Home / ਤਾਜਾ ਜਾਣਕਾਰੀ / ਪੰਜਾਬ ਚ ਮੌਨਸੂਨ ਦੇ ਆਉਣ ਬਾਰੇ ਆਈ ਇਹ ਤਾਜਾ ਵੱਡੀ ਖਬਰ

ਪੰਜਾਬ ਚ ਮੌਨਸੂਨ ਦੇ ਆਉਣ ਬਾਰੇ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਅਗੇਤੀ ਆਈ ਮੌਨਸੂਨ ਨੇ ਲੋਕਾਂ ਅਤੇ ਮੌਸਮ ਵਿਭਾਗ ਨੂੰ ਕਾਫੀ ਹੈਰਾਨ ਕਰ ਦਿੱਤਾ ਸੀ। ਮੌਨਸੂਨ ਦੇ ਸਮੇਂ ਤੋਂ ਪਹਿਲਾਂ ਆਉਣ ਨਾਲ ਵੀ ਪੰਜਾਬ ਵਿੱਚ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦਾ ਖਾਸ ਕਾਰਣ ਮੌਨਸੂਨ ਆਉਣ ਤੇ ਵੀ ਬਹੁਤ ਘੱਟ ਮਾਤਰਾ ਵਿੱਚ ਬਾਰਿਸ਼ ਦਾ ਹੋਣਾ ਹੈ। ਜਿੱਥੇ ਪਿਛਲੇ ਕੁਝ ਦਿਨਾਂ ਤੋਂ ਕਈ ਇਲਾਕਿਆਂ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਬਾਰਸ਼ ਅਤੇ ਤੂਫਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਉਥੇ ਹੀ ਪੰਜਾਬ ਦੇ ਕਈ ਖੇਤਰਾਂ ਵਿੱਚ ਅਜੇ ਵੀ ਲੂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਮੌਸਮ ਵਿਭਾਗ ਵੱਲੋਂ ਰੋਜਾਨਾਂ ਹੀ ਮੌਸਮ ਅਤੇ ਮੌਨਸੂਨ ਨਾਲ ਸਬੰਧੀ ਕਈ ਪ੍ਰਕਾਰ ਦੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ

ਉਥੇ ਹੀ ਪੰਜਾਬ ਵਿੱਚ ਮੌਨਸੂਨ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਇਕ ਤਾਜ਼ਾ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕਾਈਮੈਟ ਦੇ ਮਹੇਸ਼ ਪਲਾਵਤ ਨੇ 27 ਜੂਨ ਦੇ ਨੇੜੇ ਦਿੱਲੀ ਵਿੱਚ ਮੌਨਸੂਨ ਬਾਰਿਸ਼ ਹੋਣ ਦੀ ਸੰਭਾਵਨਾ ਵਿਅਕਤ ਕੀਤੀ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਗਲੇ 24 ਘੰਟਿਆਂ ਦੇ ਦੌਰਾਨ ਬਿਹਾਰ ਅਤੇ ਯੂਪੀ ਜੋ ਕਿ ਘੱਟ ਦਬਾਅ ਦੇ ਖੇਤਰ ਹਨ ਵਿਚ ਮੁਸਲਾਧਾਰ ਮੀਂਹ ਪੈ ਸਕਦਾ ਹੈ ਅਤੇ ਉਨ੍ਹਾਂ ਨੇ ਜਾਨਵਰਾਂ ਨੂੰ ਖੁੱਲ੍ਹੀਆਂ ਥਾਵਾਂ ਤੇ ਲੈ ਕੇ ਜਾਣ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਕਈ ਖੇਤਰਾਂ ਵਿੱਚ ਤੁਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਦੇ ਆਸਾਰ ਪੈਦਾ ਹੋ ਰਹੇ ਹਨ।

ਉੱਤਰਾਖੰਡ ਵਿੱਚ ਵੀ ਸੋਮਵਾਰ ਨੂੰ ਕਾਫੀ ਜਗ੍ਹਾ ਤੇ ਪੱਛਮੀ ਗੜਬੜੀ ਕਾਰਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਨੂੰ ਅਜੇ ਮੌਨਸੂਨ ਦੀ ਵਰਖਾ ਦੀ ਉਡੀਕ ਕਰਨੀ ਪਏਗੀ ਕਿਉਂਕਿ ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਰਿਆਣਾ ਵਿੱਚ ਅਜੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ

ਉੱਥੇ ਹੀ ਮੌਨਸੂਨ ਦੇ ਹਾਲਾਤ ਪੱਛਮੀ ਉੱਤਰ ਪ੍ਰਦੇਸ਼,ਰਾਜਸਥਾਨ ਦਿੱਲੀ, ਹਰਿਆਣਾ, ਚੰਡੀਗੜ ਅਤੇ ਪੰਜਾਬ ਦੇ ਪੱਖ ਵਿੱਚ ਅਜੇ ਨਹੀਂ ਦਿੱਖ ਰਹੇ ਹਨ। ਹਵਾਵਾਂ ਦੀ ਦਿਸ਼ਾ ਵੀ ਇਨ੍ਹਾਂ ਖੇਤਰਾਂ ਦੇ ਪੱਖ ਵਿੱਚ ਇਸ਼ਾਰਾ ਨਹੀਂ ਕਰ ਰਹੀ ਜਿਸ ਕਾਰਨ ਮੌਨਸੂਨ ਦੀ ਰਫ਼ਤਾਰ ਹੋਲੀ ਹੀ ਰਹੇਗੀ ਅਤੇ ਇਸ ਦੇ ਅੱਗੇ ਵਧਣ ਦੇ ਵੀ ਕੋਈ ਵਿਸ਼ੇਸ਼ ਲੱਛਣ ਸਾਹਮਣੇ ਨਹੀਂ ਆ ਰਹੇ।