Home / ਤਾਜਾ ਜਾਣਕਾਰੀ / ਪੰਜਾਬ ਚ ਮੀਂਹ ਦੇ ਬਾਰੇ ਹੁਣੇ ਹੁਣੇ ਜਾਰੀ ਹੋਇਆ ਇਹ ਵੱਡਾ ਅਲਰਟ – ਤਾਜਾ ਵੱਡੀ ਖਬਰ

ਪੰਜਾਬ ਚ ਮੀਂਹ ਦੇ ਬਾਰੇ ਹੁਣੇ ਹੁਣੇ ਜਾਰੀ ਹੋਇਆ ਇਹ ਵੱਡਾ ਅਲਰਟ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਪਿਛਲੇ ਦੋ ਦਿਨਾਂ ਤੋਂ ਮੌਸਮ ਵਿਚ ਭਾਰੀ ਤਬਦੀਲੀ ਦੇਖੀ ਜਾ ਰਹੀ ਹੈ। ਜਿਥੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਉਥੇ ਹੀ ਖ਼ਰਾਬ ਮੌਸਮ ਨੂੰ ਲੈ ਕੇ ਕਿਸਾਨਾਂ ਦੀ ਚਿੰ-ਤਾ ਵਧ ਰਹੀ ਹੈ। ਕਿਉਂਕਿ ਖਰਾਬ ਹੋ ਰਿਹਾ ਇਹ ਮੌਸਮ ਤੇ ਆਉਣ ਵਾਲੀ ਬਰਸਾਤ ਕਣਕ ਦੀ ਫ਼ਸਲ ਨੂੰ ਭਾਰੀ ਨੁ-ਕ-ਸਾ-ਨ ਪਹੁੰਚਾ ਸਕਦੀ ਹੈ। ਕਿਸਾਨਾਂ ਅਤੇ ਫ਼ਸਲਾਂ ਨਾਲ ਸਬੰਧਤ ਕਾਰੋਬਾਰੀਆਂ ਨੂੰ ਇਸ ਮੌਸਮ ਨੂੰ ਲੈ ਕੇ ਪ੍ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਦੇਸ਼ ਦੇ ਲੋਕਾਂ ਨੂੰ ਮੁਹਈਆ ਕਰਵਾਈ ਜਾਂਦੀ ਹੈ, ਤਾਂ ਜੋ ਲੋਕ ਬਰਸਾਤ ਤੋਂ ਆਪਣੇ ਕਾਰੋਬਾਰਾਂ ਦਾ ਬਚਾਅ ਕਰ ਸਕਣ।

ਪੰਜਾਬ ਚ ਮੀਂਹ ਦੇ ਬਾਰੇ ਹੁਣ ਇਕ ਵੱਡਾ ਅਲਰਟ ਜਾਰੀ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲ਼ੇ ਦਿਨਾਂ ਅੰਦਰ ਭਾਰਤ ਦੇ ਮੌਸਮ ਵਿੱਚ ਤਬਦੀਲੀ ਜਾਰੀ ਰਹੇਗੀ। ਉਤਰਾਖੰਡ ਵਿੱਚ ਅਗਲੇ 72 ਘੰਟਿਆਂ ਦੌਰਾਨ ਮੀਂਹ ਅਤੇ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਦਿਖਾਈ ਗਈ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਹੋਵੇਗਾ। ਦੱਖਣ ਪੱਛਮ ਰਾਜਸ਼ਥਾਨ ਤੇ ਪੂਰਬੀ ਰਾਜਸਥਾਨ ਵਿਚ ਵੀ ਅਗਲੇ ਦੋ ਦਿਨਾਂ ਤੱਕ ਗਰਮ ਹਵਾਵਾਂ ਚੱਲ ਸਕਦੀਆਂ ਹਨ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ 7 ਤੋਂ 9 ਅਪ੍ਰੈਲ ਤੱਕ ਗਰਮ ਹਵਾਵਾਂ ਜਾਰੀ ਰਹਿਣਗੀਆਂ।

ਪੰਜਾਬ, ਹਰਿਆਣਾ ਅਤੇ ਰਾਜਸਥਾਨ, ਝਾਰਖੰਡ ,ਪੱਛਮੀ ਉੱਤਰ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਤੇ ਉੱਤਰੀ ਪੂਰਬੀ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਅਸਮਾਨ ਵਿੱਚ ਬੱਦਲ ਵਾਈ ਰਹੇਗੀ ਅਤੇ ਤਾਪਮਾਨ ਵਿੱਚ ਵੀ ਵਾਧਾ ਹੋਵੇਗਾ। 7 ਅਪ੍ਰੈਲ ਨੂੰ ਤੇਜ਼ ਹਨੇਰੀ ਚਲ ਸਕਦੀ ਹੈ 8 ਅਤੇ 10 ਅਪ੍ਰੈਲ ਦੌਰਾਨ ਮੌਸਮ ਸਾਫ਼ ਰਹੇਗਾ। ਇਸ ਮੌਸਮ ਦੀ ਤਬਦੀਲੀ ਕਾਰਨ ਦਿੱਲੀ ਦੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ। ਓਥੇ ਹੀ 7 ਅਪ੍ਰੈਲ ਨੂੰ ਧੂੜ ਨਾਲ ਭਰੀ ਹੋਈ ਹਨੇਰੀ ਚੱਲ ਸਕਦੀ ਹੈ।

ਇਸ ਤੋਂ ਪਹਿਲਾ ਵੀ ਤਿੰਨ-ਚਾਰ ਦਿਨਾਂ ਤੱਕ ਇਸ ਤਰ੍ਹਾਂ ਦੇ ਮੌਸਮ ਨੇ ਲੋਕਾਂ ਨੂੰ ਪ-ਰੇ-ਸ਼ਾ-ਨ ਕੀਤਾ ਸੀ। ਪੰਜਾਬ ,ਜੰਮੂ-ਕਸ਼ਮੀਰ, ਲਦਾਖ ਬਾਲਟਿਸਤਾਨ, ਮੁਜ਼ੱਫਰਾਬਾਦ , ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਦੋ ਦਿਨਾਂ ਦੌਰਾਨ ਮੀਂਹ ਅਤੇ ਬਰਫਬਾਰੀ ਹੋਵੇਗੀ। ਮੌਸਮ ਵਿਭਾਗ ਵੱਲੋਂ 7 ਅਪਰੈਲ ਤੱਕ ਚੱਲਣ ਵਾਲੀ ਧੂੜ ਭਰੀ ਹਨੇਰੀ ਤੋਂ ਲੋਕਾਂ ਨੂੰ ਆਪਣਾ ਬਚਾਅ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਦੇਸ਼ ਦੇ ਮੌਸਮ ਨੂੰ ਦੇਖਦੇ ਹੋਏ ਤੁਫ਼ਾਨ ਦੇ ਆਉਣ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। 6 ਅਪ੍ਰੈਲ ਨੂੰ ਵੀ ਪੱਛਮੀ ਗੜਬੜੀ ਦਾ ਅਸਰ ਭਾਰਤ ਦੇ ਕਈ ਸੂਬਿਆਂ ਵਿੱਚ ਦੇਖਿਆ ਜਾ ਸਕਦਾ ਹੈ।