Home / ਤਾਜਾ ਜਾਣਕਾਰੀ / ਪੰਜਾਬ ‘ਚ 11 ਸਾਲ ਤੋਂ ਚੱਲ ਰਹੇ ਇਸ ਫਰਜ਼ੀ ਟੋਲ ਪਲਾਜ਼ਾ ਦਾ ਹੁਣ ਹੋਇਆ ਖੁਲਾਸਾ – ਤਾਜਾ ਵੱਡੀ ਖਬਰ

ਪੰਜਾਬ ‘ਚ 11 ਸਾਲ ਤੋਂ ਚੱਲ ਰਹੇ ਇਸ ਫਰਜ਼ੀ ਟੋਲ ਪਲਾਜ਼ਾ ਦਾ ਹੁਣ ਹੋਇਆ ਖੁਲਾਸਾ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਫਾਜ਼ਿਲਕਾ : ਫਾਜ਼ਿਲਕਾ – ਫਿਰੋਜ਼ਪੁਰ ਰੋੜ ‘ਤੇ ਪਿਛਲੇ 11 ਸਾਲਾ ਤੋਂ ਦੋ ਟੋਲ ਪਲਾਜ਼ਾ ਚੱਲ ਰਹੇ ਹਨ ਜੋ ਚੇਤਕ ਇੰਟਰਪ੍ਰਾਈਜਜ਼ ਵੱਲੋਂ 50 ਕਿਲੋਮੀਟਰ ਦੇ ਦਾਇਰੇ ‘ਚ ਲਾਏ ਹਨ। ਇੱਥੋਂ ਦੇ ਆਉਣ – ਜਾਣ ਵਾਲਿਆਂ ਤੋਂ ਇਹ ਕੰਪਨੀ ਪਿਛਲੇ 11 ਸਾਲਾ ਤੋਂ ਟੋਲ ਦੇ ਪੈਸੇ ਲੈ ਰਹੀ ਹੈ। ਹੁਣ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪ੍ਰੈੱਸ ਕਾਨਫਰੰਸ ਕਰ ਖੁਲਾਸਾ ਕੀਤਾ ਹੈ ਕਿ ਇਹ ਦੋਵੇਂ ਟੋਲ ਪਲਾਜ਼ਾ ਫਰਜ਼ੀ ਹਨ। ਇਨ੍ਹਾਂ ਟੋਲ ਕੋਲ ਕਲੀਅਰੈਂਸ ਸਰਟੀਫਿਕੇਟ ਤਕ ਨਹੀਂ।

ਘੁਬਾਇਆ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਕਿ ਇਨ੍ਹਾਂ ਦੀ ਜਾਂਚ ਕਰਨ ਤੋਂ ਬਾਅਦ ਸਰਕਾਰ ਨੂੰ ਇਨ੍ਹਾਂ ਪਲਾਜ਼ਾ ਨੂੰ ਬੰਦ ਕਰਨਾ ਚਾਹੀਦਾ ਹੈ। ਇਸ ਬਾਰੇ ਜਦੋਂ ਚੇਤਕ ਇੰਟਰਪ੍ਰਾਈਜਜ਼ ਟੋਲ ਦੇ ਮੈਨੇਜਰ ਬਹਾਦੁਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸਰਕਾਰ ਦੀ ਹਰ ਸ਼ਰਤ ਪੂਰੀ ਹੈ। ਵਿਧਾਇਕ ਉਨ੍ਹਾਂ ‘ਤੇ ਝੂਠੇ ਇਲਜ਼ਾਮ ਲਾ ਰਿਹਾ ਹੈ।

ਉਧਰ , ਵਿਧਾਇਕ ਸਾਹਿਬ ਨੇ ਪੀਸੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਟੋਲ ਬਾਰੇ ਲੰਬੇ ਸਮੇਂ ਤੋਂ ਜਾਂਚ ਪੜਤਾਲ ਕੀਤੀ ਹੈ। ਬੀਤੇ ਦਿਨੀਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਡੀਸੀ ਫਾਜ਼ਿਲਕਾ ਨਾਲ ਹੋਈ ਮੀਟਿੰਗ ‘ਚ ਖੁਲਾਸਾ ਹੋਇਆ ਹੈ ਕਿ ਚੇਤਕ ਕੰਪਨੀ ਕੋਲ ਕਲੀਅਰੈਂਸ ਨਹੀਂ ਹੈ। ਇਸ ਖੁਲਾਸੇ ਤੋਂ ਬਾਅਦ ਉਹ ਜਲਦੀ ਹੀ ਇਸ ਟੋਲ ਨੂੰ ਬੰਦ ਕਰਵਾ ਰਹੇ ਹਨ। ਜਨਤਾ ਨਾਲ ਹੋਈ ਠੱਗੀ ਦੀ ਉਨ੍ਹਾਂ ਨੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |