Home / ਤਾਜਾ ਜਾਣਕਾਰੀ / ਪੰਜਾਬ ਚ 10 ਸਾਲਾਂ ਦੀ ਬੱਚੀ ਨੂੰ ਆਪਣੇ ਘਰੇ ਮਿਲੀ ਇਸ ਤਰਾਂ ਮੌਤ, ਦੇਖਣ ਵਾਲਿਆਂ ਦੀਆਂ ਨਿਕਲੀਆਂ ਭੁਬਾਂ

ਪੰਜਾਬ ਚ 10 ਸਾਲਾਂ ਦੀ ਬੱਚੀ ਨੂੰ ਆਪਣੇ ਘਰੇ ਮਿਲੀ ਇਸ ਤਰਾਂ ਮੌਤ, ਦੇਖਣ ਵਾਲਿਆਂ ਦੀਆਂ ਨਿਕਲੀਆਂ ਭੁਬਾਂ

ਆਈ ਤਾਜਾ ਵੱਡੀ ਖਬਰ

ਮਾਪਿਆਂ ਵਲੋਂ ਬੱਚਿਆਂ ਦੀ ਹਰ ਖੁਸ਼ੀ ਲਈ ਬਹੁਤ ਕੁਝ ਕੀਤਾ ਜਾਂਦਾ ਹੈ। ਮਾਸੂਮ ਬੱਚੇ ਵੀ ਆਪਣੇ ਮਾਪਿਆਂ ਨਾਲ ਇੰਨਾ ਜਿਆਦਾ ਮੋਹ ਕਰਦੇ ਹਨ। ਜਦੋਂ ਮਾਪੇ ਘਰ ਦਾ ਕੰਮ ਕਰਦੇ ਹਨ , ਤਾਂ ਮਾਸੂਮ ਬੱਚਿਆਂ ਵੱਲੋਂ ਨਿੱਕੇ ਨਿੱਕੇ ਹੱਥਾਂ ਨਾਲ ਆਪਣੇ ਮਾਪਿਆਂ ਦੀ ਮਦਦ ਕੀਤੀ ਜਾਂਦੀ ਹੈ। ਜਿਸ ਨੂੰ ਵੇਖ ਕੇ ਮਾਂ ਪਿਓ ਬਹੁਤ ਖੁਸ਼ ਹੁੰਦੇ ਹਨ, ਪਰ ਕਦੇ ਕਦੇ ਇਹੋ ਜਿਹੀ ਮਦਦ ਦੌਰਾਨ ਕਈ ਹਾਦਸੇ ਵਾਪਰ ਜਾਂਦੇ ਹਨ। ਜੋ ਉਨ੍ਹਾਂ ਮਾਪਿਆਂ ਲਈ ਪੂਰੀ ਜਿੰਦਗੀ ਲਈ ਇਕ ਦਰਦਨਾਕ ਹਾਦਸਾ ਬਣ ਕੇ ਰਹਿ ਜਾਂਦੇ ਹਨ।

ਇਸ ਸਾਲ ਦੇ ਵਿੱਚ ਮੰਦਭਾਗੀਆਂ ਘਟਨਾਵਾਂ ਦੇ ਆਉਣ ਦਾ ਸਿਲਸਿਲਾ ਪਤਾ ਨਹੀਂ ਕਦੋਂ ਖਤਮ ਹੋਵੇਗਾ। ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਮਾਸੂਮ ਬੱਚਿਆਂ ਦੀਆਂ ਮੌਤਾਂ ਨੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਜਿੱਥੇ ਬੱਚਿਆਂ ਵਿੱਚ ਤਿਉਹਾਰ ਨੂੰ ਲੈ ਕੇ ਚਾਅ ਵੇਖੇ ਜਾ ਰਹੇ ਹਨ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਵਾਧਾ ਹੋਇਆ ਹੈ। ਅਜਿਹੀਆਂ ਘਟਨਾਵਾਂ ਬੱਚਿਆਂ ਦੇ ਮਾਂ-ਪਿਓ ਨੂੰ ਮਾਨਸਿਕ ਤੌਰ ਤੇ ਵੀ ਤੋੜ ਕੇ ਰੱਖ ਦਿੰਦੀਆਂ ਹਨ। ਪੰਜਾਬ ਅੰਦਰ ਇਕ 10 ਸਾਲਾਂ ਦੀ ਬੱਚੀ ਨਾਲ ਵਾਪਰੀ ਘਟਨਾ ਕਾਰਨ, ਉਸ ਦੀ ਮੌਤ ਨੂੰ ਲੈ ਕੇ ,ਉਸਨੂੰ ਵੇਖਣ ਵਾਲਿਆਂ ਦੇ ਹੰਝੂ ਨਹੀਂ ਰੁੱਕ ਰਹੇ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਭੁੱਚੋ ਮੰਡੀ ਦੀ ਹੈ । ਜਿੱਥੇ ਪਿਤਾ ਕੁਲਵੰਤ ਸਿੰਘ ਆਪਣੇ ਘਰ ਵਿੱਚ ਹੀ ਪਸ਼ੂਆਂ ਲਈ ਮਸ਼ੀਨ ਤੇ ਪੱਠੇ ਕੁਤਰ ਰਿਹਾ ਸੀ। ਇਸ ਦੌਰਾਨ ਹੀ ਉਨ੍ਹਾਂ ਦੀ 10 ਸਾਲਾਂ ਦੀ ਮਾਸੂਮ ਬੱਚੀ ਕਮਲਜੋਤ ਕੌਰ ਵੀ ਆਪਣੇ ਪਿਤਾ ਦੀ ਮਦਦ ਕਰਨ ਲੱਗ ਗਈ। ਉਹ ਵੀ ਪੱਠੇ ਕੁਤਰਨ ਸਮੇਂ, ਆਪਣੇ ਪਿਤਾ ਨੂੰ ਪੱਠੇ ਫੜਾ ਰਹੀ ਸੀ। ਇਸ ਦੌਰਾਨ ਮਾਸੂਮ ਬੱਚੀ ਕਮਲਜੋਤ ਦੀ ਕਮੀਜ਼ ਇੰਜਣ ਵਿੱਚ ਫਸ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਇੰਜਣ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੱਚੀ ਕਾਫੀ ਦੂਰੀ ਤੇ ਜਾ ਕੇ ਡਿੱਗ ਗਈ। ਜਿਸ ਦੌਰਾਨ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ। ਜਿਸ ਕਾਰਨ ਕਮਲਜੋਤ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।