Home / ਤਾਜਾ ਜਾਣਕਾਰੀ / ਪੰਜਾਬ ਚ ਮੌਨਸੂਨ ਨੂੰ ਲੈ ਕੇ ਹੁਣ ਆਈ ਇਹ ਵੱਡੀ ਖਬਰ – ਜਾਰੀ ਹੋਇਆ ਇਹ ਅਲਰਟ

ਪੰਜਾਬ ਚ ਮੌਨਸੂਨ ਨੂੰ ਲੈ ਕੇ ਹੁਣ ਆਈ ਇਹ ਵੱਡੀ ਖਬਰ – ਜਾਰੀ ਹੋਇਆ ਇਹ ਅਲਰਟ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗਰਮੀ ਦੇ ਮੌਸਮ ਵਿਚ ਜਿੱਥੇ ਇਨਸਾਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਈ ਤਰਾਂ ਦੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਉਥੇ ਹੀ ਪਸ਼ੂ ਪੰਛੀ ਉਪਰ ਵੀ ਇਸ ਗਰਮੀ ਦਾ ਅਸਰ ਵੇਖਿਆ ਜਾ ਰਿਹਾ ਹੈ। ਉੱਥੇ ਹੀ ਫਸਲਾਂ ਉਪਰ ਵੀ ਗਰਮੀ ਦੇ ਕਾਰਨ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਵੀ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਮੁਹਇਆ ਕਰਵਾਈ ਜਾਂਦੀ ਹੈ। ਪਿਛਲੇ ਦਿਨੀਂ ਹੋਈ ਬਰਸਾਤ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਸੀ। ਉਥੇ ਤਾਪਮਾਨ ਵਿਚ ਹੋਏ ਵਾਧੇ ਦੇ ਕਾਰਨ ਲੋਕਾਂ ਨੂੰ ਫਿਰ ਤੋਂ ਗਰਮੀ ਨਾਲ ਜੂਝਣਾ ਪੈ ਰਿਹਾ ਹੈ।

ਹੁਣ ਪੰਜਾਬ ਵਿੱਚ ਮੌਨਸੂਨ ਨੂੰ ਲੈ ਕੇ ਇਸ ਸਮੇਂ ਇਕ ਵੱਡਾ ਅਲਰਟ ਜਾਰੀ ਹੋਇਆ ਹੈ ਜਿਸ ਬਾਰੇ ਇਕ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਸਿਹਤ ਮਾਹਿਰਾਂ ਦੇ ਅਨੁਸਾਰ ਇਸ ਲੂ ਨਾਲ ਲੋਕਾਂ ਦੀ ਸਿਹਤ ਨੂੰ ਕਾਫ਼ੀ ਨੁ-ਕ-ਸਾ-ਨ ਪਹੁੰਚ ਸਕਦਾ ਹੈ, ਇੱਥੇ ਹੀ ਉਨ੍ਹਾਂ ਨੇ ਜਨਤਾ ਨੂੰ ਜ਼ਿਆਦਾ ਮਾਤਰਾ ਵਿੱਚ ਤਰਲ ਪਦਾਰਥਾਂ ਜਿਵੇਂ ਨਿੰਬੂ ਪਾਣੀ, ਜੂਸ, ਨਾਰੀਅਲ ਪਾਣੀ ਅਤੇ ਲੱਸੀ ਆਦਿ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਇਨਸਾਨ ਡੀਹਾਈਡ੍ਰੇਸ਼ਨ ਅਤੇ ਹੀਟ ਸਟਰੋਕ ਵਰਗੇ ਖ਼ਤਰੇ ਤੋਂ ਬਚ ਸਕੇ ਅਤੇ ਉਹਨਾਂ ਦੇ ਸਰੀਰ ਵਿਚ ਐਨਰਜੀ ਕਾਇਮ ਰਹਿ ਸਕੇ।

ਇਸ ਤੋਂ ਇਲਾਵਾ ਮਾਹਿਰਾਂ ਨੇ ਲੋਕਾਂ ਨੂੰ ਸਵੇਰ ਦੇ ਗਿਆਰਾਂ ਵਜੇ ਤੋਂ ਸ਼ਾਮ ਦੇ ਚਾਰ ਵਜੇ ਤੱਕ ਧੁੱਪ ਵਿੱਚ ਨਿਕਲਣ ਤੋਂ ਪਰਹੇਜ਼ ਕਰਨ ਲਈ ਆਖਿਆ ਹੈ ਅਤੇ ਜਿੰਨਾ ਹੋ ਸਕੇ ਇਸ ਗਰਮੀ ਵਿੱਚ ਘਰ ਤੋਂ ਬਾਹਰ ਨਿਕਲਨਾ ਘੱਟ ਕਰਨਾ ਚਾਹੀਦਾ ਹੈ। ਇਸ ਸਾਲ ਮੌਨਸੂਨ ਦੇ ਟਾਇਮ ਤੋ ਪਹਿਲਾ ਹੀ ਪੰਜਾਬ ਵਿੱਚ ਆਉਣ ਕਾਰਨ ਆਮ ਜਨਤਾ ਦੇ ਨਾਲ-ਨਾਲ ਵਿਗਿਆਨੀ ਵੀ ਹੈਰਾਨ ਹੋ ਗਏ ਹਨ। ਪਰ ਸਮੇਂ ਤੋਂ ਪਹਿਲਾਂ ਆਈ ਮੌਨਸੂਨ ਦਾ ਵੀ ਗਰਮੀ ਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਸੂਬੇ ਦੇ ਵਿੱਚ ਪੈ ਰਹੀ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਲੋਕਾਂ ਦੀਆਂ ਉਮੀਦਾਂ ਮੌਨਸੂਨ ਪ੍ਰਤੀ ਕਮਜ਼ੋਰ ਹੁੰਦੀਆਂ ਦਿਖਾਈ ਦੇ ਰਹੀਆਂ ਹਨ,ਜਦ ਕਿ ਲੋਕਾਂ ਨੂੰ ਮੌਨਸੂਨ ਦੇ ਆਉਣ ਨਾਲ ਗਰਮੀ ਵਿੱਚੋ ਰਾਹਤ ਮਿਲਣ ਦੇ ਅਸਾਰ ਦਿਖਾਈ ਦੇ ਰਹੇ ਸਨ।

ਉੱਥੇ ਹੀ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਚੰਡੀਗੜ੍ਹ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਤਿੰਨ-ਚਾਰ ਦਿਨਾਂ ਤਕ ਤਾਪਮਾਨ ਵਿਚ ਵਧ ਰਹੇ ਪਾਰੇ ਨੂੰ ਦੇਖਦੇ ਹੋਏ ਲੋਕਾਂ ਨੂੰ ਸਰੀਰ ਨੂੰ ਝੁਲਸਾ ਦੇਣ ਵਾਲੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਅਤੇ ਵੀਰਵਾਰ ਦੇ ਦਿਨ ਵੀ ਲੋਕਾਂ ਨੂੰ ਪਸੀਨੇ ਨਾਲ ਭਿੱਜਣਾ ਪਵੇਗਾ। ਪਰ ਇਸ ਵਿਚ ਚੰਗੀ ਖਬਰ ਇਹ ਰਹੀ ਹੈ ਕਿ ਪਾਰੇ ਵਿੱਚ ਵਧਦੇ ਦਬਾਅ ਦੇ ਕਾਰਨ 25 ਜੂਨ ਤੋਂ ਬਾਅਦ ਫਿਰ ਤੋਂ ਮੌਨਸੂਨ ਸਰਗਰਮ ਹੋ ਜਾਵੇਗੀ।