Home / ਤਾਜਾ ਜਾਣਕਾਰੀ / ਪੰਜਾਬ ਬੰਦ ਦੇ ਸਮੇਂ ਦਾ ਹੋਇਆ ਐਲਾਨ ,ਏਨੇ ਵਜੇ ਤੱਕ ਰਹੇਗਾ ਬੰਦ

ਪੰਜਾਬ ਬੰਦ ਦੇ ਸਮੇਂ ਦਾ ਹੋਇਆ ਐਲਾਨ ,ਏਨੇ ਵਜੇ ਤੱਕ ਰਹੇਗਾ ਬੰਦ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਸਾਰੇ ਪੰਜਾਬ ਚ ਇਕੋ ਇੱਕ ਮੁੱਦਾ ਕਿਸਾਨ ਬਿਲ ਦਾ ਗਰਮਾਇਆ ਹੋਇਆ ਹੈ। ਅੱਜ ਪੂਰਾ ਪੰਜਾਬ ਮੁਕੰਮਲ ਬੰਦ ਕੀਤਾ ਗਿਆ ਹੈ ਇਸ ਬਿੱਲ ਦੇ ਵਿਰੋਧ ਵਿਚ। ਇਸ ਬੰਦ ਨੂੰ ਸਾਰੀਆਂ ਜਥੇਬੰਦੀਆਂ ਵਲੋਂ ਪੂਰਾ ਸਹਿਜੋਗ ਮਿਲ ਰਿਹਾ ਹੈ। ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੜਕਾਂ ਬੰਦ ਕੀਤੀਆਂ ਗਈਆਂ ਹਨ। ਬਜਾਰ ਵੀ ਮੁਕੰਮਲ ਬੰਦ ਦਿੱਖ ਰਹੇ ਹਨ।

ਅੱਜ ਖੇਤੀ ਬਿੱਲਾਂ ਖਿਲਾਫ ਪੰਜਾਬ ਬੰਦ ਹੈ। ਬਾਜ਼ਾਰ ਬੰਦ ਹਨ ਤੇ ਸੜਕਾਂ ‘ਤੇ ਆਵਾਜਾਈ ਠੱਪ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੇ ਵੀ ਚੱਕਾ ਜਾਮ ਦਾ ਐਲਾਨ ਕੀਤਾ ਹੈ ਪਰ ਸੰਘਰਸ਼ ਦੀ ਪੂਰਾ ਕਮਾਨ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਹੱਥ ਹੈ। ਕਿਸਾਨਾਂ ਨੇ ਪੰਜਾਬ ਬੰਦ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਕਿਸੇ ਐਮਰਜੈਂਸੀ ਦੀ ਹਾਲਤ ਵਿੱਚ ਲੋਕਾਂ ਨੂੰ ਦਿੱਕਤ ਨਾ ਆਵੇ।

ਕਿਸਾਨ ਜਥੇਬੰਦੀਆਂ ਦੇ ਲੀਡਰ ਡਾਕਟਰ ਦਰਸ਼ਨ ਪਾਲ ਨੇ ਸਪਸ਼ਟ ਕੀਤਾ ਕਿ ਧਰਨੇ ਸ਼ਾਮ 4.00 ਵਜੇ ਤੱਕ ਰਹਿਣਗੇ। ਇਸ ਲਈ ਵੱਖ-ਵੱਖ ਥਾਵਾਂ ‘ਤੇ ਫਸੇ ਲੋਕ ਸ਼ਾਮ 4 ਵਜੇ ਮਗਰੋਂ ਆਪਣੀਆਂ ਮੰਜ਼ਲਾਂ ਵੱਲ ਜਾ ਸਕਣਗੇ। ਇਸ ਦੇ ਨਾਲ ਹੀ ਡਾਕਟਰੀ ਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਬੰਦ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ।

ਕਿਸਾਨ ਲੀਡਰ ਨੇ ਲੋਕਾਂ ਖ਼ਾਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਸ ਸੰਘਰਸ਼ ਵਿੱਚ ਬੀਜੇਪੀ ਲੀਡਰਾਂ ਦੇ ਬਾਈਕਾਟ ਦੇ ਸੱਦੇ ਨੂੰ ਪੁਰਅਮਨ ਤਰੀਕੇ ਨਾਲ ਲਾਗੂ ਕਰਨ ਕਿਉਂਕਿ ਹੋ ਸਕਦਾ ਹੈ ਕਿ ਕਿਸਾਨ, ਪੰਜਾਬ ਤੇ ਲੋਕ ਵਿਰੋਧੀ ਸ਼ਕਤੀਆਂ ਸੰਘਰਸ਼ ਦੀ ਪਿੱਠ ਵਿੱਚ ਛੁਰਾ ਖੋਭਣ ਲਈ ਸ਼ਰਾਰਤੀ ਅਨਸਰਾਂ ਨੂੰ ਭੜਕਾਊ ਅਤੇ ਗਲਤ ਹਰਕਤਾਂ ਕਰਨ ਲਈ ਭੇਜਣ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |