Home / ਤਾਜਾ ਜਾਣਕਾਰੀ / ਪੰਜਾਬ ਚ ਹੁਣੇ ਹੁਣੇ ਇਥੇ ਰਾਤ ਦੇ ਹਨੇਰੇ ਚ ਅੱਗ ਨੇ ਮਚਾਈ ਤਬਾਹੀ – ਬਚਾਅ ਕਾਰਜ ਜੋਰਾਂ ਤੇ ਜਾਰੀ

ਪੰਜਾਬ ਚ ਹੁਣੇ ਹੁਣੇ ਇਥੇ ਰਾਤ ਦੇ ਹਨੇਰੇ ਚ ਅੱਗ ਨੇ ਮਚਾਈ ਤਬਾਹੀ – ਬਚਾਅ ਕਾਰਜ ਜੋਰਾਂ ਤੇ ਜਾਰੀ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਕਰੋਨਾ ਨੇ ਕਹਿਰ ਮਚਾਇਆ ਹੋਇਆ ਹੈ ਉੱਥੇ ਹੀ ਆਏ ਦਿਨ ਵਾਪਰਨ ਵਾਲੇ ਹੋਰ ਬਹੁਤ ਸਾਰੇ ਹਾਦਸੇ ਲੋਕਾਂ ਨੂੰ ਡਰ ਦੇ ਮਾਹੌਲ ਅੰਦਰ ਰਹਿਣ ਲਈ ਮਜਬੂਰ ਕਰ ਦਿੰਦੇ ਹਨ। ਆਏ ਦਿਨ ਹੀ ਮੰਦਭਾਗੀਆਂ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ, ਜੋ ਸੂਬੇ ਦੇ ਹਲਾਤਾ ਉੱਪਰ ਵੀ ਗਹਿਰਾ ਅਸਰ ਪਾਉਦੀਆਂ ਹਨ। ਕਰੋਨਾ ਦੇ ਚੱਲਦੇ ਹੋਏ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। i ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ । ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਉਪਰ ਵੀ ਅਸਰ ਹੁੰਦਾ ਹੈ। ਹੁਣ ਇਥੇ ਰਾਤ ਦੇ ਹਨੇਰੇ ਵਿੱਚ ਅੱਗ ਨੇ ਤਬਾਹੀ ਮਚਾਈ ਹੈ ਜਿੱਥੇ ਬਚਾਅ ਕਾਰਜ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 5 ਦੇ ਅਧੀਨ ਬਸਤੀ ਦਾਨਿਸ਼ਮੰਦਾ ਖੇਤਰ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਕ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਕਬਾੜ ਦੇ ਗੋਦਾਮ ਦਾ ਮਾਲਕ ਰਾਤੀਂ 8 ਵਜੇ ਦੁਕਾਨ ਤੇ ਗੁਦਾਮ ਨੂੰ ਰੋਜ਼ਾਨਾ ਦੀ ਤਰ੍ਹਾਂ ਬੰਦ ਕਰਕੇ ਆਪਣੇ ਘਰ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਹੀ ਕਬਾੜ ਦੀ ਦੁਕਾਨ ਅੰਦਰ ਅੱਗ ਲੱਗ ਗਈ। ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਕਬਾੜ ਦੇ ਗੋਦਾਮ ਦੇ ਮਾਲਕ ਅਰੁਣ ਕੁਮਾਰ ਨੂੰ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਕਿਸੇ ਵੱਲੋਂ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਗਈ। ਜਿਸ ਦਾ ਪਤਾ ਲੱਗਣ ਤੇ ਉਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਘਟਨਾ ਬਾਰੇ ਦੱਸਿਆ ਗਿਆ। ਜਾਣਕਾਰੀ ਪ੍ਰਾਪਤ ਹੋਣ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਤੁਰੰਤ ਮੌਕੇ ਉਪਰ ਪਹੁੰਚ ਕੀਤੀ ਗਈ। ਜਿਨ੍ਹਾਂ ਵੱਲੋਂ ਅੱਗ ਬੁਝਾਉਣ ਲਈ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਗੁਦਾਮ ਦੀ ਅੱਗ ਤੇ ਕਾਬੂ ਪਾਉਣ ਲਈ ਭੇਜੀਆਂ ਗਈਆਂ।

ਕਬਾੜ ਦੇ ਗੋਦਾਮ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉਥੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਹੋਣ ਤੇ ਅਜੇ ਤੱਕ ਪਹੁੰਚ ਨਹੀਂ ਕੀਤੀ ਗਈ ਸੀ। ਇਸ ਹਾਦਸੇ ਵਿੱਚ ਕਬਾੜ ਦੇ ਗੋਦਾਮ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।