਿੱਚੋਂ ਕੋਈ ਵੀ ਗੱਡੀ ਤੋਂ ਬਾਹਰ ਨਹੀਂ ਨਿਕਲਿਆ। ਗੱਡੀ ਵਿੱਚ ਲੱਗੀ ਅੱਗ ਨੇ ਇਨ੍ਹਾਂ ਸਾਰਿਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਸੰਗਰੂਰ ਵਿੱਚ ਵਾਪਰੇ ਇਸ ਦਰਦਨਾਕ ਹਾਦਸੇ ਨੇ ਸਾਰਿਆਂ ਲੋਕਾਂ ਦੇ ਰੋਂਗਟੇ ਖੜੇ ਕਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਇਹ ਪਰਿਵਾਰ ਇੱਕ ਵਿਆਹ ਦੀ ਰਿਸੈਪਸ਼ਨ ਪਾਰਟੀ ਤੋਂ ਵਾਪਸ ਆ ਰਿਹਾ ਸੀ। ਇਸ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲਗਾਇਆ ਜਾ ਸਕਿਆ। ਫਿਲਹਾਲ ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਦੀਵਾਲੀ ਵਾਲੀ ਰਾਤ ਹੁਸ਼ਿਆਰਪੁਰ ਵਿੱਚ ਵੀ ਇਹੋ ਜਿਹਾ ਹੀ ਇੱਕ ਹਾਦਸਾ ਵਾਪਰਿਆ ਸੀ। ਜਿਸ ਵਿੱਚ ਮਸ਼ਹੂਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਜੂਨੀਅਰ ਵਕੀਲ ਸਿਆ ਖੁੱਲਰ ਦੀ ਐਕਸੀਡੈਂਟ ਤੋਂ ਬਾਅਦ ਗੱਡੀ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ। ਅਤੇ ਹੁਣ ਸੰਗਰੂਰ ਵਿੱਚ ਵਾਪਰੇ ਇਸ ਦੁਖਾਂਤਕ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।